05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਖਾਟੂ ਸ਼ਿਆਮ ਮੰਦਰ ਦੇ ਰਸਤੇ 'ਤੇ ਨਾਜਾਇਜ਼ ਕਬਜ਼ਾ ਕਰਨ ਆਏ ਲੋਕਾਂ ਖ਼ਿਲਾਫ਼ ਜ਼ਬਰਦਸਤ ਧਰਨਾ

Ad Position 21
No active advertisement
ਅਹਿਮਦਗੜ੍ਹ -ਪੋਹੀੜ ਸੜਕ 'ਤੇ ਸ਼੍ਰੀ ਖਾਟੂ ਸ਼ਿਆਮ ਮੰਦਿਰ ਵਲੋਂ ਦਿੱਤੇ ਗਏ ਰੋਸ ਧਰਨੇ ਵਿਚ ਪਹੰੁਚੇ ਵਿਧਾਇਕ ਗੱਜਣ ਮਾਜਰਾ ਹੋਰ ਆਗੂਆਂ ਨਾਲ | ਤਸਵੀਰ ਪੁਰੀ <br/> 17-05-2026
ਅਹਿਮਦਗੜ੍ਹ/ਡੇਹਲੋਂ, 16 ਮਈ (ਰਵਿੰਦਰ ਪੁਰੀ, ਅੰਮਿ੍ਤਪਾਲ ਸਿੰਘ ਕੈਲੇ)-ਅਹਿਮਦਗੜ੍ਹ ਪੋਹੀੜ ਰੋਡ ਤੇ ਪਿਛਲੇ ਦੋ ਸਾਲ ਤੋਂ ਨਿਰਮਾਣ ਅਧੀਨ ਵਿਸ਼ਾਲ ਸ਼੍ਰੀ ਖਾਟੂ ਸ਼ਿਆਮ ਮੰਦਿਰ ਦੀ ਇਮਾਰਤ ਨੂੰ ਜਾ ਰਹੇ ਮੁੱਖ ਰਸਤੇ ਨੂੰ ਰੋਕਣ ਲਈ ਅਤੇ ਉਸਤੇ ਨਜਾਇਜ਼ ਢੰਗ ਨਾਲ ਕਬਜ਼ਾ ਕਰਨ ਲਈ ਕੱਲ੍ਹ ਸ਼ਾਮੀ ਆਏ ਲੋਕਾਂ ਦੇ ਵਿਰੁੱਧ ਅੱਜ ਮੰਦਰ ਕਮੇਟੀ ਅਤੇ ਅਹਿਮਦਗੜ੍ਹ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਵੱਖ -ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਸੜਕ ਤੇ ਧਰਨਾ ਦੇ ਦਿੱਤਾ, ਜਿਸ ਕਾਰਨ ਅਹਿਮਦਗੜ੍ਹ ਨੂੰ ਆਉਣ-ਜਾਣ ਵਾਲੇ ਬੇਹੱਦ ਵੱਡੀ ਗਿਣਤੀ ਵਿੱਚ ਰਾਹਗੀਰਾਂ ਅੰਦਰ ਕਈ ਘੰਟੇ ਹਾਹਾਕਾਰ ਮੱਚੀ ਰਹੀ | ਜ਼ਿਕਰਯੋਗ ਹੈ ਕਿ ਪਿੰਡ ਪੋਹੀੜ ਨਿਵਾਸੀ ਇਕ ਪਰਿਵਾਰ ਦੀ ਸਾਂਝੀ ਜ਼ਮੀਨ ਪੋਹੀੜ ਤੋਂ ਅਹਿਮਦਗੜ੍ਹ ਸੜਕ ਤੇ ਪੈਂਦੀ ਹੈ, ਜਿਸ ਨੂੰ ਉਕਤ ਜ਼ਮੀਨ ਦੇ ਮਾਲਕ ਹਿੱਸੇਦਾਰਾਂ ਵਲੋਂ ਪਲਾਟ ਕੱਟਕੇ ਵੇਚ ਦਿੱਤੀ ਗਈ ਸੀ ਅਤੇ ਖਾਟੂ ਸ਼ਿਆਮ ਮੰਦਿਰ ਕਮੇਟੀ ਵਲੋਂ ਵੀ ਉਕਤ ਰਕਬੇ ਵਿਚੋਂ ਜ਼ਮੀਨ ਖ਼ਰੀਦ ਕਰਕੇ ਮੰਦਿਰ ਬਣਾਇਆ ਜਾ ਰਿਹਾ ਹੈ |ਪਰ ਕੁੱਝ ਦਿਨ ਪਹਿਲਾਂ ਉਕਤ ਜ਼ਮੀਨ ਤੇ ਇਕ ਹੋਰ ਪਰਿਵਾਰਕ ਮੈਂਬਰ ਵਲੋਂ ਜ਼ਮੀਨ ਤੇ ਆਪਣੀ ਮਾਲਕੀ ਹੋਣ ਦੇ ਦਾਅਵੇ ਬਾਅਦ ਉਕਤ ਜ਼ਮੀਨ ਦਾ ਮਾਮਲਾ ਗਰਮਾਇਆ ਹੋਇਆ ਸੀ |ਬੀਤੇ ਕੱਲ੍ਹ ਹੀ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਉਕਤ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਦੀ ਗੱਲ ਵੀ ਸਾਹਮਣੇ ਆਈ, ਜਿਸ ਬਾਅਦ ਮੰਦਿਰ ਕਮੇਟੀ ਵਲੋਂ ਮੰਦਿਰ ਜ਼ਮੀਨ ਨੂੰ ਜਾਂਦੇ ਮੁੱਖ ਰਸਤੇ ਨੂੰ ਰੋਕੇ ਜਾਣ ਕਾਰਨ ਮਾਮਲਾ ਐਨਾ ਵੱਧ ਗਿਆ ਕਿ ਮੰਦਿਰ ਕਮੇਟੀ ਸਮੇਤ ਅਹਿਮਦਗੜ੍ਹ ਸ਼ਹਿਰ ਦੀਆਂ ਨਾਮਵਰ ਜਥੇਬੰਦੀਆਂ ਵਲੋਂ ਅੱਜ ਸੜਕ ਤੇ ਪੱਕਾ ਧਰਨਾ ਲਗਾ ਦਿੱਤਾ, ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ | ਇਸ ਮੌਕੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵਿਸ਼ੇਸ਼ ਕਰਕੇ ਸ਼ਹਿਰ ਨਿਵਾਸੀਆਂ ਦੀ ਮਦਦ ਲਈ ਧਰਨੇ ਵਿੱਚ ਸ਼ਾਮਿਲ ਹੋਏ ਅਤੇ ਉਨ੍ਹਾਂ ਹਰ ਹਾਲਤ ਵਿੱਚ ਮੰਦਿਰ ਦੇ ਰਸਤੇ ਤੇ ਨਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣ ਦਾ ਭਰੋਸਾ ਦਿੱਤਾ | ਉਨ੍ਹਾਂ ਕਬਜ਼ਾ ਕਰਨ ਵਾਲੇ ਲੋਕਾਂ ਨੂੰ ਤਾੜਨਾ ਕਰਦਿਆ ਮੰਦਿਰ ਕਮੇਟੀ ਅਤੇ ਸਮੂਹ ਸ਼ਹਿਰ ਨਿਵਾਸੀਆਂ ਦੇ ਹੱਕ ਵਿੱਚ ਡੱਟ ਕੇ ਪਹਿਰਾ ਦਿੰਦਿਆਂ, ਇਸ ਤਰ੍ਹਾਂ ਦੇ ਨਜਾਇਜ਼ ਕੰਮ ਵਿਰੁੱਧ ਸ਼ਹਿਰ ਦੇ ਲੋਕਾਂ ਨਾਲ ਡੱਟ ਕੇ ਖੜਨ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਇਸ ਤਰ੍ਹਾਂ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸੇ ਦੌਰਾਨ ਮੌਕੇ ਤੇ ਥਾਣਾ ਡੇਹਲੋਂ ਮੁਖੀ ਇੰਸਪੈਕਟਰ ਰਵਨੀਤ ਕੌਰ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ ਅਤੇ ਉਨ੍ਹਾਂ ਮੰਦਿਰ ਕਮੇਟੀ ਅਤੇ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਦੀ ਲਿਖਤ ਦਰਖਾਸਤ ਤੇ ਕਥਿਤ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ ਉਪਰੰਤ ਵਿਧਾਇਕ ਗੱਜਣ ਮਾਜਰਾ ਦੀ ਹਾਜ਼ਰੀ ਵਿੱਚ ਧਰਨਾ ਚੁੱਕਿਆ ਗਿਆ | ਇਸ ਸਮੇਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ, ਕਮਲ ਧਾਲੀਵਾਲ, ਬੀਬੀ ਅਮਨਦੀਪ ਕੌਰ ਖੰਗੂੜਾ, ਸੁਮਿਤ ਸਿੰਘ ਮਾਨ, ਵੀ ਆਪਣੀ ਸਾਰੀ ਟੀਮ ਨਾਲ ਮੌਕੇ ਤੇ ਪਹੁੰਚੇ | ਇਹਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸਾਬਕਾ ਪ੍ਰਧਾਨ ਵਿੱਕੀ ਸ਼ਰਮਾ ਤੇ ਜਤਿੰਦਰ ਭੋਲਾ, ਵਿੱਕੀ ਟੰਡਨ, ਚੇਅਰਮੈਨ ਮਾਰਕੀਟ ਕਮੇਟੀ ਕਮਲਜੀਤ ਸਿੰਘ ਉੱਭੀ, ਖਾਟੂ ਸ਼ਿਆਮ ਸੇਵਾ ਮੰਡਲ ਦੇ ਪ੍ਰਧਾਨ ਮੋਹਿਤ ਜਿੰਦਲ, ਅਨਿਲ ਮਿੱਤਲ, ਹੈਪੀ ਜਿੰਦਲ, ਸੋਨੂ ਰਾਮਾਨੰਦ, ਗੋਪਾਲ ਕਿ੍ਸ਼ਨ ਟੋਨੀ, ਹਨੀ ਗੁਪਤਾ, ਰੋਕੀ ਸਿੰਗਲਾ, ਰਿੰਕੂ ਗਰਗ, ਪੰਕਜ ਸਿੰਗਲਾ, ਮਨੀਸ਼ ਜੈਨ, ਸੰਦੀਪ ਜੈਨ, ਰੋਬਿਨ ਗੁਪਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਵਰ ਮੈਨੇਜਮੈਂਟ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਬਿਜਲੀ ਮੁਲਾਜ਼ਮ ਤੇ ਪੈਨਸ਼ਨਰਜ਼ ਮੁੜ ਸੰਘਰਸ਼ ਦੇ ਰਾਹ 'ਤੇ <br/> ਅਗਲੀ ਖ਼ਬਰ ਘੁਮਾਰ ਮੰਡੀ 'ਚ ਨਿਯਮਾਂ ਦੀ ਉਲੰਘਣਾ 'ਤੇ ਨਿਗਮ ਦਾ ਐਕਸ਼ਨ <br/>
Ad Position 24
No active advertisement