ਜੀ.ਕੇ. ਗਰੁੱਪ ਵਲੋਂ ਬਣਾਈਆਂ ਕਾਲੋਨੀਆਂ ਦੇ ਰੱਖ-ਰਖਾਅ ਦੇ ਪ੍ਰਬੰਧ ਸੁਸਾਇਟੀਆਂ ਨੂੰ ਸੌਂਪੇ
ਲੁਧਿਆਣਾ, 4 ਅਗਸਤ (ਜਸਵਿੰਦਰ ਸਿੰਘ)-ਕਲੈਰੀਅਨ ਜੀ. ਕੇ.
ਲੁਧਿਆਣਾ, 4 ਅਗਸਤ (ਜਸਵਿੰਦਰ ਸਿੰਘ)-ਕਲੈਰੀਅਨ ਜੀ.ਕੇ. ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰ, ਮੈਂਬਰਾਂ ਅਤੇ ਵਸਨੀਕਾਂ ਨੇ ਇਕ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਜੀ.ਕੇ. ਗਰੁੱਪ ਵਲੋਂ ਸਾਲ 2006 ਵਿਚ ਕਲੈਰੀਅਨ ਕਾਊਂਟੀ ਅਤੇ ਜੀ.ਕੇ. ਕਾਊਂਟੀ ਦੇ ਨਾਮ ’ਤੇ ਕਾਲੋਨੀ ਗਲਾਡਾ ਕੋਲੋਂ ਮਨਜ਼ੂਰੀ ਲੈ ਕੇ ਬਣਾਈਆਂ ਗਈਆਂ ਸੀ ਅਤੇ ਇਨ੍ਹਾਂ ਕਲੋਨੀਆਂ ਦਾ ਕੰਪਲੀਸ਼ਨ ਸਰਟੀਫਿਕੇਟ ਪਾਪਰਾ ਐਕਟ 1995 ਅਧੀਨ ਸਾਲ 2017 ਵਿਚ ਪ੍ਰਮੋਟਰ ਵਲੋਂ ਜਾਰੀ ਕਰਵਾ ਲਿਆ ਗਿਆ ਸੀ ਅਤੇ ਹੁਣ ਪਿਛਲੇ ਕੁੱਝ ਸਮੇਂ ਤੋਂ ਵਸਨੀਕਾਂ ਦੀ ਸੁਸਾਇਟੀ ਇਸ ਕਾਲੋਨੀ ਨੂੰ ਸੁਸਾਇਟੀ ਐਕਟ ਅਧੀਨ ਬਣਦੇ ਬਕਾਇਆ (ਜੋ ਕਾਨੂੰਨ ਅਨੁਸਾਰ ਗਲਾਡਾ/ਪੁੱਡਾ ਲੈਂਦੀ ਹੈ) ਲੈ ਕੇ ਇਸ ਕਾਲੋਨੀ ਨੂੰ ਮੈਨਟੇਨ ਕਰ ਰਹੀ ਹੈ। ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਕਾਲੋਨੀ ਵਿਚ 800 ਦੇ ਕਰੀਬ ਪਲਾਟ ਵਿਕੇ ਹੋਏ ਹਨ, ਜਿਨ੍ਹਾਂ ਵਿਚੋਂ ਤਕਰੀਬਨ 100 ਦੇ ਕਰੀਬ ਘਰ ਬਣ ਚੁੱਕੇ ਹਨ ਅਤੇ ਬਾਕੀ ਪਲਾਟ ਖ਼ਾਲੀ ਵਿਕੇ ਹੋਏ ਪਏ ਹਨ। ਸਕੱਤਰ ਸਾਹਿਲ ਕੁਮਾਰ ਨੇ ਕਿਹਾ ਕਿ ਕਾਲੋਨੀ ਦੇ ਪ੍ਰਮੋਟਰ ਜੀ.ਕੇ. ਗਰੁੱਪ ਵਾਲਿਆਂ ਵਲੋਂ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਵਲੋਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ ਗਈ ਹੈ। ਇਸ ਕਾਲੋਨੀ ਵਿਚ ਕਿਸੇ ਕਿਸਮ ਦਾ ਕੋਈ ਰੌਲਾ ਨਹੀਂ ਹੈ, ਜੋ ਲੋਕ ਇਸ ਕਾਲੋਨੀ ਨੂੰ ਬਦਨਾਮ ਕਰ ਰਹੇ ਹਨ, ਜਿਨ੍ਹਾਂ ਦੇ ਵੀ ਪਲਾਟ ਇਸ ਕਾਲੌਨੀ ਵਿਚ ਪਏ ਹਨ, ਉਹ ਪ੍ਰਮੋਟਰ ਦੀ ਹਾਜ਼ਰੀ ਵਿਚ ਆ ਕੇ ਆਪਣੇ ਪਲਾਟ ਦੀ ਸ਼ਨਾਖ਼ਤ ਕਰਵਾ ਕੇ ਆਪਣੇ ਪਲਾਟ ਦਾ ਕਬਜ਼ਾ ਲੈ ਲੈਣ, ਕਿਉਂਕਿ ਪ੍ਰਮੋਟਰ ਵਲੋਂ ਹੋਰ ਇਕ ਸਾਲ ਸਹਿਯੋਗ ਦੇਣ ਦਾ ਇਕਰਾਰ ਕੀਤਾ ਹੋਇਆ ਹੈ। ਇਸ ਲਈ ਆਪਣੇ-ਆਪਣੇ ਪਲਾਟ ਦੇ ਬਣਦੇ ਬਕਾਇਆ ਦੇ ਕੇ ਆਪਣਾ ਕਬਜ਼ਾ ਲੈ ਲਿਆ ਜਾਵੇ।