ਜੈਨ ਮੰਦਿਰ ਚੌਕ ਤੋਂ ਧਾਂਦਰਾ ਤੱਕ ਦੀ ਸੜਕ ਦੀ ਹਾਲਤ ਬਦ ਤੋਂ ਬਦਤਰ - ਸਲੂਜਾ
ਫੁੱਲਾਂਵਾਲ, 14 ਸਤੰਬਰ (ਮਨਜੀਤ ਸਿੰਘ ਦੁੱਗਰੀ)-ਦੁਕਾਨਦਾਰ ਐਸੋਸੀਏਸ਼ਨ 200 ਫੁੱਟੀ ਮਿਸਿੰਗ ਲਿੰਕ 2 ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਜਤਿੰਦਰਪਾਲ ਸਿੰਘ ਸਲੂਜਾ ਨੇ ਕਿਹਾ ਕਿ ਜੈਨ ਮੰਦਿਰ ਤੋਂ ਮਾਣਕਵਾਲ ਤੱਕ ਧਾਂਦਰਾ ਰੋਡ ਤੱਕ ਸੜਕ ਦੀ ਹਾਲਤ ਬਰਸਾਤਾਂ ਤੋਂ ਬਾਅਦ ਬਦ ਤੋਂ ਬਦਤਰ ਹੋ ਚੁੱਕੀ ਹੈ। ਤਕਰੀਬਨ ਦੋ ਸਾਲ ਪਹਿਲਾਂ ਬਣੀ ਸੜਕ ਵਿਚ ਫੁੱਟ ਫੁੱਟ ਦੇ ਟੋਏ ਪੈ ਚੁੱਕੇ ਹਨ ਤੇ ਇਕ ਦੋ ਬਰਸਾਤਾਂ ਹੋਣ ਤੋਂ ਬਾਅਦ ਇਹ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ।
ਫੁੱਲਾਂਵਾਲ, 14 ਸਤੰਬਰ (ਮਨਜੀਤ ਸਿੰਘ ਦੁੱਗਰੀ)-ਦੁਕਾਨਦਾਰ ਐਸੋਸੀਏਸ਼ਨ 200 ਫੁੱਟੀ ਮਿਸਿੰਗ ਲਿੰਕ 2 ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਜਤਿੰਦਰਪਾਲ ਸਿੰਘ ਸਲੂਜਾ ਨੇ ਕਿਹਾ ਕਿ ਜੈਨ ਮੰਦਿਰ ਤੋਂ ਮਾਣਕਵਾਲ ਤੱਕ ਧਾਂਦਰਾ ਰੋਡ ਤੱਕ ਸੜਕ ਦੀ ਹਾਲਤ ਬਰਸਾਤਾਂ ਤੋਂ ਬਾਅਦ ਬਦ ਤੋਂ ਬਦਤਰ ਹੋ ਚੁੱਕੀ ਹੈ। ਤਕਰੀਬਨ ਦੋ ਸਾਲ ਪਹਿਲਾਂ ਬਣੀ ਸੜਕ ਵਿਚ ਫੁੱਟ ਫੁੱਟ ਦੇ ਟੋਏ ਪੈ ਚੁੱਕੇ ਹਨ ਤੇ ਇਕ ਦੋ ਬਰਸਾਤਾਂ ਹੋਣ ਤੋਂ ਬਾਅਦ ਇਹ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਸੜਕ ਬਹੁਤ ਤੰਗ ਹੈ ਅਤੇ ਇਸ ਦੇ ਆਲੇ-ਦੁਆਲੇ ਸੈਂਕੜੇ ਕਾਲੋਨੀਆਂ ਤੇ ਕੁੱਝ ਸਕੂਲ ਹੋਣ ਕਰਕੇ ਆਵਾਜਾਈ ਜ਼ਿਆਦਾ ਰਹਿਣ ਕਰਕੇ ਸਵੇਰ ਤੇ ਸ਼ਾਮ ਦੇ ਸਮੇਂ ਅਕਸਰ ਲੰਬਾ ਜਾਮ ਲਗਾ ਰਹਿੰਦਾ ਹੈ ਤੇ ਟੋਇਆਂ ਕਰਕੇ ਹਾਲਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕ ਨਿਰਮਾਣ ਵਿਭਾਗ ਨੂੰ ਪਿਛਲੇ ਹਫ਼ਤੇ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ’ਤੇ ਅਜੇ ਤੱਕ ਕੋਈ ਕਰਵਾਈ ਨਹੀਂ ਹੋਈ। ਉਨ੍ਹਾਂ ਪ੍ਰਸ਼ਾਸਨ ਤੋਂ ਮੁੜ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ ਤਾਂ ਕੇ ਆਮ ਜਨਤਾ ਨੂੰ ਰਾਹਤ ਮਿਲ ਸਕੇ।