ਲੁਧਿਆਣਾ, 20 ਮਈ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਦਿਹਾਤੀ ਨੂੰ ਹਲਕਾ ਗਿੱਲ ਵਿਚ ਉਸ ਵੇਲੇ ਹੋਰ ਵੱਡੀ ਮਜ਼ਬੂਤੀ ਮਿਲੀ | ਜੱਦੋ ਵੱਖ-ਵੱਖ ਪਿੰਡਾਂ ਦੇ ਮੋਹਤਬਰ ਆਗੂਆਂ ਅਤੇ ਪਿੰਡ ਵਾਸੀਆਂ ਨੇ ਭਾਜਪਾ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦਾ ਪੱਲਾ ਫੜਿਆ | ਲੁਧਿਆਣਾ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਨਵੇਂ ਸਾਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ | ਪਿੰਡ ਠੱਕਰਵਾਲ ਤੋਂ ਮੈਂਬਰ ਪੰਚਾਇਤ ਅਵਤਾਰ ਸਿੰਘ ਗਰੇਵਾਲ ਅਤੇ ਪਿੰਡ ਧਰੌੜ ਤੋਂ ਗੁਰਦੀਪ ਸਿੰਘ ਸਮੇਤ ਕਈ ਮੋਹਤਬਰ ਸਾਥੀ, ਕਿਸਾਨ ਮੋਰਚਾ ਦੇ ਪ੍ਰਧਾਨ ਗੁਰਜੰਟ ਸਿੰਘ ਪੰਜੇਟਾ ਦੀ ਅਗਵਾਈ ਹੇਠ ਪਾਰਟੀ 'ਚ ਸ਼ਾਮਿਲ ਹੋਏ | ਇਸ ਮੌਕੇ ਗੁਰਪ੍ਰੀਤ ਸਿੰਘ, ਗੁਰਪਾਲ ਸਿੰਘ, ਹਰਨੇਕ ਸਿੰਘ, ਹਰਿੰਦਰਪਾਲ ਸਿੰਘ, ਪਿਸ਼ਵਾਰਾ ਸਿੰਘ ਤੇ ਹਰਮਿਮਰਨਪ੍ਰੀਤ ਸਿੰਘ ਸਮੇਤ ਹੋਈ ਸਾਥੀ ਵੀ ਪਾਰਟੀ ਨਾਲ ਜੁੜੇ | ਇਸ ਮੌਕੇ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀਆਂ ਲੋਕ ਭਲਾਈ ਨੀਤੀਆਂ ਕਾਰਨ ਲੋਕਾਂ ਦਾ ਭਰੋਸਾ ਲਗਾਤਾਰ ਪਾਰਟੀ ਵਿਚ ਵੱਧ ਰਿਹਾ ਹੈ ਅਤੇ ਹਲਕਾ ਗਿੱਲ ਵਿਚ ਪਾਰਟੀ ਦਾ ਪਰਿਵਾਰ ਤੇਜ਼ੀ ਨਾਲ ਵੱਧ ਰਿਹਾ ਹੈ |