08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਗੁਰਦੁਆਰਾ ਆਲਮਗੀਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 14-05-2026
ਆਲਮਗੀਰ, 13 ਮਈ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ | ਅੰਮਿ੍ਤ ਵੇਲੇ ਆਸਾ ਜੀ ਦੀ ਵਾਰ ਦੇ ਪਾਠ ਉਪਰੰਤ ਸਾਰਾ ਦਿਨ ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਵਲੋਂ ਅੰਮਿ੍ਤਮਈ ਗੁਰਬਾਣੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ | ਸਮਾਗਮ ਦੌਰਾਨ ਮੁੱਖ ਗ੍ਰੰਥੀ ਭਾਈ ਬਲਵਿੰਦਰ ਸਿੰਘ ਆਲਮਗੀਰ ਨੇ ਹਾਜ਼ਰ ਸੰਗਤ ਨਾਲ ਗੁਰਬਾਣੀ ਸ਼ਬਦਾਂ ਰਾਹੀਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਕਲਯੁਗ ਦੇ ਪਹਿਰ ਅੰਦਰ ਗੁਰਬਾਣੀ ਲੜ ਲੱਗ ਕੇ ਹੀ ਜੀਵਨ ਸਫਲਾ ਕੀਤਾ ਜਾ ਸਕਦਾ ਹੈ | ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਨੂੰ ਗੁਰੂ ਘਰ ਦੀ ਦਾਤ ਸਿਰੋਪਾਉ ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਚਗਾਵਾਂ, ਮੁੱਖ ਗ੍ਰੰਥੀ ਭਾਈ ਬਲਵਿੰਦਰ ਸਿੰਘ ਆਲਮਗੀਰ ਨੇ ਭੇਂਟ ਕੀਤੇ | ਸਮਾਗਮ ਦੌਰਾਨ ਰਾਜੂ ਦਿਉਲ ਆਲਮਗੀਰ, ਤਲਵਿੰਦਰ ਸਿੰਘ ਮੁਲਤਾਨੀ, ਅਮਨਦੀਪ ਸਿੰਘ, ਮਨਪ੍ਰੀਤ ਸਿੰਘ ਮਣੀ ਖੱਟੜਾ, ਰਵਿੰਦਰ ਸਿੰਘ, ਜਸਬੀਰ ਸਿੰਘ ਜੱਸਾ ਬਾਦਲ, ਭਾਈ ਹਰਿੰਦਰ ਸਿੰਘ ਜੱਸੋਵਾਲ, ਮਨਪ੍ਰੀਤ ਸਿੰਘ, ਦਿਲਾਵਰ ਸਿੰਘ, ਦਿਲਪ੍ਰੀਤ ਸਿੰਘ ਨੇ ਆਪੋ ਆਪਣੀਆਂ ਸੇਵਾਵਾਂ ਨੂੰ ਬਾਖੂਬੀ ਅੰਜਾਮ ਦਿੱਤਾ | ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ ਆਰੰਭ ਕੀਤੀ ਹਫ਼ਤਾਵਾਰੀ ਕੀਰਤਨ ਦੀ ਲੜੀ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ | ਸ਼ਾਮ ਵੇਲੇ ਭਾਈ ਗੁਰਦਿੱਤ ਸਿੰਘ ਹਜੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲਿਆਂ ਨੇ ਰਸ ਭਿੰਨੀ ਆਵਾਜ਼ ਨਾਲ ਗੁਰਬਾਣੀ ਕੀਰਤਨ ਕਰਕੇ ਸੰਗਤ ਦੇ ਤਪਦੇ ਹਿਰਦੇ ਨੂੰ ਠਾਰਿਆ | ਇਸ ਮੌਕੇ ਭਾਈ ਬਘੇਲ ਸਿੰਘ, ਭਾਈ ਨਵਰੂਪ ਸਿੰਘ, ਭਾਈ ਕੁਲਦੀਪ ਸਿੰਘ ਰੂਪ ਨਿਸ਼ਾਨ, ਹਰਵਿੰਦਰ ਸਿੰਘ ਸੋਹਲ, ਭਰਪੂਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਨÏਜਵਾਨ ਕਾਬੂ <br/> ਅਗਲੀ ਖ਼ਬਰ ਐਸ.ਜੀ.ਡੀ. ਗਰਾਮਰ ਸਕੂਲ ਢੰਡਾਰੀ ਕਲਾਂ ਦੀ ਰੀਤੂ ਰਾਵਤ ਨੇ ਪੰਜਾਬ ਭਰ 'ਚੋਂ ਹਾਸਲ ਕੀਤਾ 12ਵਾਂ ਸਥਾਨ <br/>
Ad Position 24