14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਕੇਂਦਰ ਸਰਕਾਰ ਚੀਨੀ ਦੇ ਰੇਟ ਵਧਾ ਕੇ 36 ਹਜ਼ਾਰ ਕਰੋੜ ਦਾ ਭਾਰਤ ਵਾਸੀਆਂ ਉਪਰ ਤਿਉਹਾਰਾਂ ਦੇ ਸੀਜ਼ਨ ਵਿਚ ਬੋਝ ਪਾ ਰਹੀ ਹੈ - ਬਾਵਾ

ਲੁਧਿਆਣਾ, 14 ਸਤੰਬਰ (ਜਤਿੰਦਰ ਭੰਬੀ)-ਕੇਂਦਰ ਸਰਕਾਰ ਦੇ ਰਾਜ ਵਿਚ ਚੀਨੀ ਦੇ ਰੇਟ ਵਧਣ ਨਾਲ ਭਾਰਤ ਵਾਸੀਆਂ ‘ਤੇ 36 ਹਜ਼ਾਰ ਕਰੋੜ ਦਾ ਬੋਝ ਪਏਗਾ, ਪਰ ਭਾਰਤੀ ਜਨਤਾ ਪਾਰਟੀ ਆਗੂ ਕਹਿ ਰਹੇ ਹਨ ਕਿ ਇਸ ਨਾਲ ਆਮ ਲੋਕਾਂ ਦੀ ਸ਼ੂਗਰ ਘਟੇਗੀ। ਕੀ ਇਹ ਦੇਸ਼ ਦੇ ਲੋਕਾਂ ਦੀ ਆਸਥਾ, ਵਿਸ਼ਵਾਸ, ਤਿਉਹਾਰਾਂ ਸਮੇਂ ਮਠਿਆਈ ਦੇ ਭੋਗ ਲਗਾਉਣ ਨੂੰ ਲੈ ਕੇ ਭਾਰਤ ਵਾਸੀਆਂ ਨਾਲ ਦਿਨ ਦਿਹਾੜੇ ਕੋਝਾ ਮਜ਼ਾਕ ਨਹੀਂ ਕਰ ਰਹੀ ਭਾਰਤੀ ਜਨਤਾ ਪਾਰਟੀ ਸਰਕਾਰ?

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਲੁਧਿਆਣਾ, 14 ਸਤੰਬਰ (ਜਤਿੰਦਰ ਭੰਬੀ)-ਕੇਂਦਰ ਸਰਕਾਰ ਦੇ ਰਾਜ ਵਿਚ ਚੀਨੀ ਦੇ ਰੇਟ ਵਧਣ ਨਾਲ ਭਾਰਤ ਵਾਸੀਆਂ ‘ਤੇ 36 ਹਜ਼ਾਰ ਕਰੋੜ ਦਾ ਬੋਝ ਪਏਗਾ, ਪਰ ਭਾਰਤੀ ਜਨਤਾ ਪਾਰਟੀ ਆਗੂ ਕਹਿ ਰਹੇ ਹਨ ਕਿ ਇਸ ਨਾਲ ਆਮ ਲੋਕਾਂ ਦੀ ਸ਼ੂਗਰ ਘਟੇਗੀ। ਕੀ ਇਹ ਦੇਸ਼ ਦੇ ਲੋਕਾਂ ਦੀ ਆਸਥਾ, ਵਿਸ਼ਵਾਸ, ਤਿਉਹਾਰਾਂ ਸਮੇਂ ਮਠਿਆਈ ਦੇ ਭੋਗ ਲਗਾਉਣ ਨੂੰ ਲੈ ਕੇ ਭਾਰਤ ਵਾਸੀਆਂ ਨਾਲ ਦਿਨ ਦਿਹਾੜੇ ਕੋਝਾ ਮਜ਼ਾਕ ਨਹੀਂ ਕਰ ਰਹੀ ਭਾਰਤੀ ਜਨਤਾ ਪਾਰਟੀ ਸਰਕਾਰ? ਉਪਰੋਕਤ ਸ਼ਬਦ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਇਕ ਲਿਖਤੀ ਬਿਆਨ ਰਾਹੀਂ ਕਹੇ। ਬਾਵਾ ਨੇ ਕਿਹਾ ਕਿ ਆਸਥਾ ਨਾਲ ਮਜ਼ਾਕ ਦਾ ਜਵਾਬ ਭਾਰਤ ਦੇ ਲੋਕ ਉਚਿੱਤ ਸਮੇਂ ਦੇਣਗੇ। ਉਨ੍ਹਾਂ ਕਿਹਾ ਕਿ ਹੁਣ ਭਾਰਤ ਦੇ ਲੋਕ ਡਾ. ਮਨਮੋਹਨ ਸਿੰਘ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ, ਜਿਨ੍ਹਾਂ ਨੇ ਭਾਰਤ ਦਾ ਗਿਰਵੀ ਰੱਖਿਆ ਸੋਨਾ ਵਾਪਸ ਲਿਆਂਦਾ ਸੀ। ਬਾਵਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੋਟਾਂ ਲੈਣ ਸਮੇਂ ਕਹਿੰਦੇ ਸਨ ਕਿ ‘ਮੈਂ ਦੇਸ਼ ਨਹੀਂ ਬਿਕਨੇ ਦੂੰਗਾ’। ਅੱਜ ਭਾਰਤੀ ਜਨਤਾ ਪਾਰਟੀ ਸਰਕਾਰ ਅੰਬਾਨੀ, ਅੰਡਾਨੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਉਨ੍ਹਾਂ ਕੋਲ ਭਾਰਤ ਦੇ ਹਵਾਈ ਅੱਡੇ, ਰੇਲਵੇ, ਬੰਦਰਗਾਹਾਂ, ਕੋਲੇ ਦੀਆਂ ਖਾਣਾਂ ਆਦਿ ਵੱਡੇ ਅਦਾਰੇ ਗਿਰਵੀ ਰੱਖ ਦਿੱਤੇ ਹਨ। ਮੋਦੀ ਖੁਦ ਕਹਿੰਦੇ ਸਨ ਕਿ ਡਾਲਰ ਦਾ ਰੇਟ ਵਧਣ ਨਾਲ ਪ੍ਰਧਾਨ ਮੰਤਰੀ ਦੀ ਸਾਖ ਗਿਰਤੀ ਹੈ। ਉਨ੍ਹਾਂ ਕਿਹਾ ਕਿ 60 ਵਾਲਾ ਡਾਲਰ 95 ਦਾ ਹੋ ਗਿਆ ਹੈ। ਅੱਜ ਸ਼ਾਖ ਕਿਸ ਪਾਸੇ ਜਾ ਰਹੀ ਹੈ? ਤੇਲ ਦੇ ਰੇਟ ਅਸਮਾਨੀ ਛੂ ਰਹੇ ਹਨ, ਅਸਲੀਅਤ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਨੀਤੀ ਅਤੇ ਨੀਅਤ ਵਿਚ ਇਮਾਨਦਾਰੀ ਦਿਖਾਈ ਨਹੀਂ ਦਿੰਦੀ।
Ad Position 22
No active advertisement
ਪਿਛਲੀ ਖ਼ਬਰ ਅਰਬਨ ਅਸਟੇਟ ਦੁੱਗਰੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਗੁਰਗੱਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਹੇਮਟੈਕਸ ਐਕਸਪੋ-2026 ਦੇ ਤੀਜੇ ਦਿਨ ਵੱਖ-ਵੱਖ ਸਟਾਲਾਂ ਤੇ ਦਰਸ਼ਕਾਂ ਦੀ ਭੀੜ ਦੇਖ ਕੇ ਪ੍ਰਦਰਸ਼ਕ ਹੋਏ ਬਾਗੋ-ਬਾਗ
Ad Position 24