04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਬਦਲਾਅ ਦੇ ਨਾਂਅ 'ਤੇ ਸੱਤਾ 'ਚ ਆਈ 'ਆਪ' ਨੇ ਸਾਰੇ ਨਿਯਮ ਅਤੇ ਕਾਨੂੰਨ ਛਿੱਕੇ ਟੰਗ ਕੇ ਪੁਲਿਸ ਨੂੰ ਖੁੱਲ੍ਹ ਦਿੱਤੀ-ਸਿੰਮਕ <br/>

Ad Position 21
No active advertisement
ਅਜੀਤ ਡੈਸਕ 21-05-2026
ਆਲਮਗੀਰ, 20 ਮਈ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਦੇ ਰਕਬੇ ਅਧੀਨ ਆਉਂਦੇ ਸਥਾਨਕ ਪਿੰਡ ਧਰੋੜ ਵਿਖੇ ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਧਰੋੜ ਦੀ ਦੇਖ-ਰੇਖ ਅਤੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਦੀ ਅਗਵਾਈ ਹੇਠ ਮੀਟਿੰਗ ਹੋਈ | ਮੀਟਿੰਗ ਦੌਰਾਨ ਹਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਨੈਸ਼ਨਲ ਐਵਾਰਡ ਜੇਤੂ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਸਾਬਕਾ ਸਰਪੰਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦੇ ਹੋਏ ਇੰਚਾਰਜ ਸਿੰਮਕ ਨੇ ਕਿਹਾ ਕਿ ਬਦਲਾਅ ਦੇ ਨਾਂਅ 'ਤੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਨੇ ਸਾਰੇ ਨਿਯਮ ਅਤੇ ਕਾਨੂੰਨ ਛਿੱਕੇ ਟੰਗ ਕੇ ਪੁਲਿਸ ਨੂੰ ਖੁੱਲ੍ਹੀ ਛੋਟ ਦੇ ਰੱਖੀ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ 'ਤੇ ਝੂਠੇ ਪਰਚੇ ਦਰਜ ਕਰਕੇ ਹਰ ਤਰ੍ਹਾਂ ਨਾਲ ਬਦਨਾਮ ਕੀਤਾ ਜਾਵੇ | ਹਾਜ਼ਰ ਵਰਕਰਾਂ ਨੂੰ ਸੁਚੇਤ ਕਰਦਿਆਂ ਇੰਚਾਰਜ ਸਿੰਮਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਣ ਲਈ ਹੁਣ ਤੋਂ ਹੀ ਕਮਰ ਕੱਸੇ ਕਰ ਲਏ ਜਾਣ ਤਾਂ ਜੋ ਆਗਾਮੀ 2027 ਦੀਆਂ ਚੋਣਾਂ ਦੌਰਾਨ ਸੂਬੇ ਵਿਚੋਂ ਆਮ ਆਦਮੀ ਪਾਰਟੀ ਦਾ ਜੜ ਤੋਂ ਸਫਾਇਆ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਗਠਨ ਕੀਤਾ ਜਾ ਸਕੇ | ਉਪਰੰਤ ਐਸ. ਜੀ. ਪੀ. ਸੀ. ਮੈਂਬਰ ਜਥੇਦਾਰ ਆਲਮਗੀਰ ਤੇ ਐਡਵੋਕੇਟ ਹਰਨਾਮਪੁਰਾ ਨੇ ਕਿਹਾ ਕਿ ਹਲਕਾ ਇੰਚਾਰਜ ਸਿੰਮਕ ਵਲੋਂ ਜੰਗੀ ਪੱਧਰ 'ਤੇ ਹਲਕੇ ਵਿਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੇ ਅਕਾਲੀ ਵਰਕਰਾਂ ਦੇ ਮਨੋਬਲ ਵਿਚ ਚੋਖਾ ਵਾਧਾ ਕੀਤਾ ਹੈ, ਜਿਸ ਦੀ ਬਦੌਲਤ ਹਲਕਾ ਗਿੱਲ ਦੀ ਸੀਟ ਭਾਰੀ ਬਹੁਮਤ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ | ਅਖੀਰ ਵਿਚ ਬਲਦੇਵ ਸਿੰਘ ਧਰੋੜ ਨੇ ਮੀਟਿੰਗ ਵਿਚ ਹਾਜ਼ਰ ਸਮੂਹ ਪਤਵੰਤੇ ਸੱਜਣਾ ਅਤੇ ਆਈ ਲੀਡਰਸ਼ਿਪ ਦਾ ਧੰਨਵਾਦ ਕੀਤਾ | ਇਸ ਮੌਕੇ ਬਲਵੀਰ ਸਿੰਘ ਗਰੇਵਾਲ, ਜਸਪ੍ਰੀਤ ਸਿੰਘ ਗਰੇਵਾਲ, ਲਖਵੀਰ ਸਿੰਘ, ਹਰਬੰਸ ਸਿੰਘ, ਭਜਨ ਸਿੰਘ, ਰਵਿੰਦਰ ਸਿੰਘ, ਗੁਰਜਿੰਦਰ ਸਿੰਘ, ਤਜਿੰਦਰ ਸਿੰਘ, ਗੁਰਮੀਤ ਸਿੰਘ ਗਰੇਵਾਲ, ਬਲਵੀਰ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ, ਜਗਵਿੰਦਰ ਸਿੰਘ, ਦਲਵਾਰਾ ਸਿੰਘ, ਅਨੰਤਵੀਰ ਸਿੰਘ, ਰਣਜੀਤ ਸਿੰਘ ਬਿੱਲੂ, ਮੋਹਣ ਸਿੰਘ, ਗੁਰਮੀਤ ਸਿੰਘ ਗੋਹਲ, ਬਲਵੀਰ ਸਿੰਘ, ਤੇਜਾ ਸਿੰਘ ਫੌਜੀ, ਪਰਮਜੀਤ ਸਿੰਘ ਨੱਤ, ਨਗਿੰਦਰ ਸਿੰਘ ਬਿੱਟੂ, ਪਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੂਬੇ ਅੰਦਰ ਨਿੱਤ ਦਿਨ ਗੁੰਡਾਗਰਦੀ ਤੇ ਕਤਲੋਗਾਰਤ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਸਹਿਮ-ਸਿੰਮਕ ਅਗਲੀ ਖ਼ਬਰ ਭਾਜਪਾ ਦਿਹਾਤੀ ਨੰੂ ਮਿਲੀ ਹੋਰ ਮਜ਼ਬੂਤੀ, ਵੱਡੀ ਗਿਣਤੀ 'ਚ ਲੋਕ ਪਾਰਟੀ ਨਾਲ ਜੁੜੇ <br/>
Ad Position 24