ਲੁਧਿਆਣਾ, 13 ਮਈ (ਜਸਵਿੰਦਰ ਸਿੰਘ)-ਦਸੰਬਰ, 2025 ਬੀ.ਕਾਮ (ਟੈਕਸ ਪਲੈਨਿੰਗ ਅਤੇ ਮੈਨੇਜਮੈਂਟ) ਪਹਿਲੇ ਸਮੈਸਟਰ ਦੀਆਂ ਪ੍ਰੀਖਿਆਵਾਂ 'ਚ ਸਰਕਾਰੀ ਕਾਲਜ ਲੜਕੀਆਂ ਦੀਆਂ ਛੇ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ 'ਚੋਂ ਪਹਿਲੀਆਂ ਪੰਜ ਯੂਨੀਵਰਸਿਟੀ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ¢ ਦਿਲਪ੍ਰੀਤ ਕÏਰ ਨੇ 8.71 ਐਸ.ਜੀ.ਪੀ.ਏ. ਨਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ¢ ਸੰਦਲੀ ਨੇ 8.63 ਦੇ ਐਸ.ਜੀ.ਪੀ.ਏ. ਨਾਲ ਦੂਜਾ ਸਥਾਨ ਪ੍ਰਾਪਤ ਕੀਤਾ¢ ਬਲਜੀਤ ਕÏਰ ਨੇ 8.50 ਦੇ ਐਸ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ¢ ਜਸਜੀਤ ਕÏਰ ਨੇ 8.38 ਦੇ ਐਸ.ਜੀ.ਪੀ.ਏ. ਨਾਲ ਚÏਥਾ ਸਥਾਨ ਪ੍ਰਾਪਤ ਕੀਤਾ¢ ਆਸਥਾ ਬਾਜਪਾਈ ਅਤੇ ਜਾਨਵੀ ਨੇ 8.21 ਐਸ.ਜੀ.ਪੀ.ਏ. ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ¢ ਪਿ੍ੰਸੀਪਲ ਸੁਮੀਤ ਬਰਾੜ ਨੇ ਵਿਦਿਆਰਥੀਆਂ ਅਤੇ ਪੂਰੇ ਵਿਭਾਗ ਨੂੰ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ¢ ਵਣਜ ਅਤੇ ਪ੍ਰਬੰਧਨ ਵਿਭਾਗ ਦੀ ਮੁਖੀ ਸਰਿਤਾ ਖੁਰਾਨਾ ਨੇ ਵੀ ਆਪਣੀਆਂ ਦਿਲੋਂ ਵਧਾਈਆਂ ਦਿੱਤੀਆਂ¢ ਫੈਕਲਟੀ ਮੈਂਬਰਾਂ ਨੇ ਵਿਦਿਆਰਥਣਾਂ ਦੁਆਰਾ ਕੀਤੀ ਸਖ਼ਤ ਮਿਹਨਤ, ਸਮਰਪਣ ਅਤੇ ਇਮਾਨਦਾਰ ਯਤਨਾਂ ਦੀ ਸ਼ਲਾਘਾ ਕੀਤੀ¢