15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮੈਸ਼ ਪ੍ਰੋਲਾਈਫ ਹਸਪਤਾਲ ਵਿਖੇ ਨਿਊਰੋ ਚੈੱਕਅਪ ਕੈਂਪ ਦੌਰਾਨ 80 ਤੋਂ ਵੱਧ ਮਰੀਜ਼ਾਂ ਨੇ ਕਰਵਾਈ ਜਾਂਚ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਆਲਮਗੀਰ, 15 ਮਈ (ਜਰਨੈਲ ਸਿੰਘ ਪੱਟੀ)-ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਸਥਿਤ ਮੈਸ਼ ਪ੍ਰੋਲਾਈਫ ਸੁਪਰ ਸਪੈਸ਼ਲਿਟੀ ਐਂਡ ਟ੍ਰੌਮਾ ਕੇਅਰ ਹਸਪਤਾਲ ਵਿਖੇ ਮੈਗਾ ਨਿਊਰੋ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਪ੍ਰਸਿੱਧ ਨਿਊਰੋਲੋਜੀ ਮਾਹਿਰ ਡਾ. ਇਰਾ ਚੌਧਰੀ ਨੇ 80 ਤੋਂ ਵੱਧ ਮਰੀਜ਼ਾਂ ਦੇ ਦਿਮਾਗ ਅਤੇ ਨਾੜੀਆਂ ਨਾਲ ਸੰਬੰਧਿਤ ਰੋਗਾਂ ਦੀ ਜਾਂਚ ਕੀਤੀ ਅਤੇ ਸਿਰ ਦਰਦ, ਚੱਕਰ ਆਉਣੇ, ਯਾਦਦਾਸ਼ਤ ਕਮਜ਼ੋਰ ਹੋਣਾ, ਦੌਰੇ ਪੈਣਾ, ਸਰੀਰ ਕੰਬਣਾ, ਸਟ੍ਰੋਕ ਅਤੇ ਨਾੜੀਆਂ ਦੀ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਨਾਲ ਪੀੜਤ ਮਰੀਜ਼ਾਂ ਨੂੰ ਵਿਸਥਾਰ ਨਾਲ ਸਲਾਹ ਦਿੱਤੀ | ਕੈਂਪ ਮੌਕੇ ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਚਲੰਤ ਸਮੇਂ ਵਿਚ ਨਿਊਰੋਲੋਜੀ ਨਾਲ ਜੁੜੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ ਅਤੇ ਲੋਕ ਅਕਸਰ ਛੋਟੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਕਾਰਨ ਬਾਅਦ ਵਿਚ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਵਿਸ਼ੇਸ਼ ਕੈਂਪ ਲਗਾਇਆ ਗਿਆ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸਹੀ ਜਾਂਚ ਅਤੇ ਇਲਾਜ ਦੀ ਸਹੂਲਤ ਮਿਲ ਸਕੇ | ਕੈਂਪ ਦੌਰਾਨ ਨਿਊਰੋਲੋਜੀ ਕਨਸਲਟੇਸ਼ਨ ਮੁਫ਼ਤ ਕੀਤੀ ਗਈ ਸੀ | ਇਸ ਤੋਂ ਇਲਾਵਾ ਖ਼ੂਨ ਦੀਆਂ ਜਾਂਚਾਂ 'ਤੇ 15 ਫ਼ੀਸਦੀ ਅਤੇ ਸੀ.ਟੀ. ਸਕੈਨ, ਐਮ.ਆਰ.ਆਈ. ਅਤੇ ਐਕਸ-ਰੇ 'ਤੇ 20 ਫ਼ੀਸਦੀ ਤੱਕ ਦੀ ਖਾਸ ਛੂਟ ਵੀ ਦਿੱਤੀ ਗਈ, ਜਿਸ ਦਾ ਮਰੀਜ਼ਾਂ ਨੇ ਭਰਪੂਰ ਲਾਭ ਲਿਆ | ਡਾ. ਇਰਾ ਚੌਧਰੀ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਲਗਾਤਾਰ ਸਿਰ ਦਰਦ, ਯਾਦਦਾਸ਼ਤ ਦੀ ਕਮੀ, ਚੱਕਰ, ਹੱਥਾਂ ਪੈਰਾਂ ਵਿਚ ਸੰੁਨਾਪਨ ਜਾਂ ਹੋਰ ਨਾੜੀਆਂ ਨਾਲ ਜੁੜੀ ਕੋਈ ਵੀ ਸਮੱਸਿਆ ਮਹਿਸੂਸ ਹੋਵੇ ਤਾਂ ਉਸ ਨੂੰ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਜਾਂਚ ਨਾਲ ਕਈ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸਾਈ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਫਰੈਸ਼ਰ ਪਾਰਟੀ ਕਰਵਾਈ <br/> ਅਗਲੀ ਖ਼ਬਰ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ <br/>
Ad Position 24