20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਦੇ ਵਿਦਿਆਰਥੀ ਸ਼ਬਦ ਗਾਇਨ ਮੁਕਾਬਲੇ 'ਚ ਅੱਵਲ <br/>

Ad Position 21
No active advertisement
ਅਜੀਤ ਡੈਸਕ 19-05-2026
ਲਾਡੋਵਾਲ, 18 ਮਈ (ਬਲਬੀਰ ਸਿੰਘ ਰਾਣਾ)-ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਖੁਰਦ ਨੇ ਡੀ.ਜੀ.ਐਸ.ਜੀ. ਪਬਲਿਕ ਸਕੂਲ ਵਿਚ ਹੋਏ ਸਾਹੋਦਯਾ ਸ਼ਬਦ ਮੁਕਾਬਲੇ ਦੌਰਾਨ ਤਿੰਨਾਂ ਵਰਗਾਂ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਆਪਣਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ, ਪਿ੍ੰਸੀਪਲ ਜਸਕਿਰਨ ਕੌਰ ਅਤੇ ਡਾਇਰੈਕਟਰ ਨਵਜੋਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੀ ਰਸੀਲੀ ਆਵਾਜ਼ ਨਾਲ, ਭਗਤੀ ਭਾਵਨਾ ਤੇ ਸ਼ਾਨਦਾਰ ਪ੍ਰਸਤੁਤੀ ਨਾਲ ਸਭ ਦਾ ਮਨ ਮੋਹ ਲਿਆ | ਇਸ ਮੌਕੇ ਤਿੰਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਜੂਨੀਅਰ ਟੀਮ (ਕਲਾਸ 3-5) ਵਿਚ ਦਿਲਦਾਰ ਸਿੰਘ, ਕੁਦਰਤਪ੍ਰੀਤ ਕੌਰ, ਗੁਰਲੀਨ ਕੌਰ, ਗੁਰਜਾਬ ਕੌਰ, ਰਿਹਾਂਸ ਕਨੌਜੀਆ, ਸੁਖਮਨੀ ਕੌਰ, ਹਰਨੂਰ ਸਿੰਘ ਅਤੇ ਹਰਮਨਪ੍ਰੀਤ ਸਿੰਘ ਆਦਿ ਨੇ ਆਪਣੇ ਫਨ ਦਾ ਮੁਜ਼ਾਰਾ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ | ਮਿਡਲ ਟੀਮ (ਕਲਾਸ 6-8) ਵਿਚ ਸੀਰਤਦੀਪ ਕੌਰ, ਪਰਮਵੀਰ ਸਿੰਘ, ਜਪਲੀਨ ਕੌਰ, ਕਰਮਵੀਰ ਸਿੰਘ, ਸ਼ੁਭਚਰਨ ਦਾਸ ਮਹਲ, ਹਰਨੂਰ ਸਿੰਘ, ਤਰਨਜੋਤ ਸਿੰਘ ਅਤੇ ਗੁਨਰੀਤ ਕੌਰ ਆਦਿ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸੀਨੀਅਰ ਟੀਮ (ਕਲਾਸ 9-12) ਵਿਚ ਜੈਗੁਰਪ੍ਰੀਤ ਸਿੰਘ, ਜਪਨੂਰ ਕੌਰ, ਪ੍ਰਭਨੂਰ ਕੌਰ, ਗੁਰਅਸੀਸ ਕੌਰ, ਜੈਤਸਰੀ ਕੌਰ, ਅਨਹਦ ਕੌਰ, ਰਮਨਪ੍ਰੀਤ ਕੌਰ ਅਤੇ ਚਿਤਲੀਨ ਕੌਰ ਆਦਿ ਨੇ ਵਧੀਆ ਪ੍ਰਸਤੁਤੀ ਕਰਕੇ ਮੁਕਾਬਲੇ ਵਿਚੋਂ ਪਹਿਲੇ ਸਥਾਨ 'ਤੇ ਆ ਕੇ ਵਾਹ ਵਾਹ ਖੱਟੀ | ਇਸ ਮੌਕੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ, ਪਿ੍ੰਸੀਪਲ ਜਸਕਿਰਨ ਕੌਰ ਅਤੇ ਡਾਇਰੈਕਟਰ ਨਵਜੋਤ ਸਿੰਘ ਨੇ ਮੁਕਾਬਲੇ 'ਚ ਜੇਤੂ ਰਹੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਉਚੀਆਂ ਉਪਲਬਧੀਆਂ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਦਿਲੋਂ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬੁੱਢਾ ਦਰਿਆ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ <br/> ਅਗਲੀ ਖ਼ਬਰ ਜਨਗਣਨਾ ਡਿਊਟੀ 'ਤੇ ਗਈ ਅਧਿਆਪਕਾ ਨੂੰ ਘਰ 'ਚ ਬਣਾਇਆ ਬੰਦੀ <br/>
Ad Position 24