05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਲੜਕੀ ਦਾ ਕਤਲ ਕਰਨ ਵਾਲਾ ਨੌਜਵਾਨ ਕਾਬੂ <br/>

Ad Position 21
No active advertisement
ਅਜੀਤ ਡੈਸਕ 21-05-2026
ਲੁਧਿਆਣਾ, 20 ਮਈ (ਪਰਮਿੰਦਰ ਸਿੰਘ ਆਹੂਜਾ)-ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਇਕ ਲੜਕੀ ਨੂੰ ਨੌਜਵਾਨ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ¢ ਪੁਲਿਸ ਵਲੋਂ ਹੁਣ ਉਸ ਨÏਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ | ਜਾਣਕਾਰੀ ਦਿੰਦਿਆਂ ਡੀ.ਸੀ.ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਰਿਸ਼ੀ ਪਾਲ (37) ਪੁੱਤਰ ਚੰਦਰਪਾਲ ਵਾਸੀ ਲਵ-ਕੁਸ਼ ਕਾਲੋਨੀ ਵਜੋਂ ਕੀਤੀ ਗਈ ਹੈ¢ ਉਨ੍ਹਾਂ ਦੱਸਿਆ ਕਿ ਥਾਣਾ ਦੁੱਗਰੀ ਦੀ ਪੁਲਿਸ ਨੇ ਪਿਛਲੇ ਸਾਲ 11 ਨਵੰਬਰ ਨੂੰ ਇਕ ਅÏਰਤ ਦੀ ਲਾਸ਼ ਸ਼ਹੀਦ ਭਗਤ ਸਿੰਘ ਨਗਰ ਦੁੱਗਰੀ ਨੇੜੇ ਜਾਂਦੇ ਪੁਲ ਤੋਂ ਬਰਾਮਦ ਕੀਤੀ ਸੀ | ਅÏਰਤ ਦੀ ਬਾਂਹ ਉਪਰ ਬੀ.ਜੇ. ਅੱਖਰ ਦਾ ਟੈਟੂ ਬਣਿਆ ਹੋਇਆ ਸੀ, ਬਾਅਦ ਵਿਚ ਉਕਤ ਅÏਰਤ ਦੀ ਸ਼ਨਾਖ਼ਤ ਜੋਤੀ ਵਜੋਂ ਕੀਤੀ ਗਈ ਸੀ, ਜਿਸ ਦੀ ਉਮਰ 37 ਸਾਲ ਸੀ | ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪੁਲਿਸ ਵਲੋਂ ਉਸ ਦੇ ਪਤੀ ਬੱਬਲੂ ਦਾ ਪਤਾ ਲਗਾਇਆ ਗਿਆ | ਬੱਬਲੂ ਵਲੋਂ ਜੋਤੀ ਦੀ ਸ਼ਨਾਖ਼ਤ ਕੀਤੀ ਗਈ | ਪੁਲਿਸ ਵਲੋਂ ਇਸ ਕਤਲ ਕਾਂਡ ਦੀ ਜਾਂਚ ਦÏਰਾਨ ਇਹ ਤੱਥ ਸਾਹਮਣੇ ਆਏ ਕਿ ਜੋਤੀ ਪਿਛਲੇ ਕਾਫ਼ੀ ਸਮੇਂ ਤੋਂ ਰਿਸ਼ੀਪਾਲ ਪੁੱਤਰ ਚੰਦਰਪਾਲ ਵਾਸੀ ਲਵ-ਕੁਸ਼ ਕਾਲੋਨੀ ਨਾਲ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ ¢ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਵਿਚ ਜੋਤੀ ਰਿਸ਼ੀਪਾਲ ਨੂੰ ਛੱਡ ਕੇ ਆਪਣੇ ਬੱਚਿਆਂ ਸਮੇਤ ਜਮਾਲਪੁਰ ਇਲਾਕੇ ਵਿਚ ਕਿਰਾਏ ਦੇ ਮਕਾਨ 'ਤੇ ਰਹਿਣ ਲੱਗ ਪਈ ਸੀ | ਘਟਨਾ ਵਾਲੇ ਦਿਨ 8 ਨਵੰਬਰ ਨੂੰ ਉਕਤ ਕਥਿਤ ਦੋਸ਼ੀ ਚੰਦਰਪਾਲ ਨੇ ਜੋਤੀ ਨੂੰ ਵਰਗ਼ਲਾ ਲਿਆ ਅਤੇ ਉਸ ਨੰੂ ਬਹਾਨੇ ਨਾਲ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਲਵ-ਕੁਸ਼ ਕਾਲੋਨੀ ਲੈ ਆਇਆ, ਜਿੱਥੇ ਕਿ ਇਨ੍ਹਾਂ ਦੋਵਾਂ ਵਿਚ ਤਕਰਾਰ ਹੋ ਗਿਆ ਅਤੇ ਤਕਰਾਰ ਦÏਰਾਨ ਰਿਸ਼ੀਪਾਲ ਨੇ ਜੋਤੀ ਦੀ ਚੁੰਨੀ ਨਾਲ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ | ਬਾਅਦ 'ਚ ਰਿਸ਼ੀਪਾਲ ਨੇ ਉਸ ਦੀ ਲਾਸ਼ ਨੂੰ ਇਕ ਬੋਰੇ ਵਿਚ ਬੰਦ ਕੀਤਾ ਅਤੇ ਮੋਟਰਸਾਈਕਲ 'ਤੇ ਲੱਦ ਕੇ ਸ਼ਹੀਦ ਭਗਤ ਸਿੰਘ ਨਗਰ ਨੇੜੇ ਜਾਂਦੇ ਪੁਲ 'ਤੇ ਨਹਿਰ 'ਚ ਸੁੱਟ ਦਿੱਤਾ, ਜਿੱਥੋਂ ਕਿ ਬਾਅਦ ਵਿਚ ਪੁਲਿਸ ਨੇ ਲਾਸ਼ ਬਰਾਮਦ ਕੀਤੀ | ਪੁਲਿਸ ਵਲੋਂ ਹੁਣ ਰਿਸ਼ੀਪਾਲ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਦੇ ਕਬਜ਼ੇ 'ਚੋਂ ਜੋਤੀ ਦਾ ਮੋਬਾਈਲ, ਵੋਟਰ ਕਾਰਡ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ¢ ਪੁਲਿਸ ਵਲੋਂ ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੁੰਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਟਰਾਂਸਪੋਰਟ ਕਾਮਿਆਂ ਵਲੋਂ ਧਰਨਾ ਪ੍ਰਦਰਸ਼ਨ <br/> ਅਗਲੀ ਖ਼ਬਰ ਵਾਹਨ ਚੋਰੀ ਕਰਨ ਵਾਲੇ 2 ਦੋਸ਼ੀ ਕਾਬੂ, 3 ਮੋਟਰਸਾਈਕਲ ਬਰਾਮਦ <br/>
Ad Position 24