ਲੁਧਿਆਣਾ, 20 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪਿੰਡ ਗਿੱਲ ਨੇੜੇ ਜਾਂਦੀ 200 ਫੁੱਟਾ ਰੋਡ 'ਤੇ ਇਕ ਕਾਰ ਸਵਾਰ ਤੋਂ ਨੌਜਵਾਨ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਿਆ | ਪੁਲਿਸ ਵਲੋਂ ਇਸ ਸੰਬੰਧੀ ਪਿੰਡ ਚੁਪਕੀ ਦੇ ਰਹਿਣ ਵਾਲੇ ਨਿਰਭੈਰ ਸਿੰਘ ਦੀ ਸ਼ਿਕਾਇਤ 'ਤੇ ਰੂਪ ਸਿੰਘ ਵਾਸੀ ਧੂਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ 200 ਫੁੱਟੀ ਰੋਡ 'ਤੇ ਆਪਣੀ ਕਾਰ 'ਤੇ ਜਾ ਰਿਹਾ ਸੀ, ਜਿੱਥੇ ਕਿ ਕਥਿਤ ਦੋਸ਼ੀ ਰੂਪ ਸਿੰਘ ਖੜ੍ਹਾ ਸੀ | ਰੂਪ ਸਿੰਘ ਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਸੀ, ਜਿਸ ਕਾਰਨ ਉਸ ਨੇ ਕਾਰ ਰੋਕ ਲਈ | ਉਸ ਦੱਸਿਆ ਕਿ ਰੂਪ ਸਿੰਘ ਦਾ ਲੜਕਾ ਮਨਦੀਪ ਸਿੰਘ ਉਸ ਪਾਸ ਡਰਾਈਵਰ ਸੀ | ਜਦੋਂ ਉਸਨੇ ਮਨਦੀਪ ਸਿੰਘ ਬਾਰੇ ਪੁੱਛਿਆ ਤਾਂ ਕਥਿਤ ਦੋਸ਼ੀ ਉਸ ਨਾਲ ਉਲਝ ਪਿਆ ਅਤੇ ਉਸਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਿਆ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ¢