ਲੁਧਿਆਣਾ, 20 ਮਈ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਦੇ ਐਨਸੀਸੀ ਵਿੰਗ ਦੇ 18 ਐਨਸੀਸੀ ਕੈਡਿਟਾਂ ਨੇ ਜੀਐਨਈ ਇੰਜੀਨੀਅਰਿੰਗ ਕਾਲਜ ਵਿਖੇ 2025-26 ਸੈਸ਼ਨ ਦੌਰਾਨ 3 ਪੀਬੀ ਬੀਐਨ ਐਨਸੀਸੀ ਲੁਧਿਆਣਾ ਦੀ ਅਗਵਾਈ ਹੇਠ ਆਯੋਜਿਤ ਐਨਸੀਸੀ ਕੈਂਪ ਵਿਚ ਸਫਲਤਾਪੂਰਵਕ ਹਿੱਸਾ ਲਿਆ | ਇਸ ਮੌਕੇ ਸਕੂਲ ਦੇ 23 ਕੈਡਿਟਾਂ ਨੇ ਏ ਸਰਟੀਫਿਕੇਟ ਪ੍ਰਾਪਤ ਕੀਤੇ | ਸਕੂਲ ਦੇ ਪਿ੍ੰਸੀਪਲ ਦਰਸਪ੍ਰੀਤ ਕੌਰ ਨੇ ਸਾਰੇ ਕੈਡਿਟਾਂ ਨੂੰ ਉਨ੍ਹਾਂ ਦੇ ਯਤਨਾਂ ਅਤੇ ਪ੍ਰਸ਼ੰਸਾਯੋਗ ਪ੍ਰਾਪਤੀ ਲਈ ਵਧਾਈ ਦਿੱਤੀ | ਉਨ੍ਹਾਂ ਨੇ ਅਨੁਸ਼ਾਸਨ, ਟੀਮ ਵਰਕ ਅਤੇ ਰਾਸ਼ਟਰੀ ਸੇਵਾ ਦੇ ਮੁੱਲਾਂ ਨੂੰ ਬਰਕਰਾਰ ਰੱਖਣ ਲਈ ਕੈਡਿਟਾਂ ਦੀ ਪ੍ਰਸ਼ੰਸਾ ਕੀਤੀ, ਜੋ ਕਿ ਨੈਸ਼ਨਲ ਕੈਡੇਟ ਕੋਰ ਦੀ ਪਛਾਣ ਹਨ |