30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਭਾਜਪਾ ਆਗੂ ਦੇਬੀ ਦਾ ਵਿਧਾਇਕ ਪੱਪੀ ਪਰਾਸ਼ਰ ਨੰੂ ਨਕਲੀ ਸ਼ਰਾਬ ਦੇ ਦੋਸ਼ਾਂ 'ਤੇ ਖੁੱਲ੍ਹਾ ਚੈਲੇਂਜ <br/>

Ad Position 21
No active advertisement
ਅਜੀਤ ਡੈਸਕ 15-05-2026
ਲੁਧਿਆਣਾ, 14 ਮਈ (ਭੁਪਿੰਦਰ ਸਿੰਘ ਬੈਂਸ)- ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵਲੋਂ ਉਨ੍ਹਾਂ 'ਤੇ ਲਗਾਏ ਨਕਲੀ ਸ਼ਰਾਬ ਵੇਚਣ ਦੇ ਦੋਸ਼ਾਂ 'ਤੇ ਤਿੱਖਾ ਪਲਟਵਾਰ ਕਰਦਿਆਂ ਖੁੱਲ੍ਹਾ ਚੈਲੇਂਜ ਦਿੱਤਾ ਹੈ | ਦੇਬੀ ਨੇ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਧਾਇਕ ਪੱਪੀ ਦੱਸਣ ਕਿ ਉਨ੍ਹਾਂ ਦੇ ਕਿਹੜੇ ਠੇਕੇ 'ਤੇ ਨਕਲੀ ਸ਼ਰਾਬ ਵਿਕਦੀ ਹੈ | ਜੇਕਰ ਉਹ ਨਾਲ ਚੱਲਕੇ ਨਕਲੀ ਸ਼ਰਾਬ ਸਾਬਤ ਕਰ ਦੇਣ ਤਾਂ ਉਹ ਖੁਦ ਉਨ੍ਹਾਂ ਨਾਲ ਮਿਲਕੇ ਕਾਰਵਾਈ ਕਰਵਾਉਣ ਲਈ ਤਿਆਰ ਹਨ | ਦੇਬੀ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਅਤੇ ਸ਼ਰਾਬ ਦੀ ਸਪਲਾਈ ਵੀ ਸਰਕਾਰ ਦੇ ਅਧੀਨ ਹੈ | ਅਜਿਹੇ ਵਿਚ ਜੇਕਰ ਕਿਤੇ ਨਕਲੀ ਸ਼ਰਾਬ ਵਿਕ ਰਹੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਬਣਦੀ ਹੈ | ਉਨ੍ਹਾਂ ਕਿਹਾ ਕਿ ਬਿਨ੍ਹਾਂ ਸਬੂਤਾਂ ਦੇ ਇਸ ਤਰ੍ਹਾਂ ਦੇ ਦੋਸ਼ ਲਗਾਉਣਾ ਸਿਰਫ ਲੋਕਾਂ ਨੰੂ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਾ ਤਾਂ ਈ.ਡੀ ਨਾਲ ਅਤੇ ਨਾ ਹੀ ਸੀ.ਬੀ.ਆਈ. ਨਾਲ ਕੋਈ ਲੈਣਾ ਦੇਣਾ ਹੈ | ਕੇਂਦਰੀ ਵਿਧਾਨ ਸਭਾ ਹਲਕੇ ਵਿਚ 177 ਸਫਾਈ ਕਰਮਚਾਰੀਆਂ ਦੀ ਭਰਤੀ ਦੇ ਮਾਮਲੇ 'ਤੇ ਵੀ ਦੇਬੀ ਨੇ ਸਵਾਲ ਚੁੱਕੇ | ਉਨ੍ਹਾਂ ਕਿਹਾ ਕਿ ਪੂਰੇ ਹਲਕੇ ਵਿਚ ਸਫਾਈ ਦੇ ਹਾਲਤ ਬੇਹੱਦ ਖਰਾਬ ਹੈ | ਇਸ ਮੌਕੇ ਰਾਜੀਵ, ਗੁਰਦੀਪ ਸਿੰਘ ਨੀਟੂ, ਰਾਜੀਵ ਸ਼ਰਮਾ, ਅਮਿਤ ਮਿੱਤਲ, ਦੀਪਕ ਜੌਹਰ, ਹਿਮਾਂਸ਼ੂ ਕਾਲੜਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਦੇ ਨਤੀਜੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਨਿਗਮ ਮੁਲਾਜ਼ਮ ਯੂਨੀਅਨਾਂ ਵਲੋਂ ਮੰਗਾਂ ਨੰੂ ਲੈ ਕੇ ਇਕ ਦਿਨਾ ਹੜਤਾਲ ਅੱਜ <br/>
Ad Position 24