14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਮਾਮੂਲੀ ਸੜਕ ਹਾਦਸੇ ਤੋਂ ਬਾਅਦ ਪਤੀ - ਪਤਨੀ ਦੀ ਕੀਤੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਨੌਜਵਾਨਾਂ ਖਿਲਾਫ਼ ਕੇਸ ਦਰਜ

ਲੁਧਿਆਣਾ, 14 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਨੀਲਾ ਝੰਡਾ ਗੁਰਦੁਆਰਾ ਰੋਡ ‘ਤੇ ਮਾਮੂਲੀ ਸੜਕ ਹਾਦਸੇ ਤੋਂ ਬਾਅਦ ਪਤੀ ਪਤਨੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਪੁਲਿਸ ਸਿੱਧੂ ਵਾਸੀ ਨਿਊ ਸ਼ਿਵਾਜੀ ਨਗਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਦਾਨਿਸ਼ ਦੱਤ ਉਰਫ ਬਾਬੂ ਅਤੇ ਉਸਦੇ ਅਨਪਛਾਤੇ ਸਾਥੀਆਂ ਖਿਲਾਫ ਕੇਸ ਦਰਜ ਕੀਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਲੁਧਿਆਣਾ, 14 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਨੀਲਾ ਝੰਡਾ ਗੁਰਦੁਆਰਾ ਰੋਡ ‘ਤੇ ਮਾਮੂਲੀ ਸੜਕ ਹਾਦਸੇ ਤੋਂ ਬਾਅਦ ਪਤੀ ਪਤਨੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਪੁਲਿਸ ਸਿੱਧੂ ਵਾਸੀ ਨਿਊ ਸ਼ਿਵਾਜੀ ਨਗਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਦਾਨਿਸ਼ ਦੱਤ ਉਰਫ ਬਾਬੂ ਅਤੇ ਉਸਦੇ ਅਨਪਛਾਤੇ ਸਾਥੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਗੁਰਦੁਆਰਾ ਰੋਡ ਤੇ ਐਕਟਿਵਾ ‘ਤੇ ਜਾ ਰਿਹਾ ਸੀ ਕਿ ਦਾਨਿਸ਼ ਨੇ ਉਸਦੇ ਐਕਟੀਵਾ ਵਿਚ ਟੱਕਰ ਮਾਰ ਦਿੱਤੀ, ਜਦੋਂ ਉਸਨੇ ਇਸਦਾ ਵਿਰੋਧ ਕੀਤਾ ਤਾਂ ਦਾਨਿਸ਼ ਨੇ ਆਪਣੇ ਸਾਥੀ ਬੁਲਾ ਲਏ ਅਤੇ ਉਸ ਦੀ ਅਤੇ ਉਸਦੀ ਪਤਨੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਉਸਦੀ ਪਤਨੀ ਨਾਲ ਛੇੜਖਾਨੀ ਵੀ ਕੀਤੀ ਗਈ ਅਤੇ ਉਸਦੇ ਗਲੇ ਵਿਚ ਪਾਈ ਚਾਂਦੀ ਦੀ ਚੇਨ ਵੀ ਖੋ ਕੇ ਫਰਾਰ ਹੋ ਗਏ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਹਾਲ ਦੀ ਘੜੀ ਕਥਿਤ ਦੋਸ਼ੀ ਫਰਾਰ ਦੱਸੇ ਜਾਂਦੇ ਹਨ। ਮੋਟਰਸਾਈਕਲ ਚੋਰੀ ਸਥਾਨਕ ਦੁਰਗਾ ਮਾਤਾ ਮੰਦਿਰ ਦੇ ਬਾਹਰੋਂ ਚੋਰਾਂ ਵਲੋਂ ਆਦੇਸ਼ ਕੁਮਾਰ ਵਾਸੀ ਹੈਬੋਵਾਲ ਦਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਸੜਕ ’ਤੇ ਸ਼ਰਾਬ ਪੀਂਦੇ ਕਾਬੂ ਪੁਲਿਸ ਨੇ ਹਿਤੇਸ਼ ਬੱਸੀ ਸੁਖਦੇਵ ਨਗਰ ਯੋਗੇਸ਼ ਅਗਰਵਾਲ ਵਾਸੀ ਮੋਹਰ ਸਿੰਘ ਨਗਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਸੜਕ ਤੇ ਸ਼ਰ੍ਹੇਆਮ ਲਵਲੀ ਸਵੀਟ ਸ਼ਾਪ ਨੇੜੇ ਸ਼ਰਾਬ ਪੀ ਰਹੇ ਸਨ। ਕਾਰ ’ਚੋਂ ਚੋਰੀ ਕਰਨ ਦੇ ਮਾਮਲੇ ’ਚ 2 ਕਾਬੂ ਪੁਲਿਸ ਨੇ ਅਭਿਸ਼ੇਕ ਅਰੋੜਾ ਵਾਸੀ ਗੁਰਦੇਵ ਨਗਰ ਦੀ ਸ਼ਿਕਾਇਤ ‘ਤੇ ਅਮਨ ਯਾਦਵ ਵਾਸੀ ਢਡਾਰੀ ਕਲਾ ਅਤੇ ਆਕਾਸ਼ ਗਾਇਕਵਾੜ ਨੂੰ ਕਾਬੂ ਕੀਤਾ ਹੈ, ਜਦਕਿ ਉਸਦੇ ਤਿੰਨ ਸਾਥੀ ਸੂਰਜ, ਚੰਦਰ, ਭੋਲਾ, ਅਜੇ ਫਰਾਰ ਹਨ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਸ਼ੇਰਪੁਰ ਚੌਂਕ ਨੇੜੇ ਜਾ ਰਿਹਾ ਸੀ ਅਤੇ ਸੜਕ ਤੇ ਟਰੈਫਿਕ ਹੋਣ ਕਾਰਨ ਉਸ ਨੇ ਕਾਰ ਸਾਈਡ ‘ਤੇ ਲਗਾ ਲਈ। ਇਸ ਦੌਰਾਨ ਉਕਤ ਕਥਿਤ ਦੋਸ਼ੀ ਉਥੇ ਆਏ ਅਤੇ ਇਨ੍ਹਾਂ ਨੇ ਉਸਦੀ ਕਾਰ ਦੀ ਡਿੱਗੀ ਵਿਚੋਂ ਬੈਗ ਚੋਰੀ ਕਰ ਲਿਆ। ਬੈਗ ਵਿਚ ਉਸਦਾ ਲੈਪਟਾਪ ਅਤੇ ਹੋਰ ਸਮਾਨ ਸੀ। ਪੁਲਿਸ ਵਲੋਂ ਇਸ ਮਾਮਲੇ ਵਿਚ ਉਕਤ ਦੋਵਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ । ਜਦਕਿ ਬਾਕੀ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਜੈਨ ਮੰਦਿਰ ਚੌਕ ਤੋਂ ਧਾਂਦਰਾ ਤੱਕ ਦੀ ਸੜਕ ਦੀ ਹਾਲਤ ਬਦ ਤੋਂ ਬਦਤਰ - ਸਲੂਜਾ ਅਗਲੀ ਖ਼ਬਰ ਹੋਟਲ ਯੈਲੋ ਚਿੱਲੀ ਵਿਚ ਜੂਆ ਖੇਡ ਰਹੇ 8 ਨੌਜਵਾਨ ਤੇ ਮੈਨੇਜਰ ਕਾਬੂ
Ad Position 24