14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੀ. ਟੀ. ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ‘ਬਰਡ ਡਰੋਨ’ ਤਿਆਰ

ਜਲੰਧਰ, 14 ਸਤੰਬਰ (ਜਸਪਾਲ ਸਿੰਘ)-ਰਚਨਾਤਮਕਤਾ ਤੇ ਵਿਹਾਰਕ ਤਕਨੀਕੀ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਜਲੰਧਰ, 14 ਸਤੰਬਰ (ਜਸਪਾਲ ਸਿੰਘ)-ਰਚਨਾਤਮਕਤਾ ਤੇ ਵਿਹਾਰਕ ਤਕਨੀਕੀ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸੀ. ਟੀ. ਯੂਨੀਵਰਸਿਟੀ ਦੇ ਬੀ. ਸੀ. ਏ. ਦੇ ਵਿਦਿਆਰਥੀਆਂ ਨੇ ਇਕ ਨਵੀਨਤਮ ‘ਬਰਡ ਡਰੋਨ’ ਤਿਆਰ ਕੀਤਾ ਹੈ। ਪੰਛੀ ਵਰਗੀ ਦਿੱਖ ਵਾਲਾ ਇਹ ਛੋਟਾ ਬਾਇਓ-ਇੰਸਪਾਇਰਡ ਏਰੀਅਲ ਵਾਹਨ ਘੱਟ ਨਜ਼ਰ ਆਉਣ ਵਾਲੀਆਂ ਹਵਾਈ ਗਤੀਵਿਧੀਆਂ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦੀ ਸੰਕਲਪਨਾ, ਡਿਜ਼ਾਈਨ ਅਤੇ ਨਿਰਮਾਣ ਰੋਬੋਟਿਕਸ ਐਂਡ ਆਟੋਮੇਸ਼ਨ ਲੈਬ ਵਿਚ ਕੀਤਾ, ਇਸ ਨੂੰ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਸੁਖਰਾਜ ਸਿੰਘ, ਆਕਾਸ਼ ਤੇ ਸੁਖਮਨਪ੍ਰੀਤ ਸਿੰਘ ਅਤੇ ਪਹਿਲੇ ਸਾਲ ਦੇ ਵਿਦਿਆਰਥੀਆਂ ਵਿਵੇਕ ਗੋਗਨਾ ਅਤੇ ਜੈਵੰਤ ਸਿੰਘ ਨੇ ਮਿਲ ਕੇ ਤਿਆਰ ਕੀਤਾ। ਇਹ ਡਰੋਨ 2 ਕਿਲੋਮੀਟਰ ਤੱਕ ਦੀ ਦੂਰੀ ਤੱਕ ਕੰਮ ਕਰ ਸਕਦਾ ਹੈ ਅਤੇ ਇਸ ਦੀ ਵੱਧ ਤੋਂ ਵੱਧ ਗਤੀ ਲਗਪਗ 10-15 ਮੀਟਰ ਪ੍ਰਤੀ ਸਕਿੰਟ ਹੈ । ਇਸ ਦੇ ਸੰਭਾਵਿਤ ਉਪਯੋਗਾਂ ਵਿਚ ਵਾਤਾਵਰਨ ਦੀ ਨਿਗਰਾਨੀ, ਹਵਾਈ ਅਵਲੋਕਨ ਤੇ ਹਲਕੇ ਸਮਾਨ ਨੂੰ ਇਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਾਉਣਾ ਸ਼ਾਮਿਲ ਹੈ। ਵਿਦਿਆਰਥੀਆਂ ਨੂੰ ਇੰਜ. ਪੁਲਕਿਤ ਸਾਂਗੜ, ਇੰਜ. ਧਰਮਪ੍ਰੀਤ ਸਿੰਘ ਅਤੇ ਸ੍ਰੀ ਗੁਰਕੀਰਤ ਸਿੰਘ ਵਲੋਂ ਤਕਨੀਕੀ ਰਹਿਨੁਮਾਈ ਦਿੱਤੀ ਗਈ । ਮਾਹਿਰਾਂ ਨੇ ਨਿਰਮਾਣ ਪ੍ਰਕਿਰਿਆ ਵਿਚ ਵੀ ਸਹਿਯੋਗ ਦਿੱਤਾ, ਜਿਸ ਵਿਚ ਡਰੋਨ ਦੇ ਮਹੱਤਵਪੂਰਨ ਹਿੱਸਿਆਂ ਦੀ 3ਡੀ ਪ੍ਰਿੰਟਿੰਗ ਵੀ ਸ਼ਾਮਿਲ ਰਹੀ । ਪ੍ਰੋ. ਚਾਂਸਲਰ ਡਾ. ਮਨਬੀਰ ਸਿੰਘ ਨੇ ਵਿਦਿਆਰਥੀਆਂ ਤੇ ਮੈਨਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਰਡ ਡਰੋਨ ਉਸ ਨਵੀਨਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜਿਸ ਨੂੰ ਅਸੀਂ ਸੀ. ਟੀ. ਯੂਨੀਵਰਸਿਟੀ ਵਿਚ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ । ਰੋਬੋਟਿਕਸ ਐਂਡ ਆਟੋਮੇਸ਼ਨ ਲੈਬ ਦੇ ਮੁਖੀ ਡਾ. ਹਰਮੀਤ ਸਿੰਘ ਨੇ ਡਰੋਨ ਦੀਆਂ ਸਮਰੱਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪ੍ਰਾਜੈਕਟ ਵਿਦਿਆਰਥੀਆਂ ਦੀ ਨਵੇਂ ਵਿਚਾਰਾਂ ਨੂੰ ਵਿਹਾਰਕ ਤੇ ਕਾਰਜਸ਼ੀਲ ਪ੍ਰੋਟੋਟਾਈਪ ’ਚ ਬਦਲਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ 24 ਨੂੰ ਅਗਲੀ ਖ਼ਬਰ ਅਕਾਲੀ ਜਥਾ ਸ਼ਹਿਰੀ ਵਲੋਂ ਸਾਰੇ 6 ਵਿਧਾਨ ਸਭਾ ਹਲਕਿਆਂ ਵਿਚ ਪੈਂਦੇ ਬਿਜਲੀ ਘਰਾਂ ਦੇ ਬਾਹਰ 16 ਨੂੰ ਕੀਤੇ ਜਾਣਗੇ ਧਰਨੇ/ਪ੍ਰ...
Ad Position 24