09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਗੈਰ-ਮਿਆਰੀ ਵਸਤੂਆਂ ਵੇਚਣ ਵਾਲਿਆਂ ਦੇ ਵਿਰੁੱਧ ਕੱਸਿਆ ਸ਼ਿਕੰਜਾ <br/>

Ad Position 21
No active advertisement
ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਡਾ. ਤਰਲੋਚਨ ਸਿੰਘ)-ਡੈਜ਼ੀਗਨੇਟਿਡ ਅਫ਼ਸਰ ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਫੂਡ ਸੇਫ਼ਟੀ ਟੀਮ ਵਲੋਂ ਜ਼ਿਲ੍ਹੇ 'ਚ ਫੂਡ ਸਪਲੀਮੈਂਟ ਤੇ ਨਿਊਟਰਾਸਿਊਟੀਕਲ ਉਤਪਾਦ ਵੇਚਣ ਵਾਲੇ ਫੂਡ ਬਿਜ਼ਨਸ ਅਪਰੇਟਰਾਂ ਖ਼ਿਲਾਫ਼ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ | ਜਾਂਚ ਦÏਰਾਨ ਫੂਡ ਸੇਫ਼ਟੀ ਟੀਮ ਵਲੋਂ ਫੂਡ ਸਪਲੀਮੈਂਟ ਤੇ ਨਿਊਟਰਾਸਿਊਟੀਕਲ ਉਤਪਾਦਾਂ ਦੀ ਵਿੱਕਰੀ ਕਰਨ ਵਾਲੀਆਂ ਦੁਕਾਨਾਂ ਅਤੇ ਅਦਾਰਿਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ | ਇਸ ਦÏਰਾਨ ਡਾਇਟਰੀ ਸਪਲੀਮੈਂਟ, ਪ੍ਰੀ-ਵਰਕਆਊਟ ਅਤੇ ਫੂਡ ਸਪਲੀਮੈਂਟ, ਐਨਾਬੋਲਿਕ ਲਿਵਰ ਸਪੋਰਟ ਦੇ 2 ਸੈਂਪਲ ਭਰੇ ਗਏ | ਇਸ ਤੋਂ ਇਲਾਵਾ ਉਪਲਬਧ ਸਟਾਕ ਵਿਚੋਂ ਪ੍ਰੀ ਵਰਕ ਆਊਟ ਦੀਆਂ 18 ਯੂਨਿਟਾਂ ਤੇ ਐਨਾਬੋਲਿਕ ਲਿਵਰ ਸਪੋਰਟ ਦੀਆਂ 21 ਯੂਨਿਟਾਂ ਨੂੰ ਕਾਨੂੰਨੀ ਪ੍ਰਕਿਰਿਆ ਅਧੀਨ ਸੰਬੰਧਿਤ ਫੂਡ ਬਿਜ਼ਨਸ ਆਪ੍ਰੇਟਰ ਦੀ ਸਪੁਰਦਗੀ ਹੇਠ ਸੀਜ਼ ਕੀਤਾ ਗਿਆ | ਇਸ ਤੋਂ ਇਲਾਵਾ ਗਿੱਲ ਰੋਡ ਸਥਿਤ ਅਦਾਰਿਆਂ ਤੋਂ ਨਿਊਟਰਾਸਿਊਟੀਕਲ ਉਤਪਾਦਾਂ ਦੇ 2 ਹੋਰ ਸੈਂਪਲ ਲੈ ਕੇ ਲੈਬ ਜਾਂਚ ਲਈ ਭੇਜੇ ਗਏ | ਫੂਡ ਸੇਫ਼ਟੀ ਟੀਮ ਵਲੋਂ ਮਾਛੀਵਾੜਾ ਖੇਤਰ ਵਿਚ ਡੇਅਰੀਆਂ ਤੇ ਕਰਿਆਨਾ ਸਟੋਰਾਂ ਦੀ ਜਾਂਚ ਦÏਰਾਨ ਘਿਉ ਤੇ ਬੇਸਣ ਦੇ ਸੈਂਪਲ ਭਰੇ ਗਏ | ਇਸੇ ਤਰ੍ਹਾਂ ਹੋਰ ਖੇਤਰਾਂ ਵਿਚ ਬਨਸਪਤੀ ਤੇ ਮਸਲ ਮਾਸ ਗੇਨਰ ਦੇ ਸੈਂਪਲ ਵੀ ਇਕੱਠੇ ਕੀਤੇ ਗਏ | ਭਰੇ ਗਏ ਸਾਰੇ ਸੈਂਪਲ ਸਰਕਾਰੀ ਲੈਬਾਰਟਰੀ 'ਚ ਜਾਂਚ ਲਈ ਭੇਜੇ ਗਏ ਹਨ | ਰਿਪੋਰਟ ਪ੍ਰਾਪਤ ਹੋਣ ਉਪਰੰਤ ਜੇਕਰ ਕੋਈ ਉਤਪਾਦ ਗੈਰ-ਮਿਆਰੀ, ਗ਼ਲਤ ਬ੍ਰਾਂਡਿੰਗ ਵਾਲਾ ਜਾਂ ਖਪਤ ਲਈ ਅਨਉਚਿੱਤ ਪਾਇਆ ਗਿਆ ਤਾਂ ਸੰਬੰਧਿਤ ਫੂਡ ਬਿਜ਼ਨਸ ਅਪਰੇਟਰਾਂ ਖ਼ਿਲਾਫ਼ ਭਾਰਤੀ ਖਾਦ ਸੁਰੱਖਿਆ ਅਤੇ ਮਿਆਰ ਅਥਾਰਿਟੀ ਦੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮÏਕੇ ਡੈਜ਼ੀਗਨੇਟਿਡ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਕਿਹਾ ਕਿ ਜ਼ਿਲ੍ਹੇ 'ਚ ਫੂਡ ਸਪਲੀਮੈਂਟ ਅਤੇ ਨਿਊਟਰਾਸਿਊਟੀਕਲ ਸਟੋਰਾਂ ਦੀ ਵਿਸ਼ੇਸ਼ ਜਾਂਚ ਮੁਹਿੰਮ ਲਗਾਤਾਰ ਜਾਰੀ ਰਹੇਗੀ | ਉਨ੍ਹਾਂ ਚੇਤਾਵਨੀ ਦਿੱਤੀ ਕਿ ਸਾਰੇ ਫੂਡ ਬਿਜ਼ਨਸ ਅਪਰੇਟਰਾਂ ਨੂੰ ਖਾਦ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ, ਨਹੀਂ ਤਾਂ ਨਿਯਮਾਂ ਅਨੁਸਾਰ ਕੜੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਬੀਬਾ ਕਰਮਜੀਤ ਕੌਰ ਜ਼ਿਲ੍ਹਾ ਕਾਂਗਰਸ ਪਟਿਆਲਾ ਦੇ ਇੰਚਾਰਜ ਨਿਯੁਕਤ <br/> ਅਗਲੀ ਖ਼ਬਰ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਜੇਠ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ <br/>
Ad Position 24