15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਹੈਲਥ ਵੈੱਲਨੈੱਸ ਸੈਂਟਰ ਫੁੱਲਾਂਵਾਲ ਵਿਖੇ ਚੋਰਾਂ ਨੇ ਕੀਤਾ ਹੱਥ ਸਾਫ਼

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਫੁੱਲਾਂਵਾਲ, 15 ਮਈ (ਮਨਜੀਤ ਸਿੰਘ ਦੁੱਗਰੀ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਫੁੱਲਾਂਵਾਲ ਦੇ ਹੈਲਥ ਵੈੱਲਨੈੱਸ ਸੈਂਟਰ ਵਿਖੇ ਚੋਰਾਂ ਬੀਤੀ ਰਾਤ ਹੱਥ ਸਾਫ਼ ਕਰਦੇ ਹੋਏ ਇਕ ਬੈਟਰੀ ਇਨਵਰਟਰ ਅਤੇ ਕੰਪਿਊਟਰ ਸਕਰੀਨ ਚੋਰੀ ਕਰਕੇ ਲੈ ਗਏ | ਹੈਲਥ ਸੈਂਟਰ ਦੇ ਕਰਮਚਾਰੀਆਂ ਕਮਿਊਨਿਟੀ ਹੈਲਥ ਅਫ਼ਸਰ ਤਹਬੀਨ ਅਖ਼ਤਰ ਮਲਟੀ ਪਰਪਜ਼ ਹੈਲਥ ਵਰਕਰ ਗੁਰਬਖ਼ਸ਼ ਸਿੰਘ ਅਤੇ ਏ.ਐਨ.ਐਮ. ਕੰਵਲਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੀ ਕੱਲ੍ਹ ਉਹ ਛੁੱਟੀ ਤੋਂ ਬਾਅਦ ਗੇਟ ਨੂੰ ਤਾਲੇ ਲਗਾ ਕੇ ਗਏ ਸਨ | ਅੱਜ ਜਦੋਂ ਸਵੇਰੇ ਉਹ ਹੈਲਥ ਸੈਂਟਰ ਪਹੁੰਚੇ ਤਾਂ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ | ਸੈਂਟਰ ਅੰਦਰ ਫਰੋਲਾ-ਫਰਾਲੀ ਕੀਤੀ ਹੋਈ ਸੀ ਅਤੇ ਉਕਤ ਸਾਮਾਨ ਚੋਰ ਚੋਰੀ ਕਰਕੇ ਲੈ ਗਏ ਸਨ, ਜਿਸ ਦੀ ਸੂਚਨਾ ਉਨ੍ਹਾਂ ਵਲੋਂ ਪੁਲਿਸ ਕੰਟਰੋਲ ਰੂਮ ਅਤੇ ਥਾਣਾ ਸਦਰ ਵਿਖੇ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਅਲਪਾਈਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ 12ਵੀਂ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਲੁਧਿਆਣਾ ਵਿਖੇ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਨੂੰ ਕੀਤਾ ਹੋਰ ਤੇਜ਼ <br/>
Ad Position 24