15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨੌਜਵਾਨ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਲੁਟੇਰਿਆਂ ਨੇ ਲੁੱਟਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਲੁਟੇਰਿਆਂ ਵਲੋਂ ਇਕ ਨੌਜਵਾਨ ਦੀਆਂ ਅੱਖਾਂ ਵਿਚ ਜ਼ਹਿਰੀਲਾ ਸਪਰੇਅ ਕਰਨ ਉਪਰੰਤ ਉਸ ਪਾਸੋਂ ਨਕਦੀ ਅਤੇ ਹੋਰ ਸਾਮਾਨ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਮੋਗਾ ਨਿਵਾਸੀ ਪੀੜਤ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਮੋਗਾ ਤੋਂ ਬੱਸ ਰਾਹੀਂ ਲੁਧਿਆਣਾ ਪਹੁੰਚਿਆ | ਉਸ ਨੇ ਰਾਤ 11 ਵਜੇ ਦਿੱਲੀ ਜਾਣ ਵਾਲੀ ਰੇਲਗੱਡੀ ਫੜਨੀ ਸੀ, ਕਿਉਂਕਿ ਉਸ ਦੀ ਅਗਲੇ ਦਿਨ ਸ਼ੁੱਕਰਵਾਰ ਸ਼ਾਮ 6 ਵਜੇ ਦਿੱਲੀ ਤੋਂ ਦੁਬਈ ਜਾਣ ਵਾਲੀ ਫਲਾਈਟ ਸੀ | ਰਾਤ ਨੂੰ ਰੇਲਵੇ ਸਟੇਸ਼ਨ ਵੱਲ ਤੁਰਦੇ ਸਮੇਂ ਦੋ ਅਣਪਛਾਤੇ ਨੌਜਵਾਨ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਉਸ ਦੇ ਕੋਲ ਆਏ ਅਤੇ ਅਚਾਨਕ ਉਸ ਦੀਆਂ ਅੱਖਾਂ 'ਚ ਕੁੱਝ ਛਿੜਕ ਦਿੱਤਾ | ਉਸ ਤੋਂ ਬਾਅਦ ਉਸ ਦੀਆਂ ਅੱਖਾਂ 'ਚ ਇੰਨੀ ਤੇਜ਼ ਜਲਨ ਮਹਿਸੂਸ ਹੋਈ ਕਿ ਉਸ ਦੀ ਨਜ਼ਰ ਚਲੀ ਗਈ | ਜਦੋਂ ਤੱਕ ਉਹ ਠੀਕ ਨਹੀਂ ਹੋਇਆ ਲੁਟੇਰੇ ਪਹਿਲਾਂ ਹੀ ਉਸ ਦਾ ਬੈਗ ਖੋਹ ਕੇ ਭੱਜ ਗਏ ਸਨ | ਗੁਰਦੀਪ ਪੇਸ਼ੇ ਤੋਂ ਸ਼ਟਰਿੰਗ ਵਰਕਰ ਹੈ | ਉਸ ਨੇ ਦੱਸਿਆ ਕਿ ਉਸ ਨੂੰ 7 ਸਾਲਾਂ ਬਾਅਦ ਵਿਦੇਸ਼ ਜਾਣ ਦਾ ਮੌਕਾ ਮਿਲਿਆ, ਜਿਸ ਲਈ ਉਸ ਨੇ ਆਪਣੀ ਜਾਇਦਾਦ ਗਿਰਵੀ ਰੱਖੀ ਸੀ ਅਤੇ ਵਰਕ ਪਰਮਿਟ ਲਈ ਕਰਜ਼ਾ ਲਿਆ ਸੀ | ਬੈਗ ਵਿਚ ਉਸ ਦੀ ਨਗਦੀ, ਕੱਪੜੇ, ਪਾਸਪੋਰਟ ਅਤੇ ਉਸ ਦਾ ਦੁਬਈ ਵਰਕ ਪਰਮਿਟ (ਵੀਜ਼ਾ) ਸੀ | ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਹਰਕਤ ਵਿਚ ਆ ਗਈ | ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਗੁਰਦੀਪ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ | ਅਪਰਾਧੀਆਂ ਦੀ ਪਛਾਣ ਕਰਨ ਲਈ ਪੁਲਿਸ ਸਟੇਸ਼ਨ ਅਤੇ ਆਲੇ ਦੁਆਲੇ ਦੇ ਰਸਤਿਆਂ ਤੋਂ ਸੀ.ਸੀ. ਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ, ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਲੁਟੇਰਿਆਂ ਦਾ ਸੁਰਾਗ ਨਹੀਂ ਮਿਲਿਆ ਸੀ |

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਲੁਧਿਆਣਾ ਵਿਖੇ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਨੂੰ ਕੀਤਾ ਹੋਰ ਤੇਜ਼ <br/> ਅਗਲੀ ਖ਼ਬਰ —ਮਾਮਲਾ ਸ਼ੱਕੀ ਹਾਲਾਤ ਵਿਚ ਨੌਜਵਾਨ ਦੇ ਲਾਪਤਾ ਹੋਣ ਦਾ— ਨੌਜਵਾਨ ਦੀ ਬਰਾਮਦਗੀ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵਲੋਂ...
Ad Position 24