03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਾਹਿਤਕ ਪ੍ਰੋਗਰਾਮ 'ਲਫ਼ਜ਼ਾਂ ਦੀ ਦਰਗਾਹ' ਵਿਚ ਕਵੀਆਂ ਨੇ ਖ਼ੂਬਸੂਰਤ ਰੰਗ ਬਿਖੇਰੇ <br/>

Ad Position 21
No active advertisement
ਅਜੀਤ ਡੈਸਕ 21-05-2026
ਲੁਧਿਆਣਾ, 20 ਮਈ (ਡਾ. ਤਰਲੋਚਨ ਸਿੰਘ)-ਪ੍ਰਸਿੱਧ ਫੋਟੋਗ੍ਰਾਫਰ ਤੇ ਕਵੀ ਰਵਿੰਦਰ ਰਵੀ ਦੇ ਸਟੂਡੀਓ ਵਿਚ ਇਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਰਵਿੰਦਰ ਰਵੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਾਹਿੱਤਿਕ ਪ੍ਰੋਗਰਾਮ ਕਰਨੇ ਮੇਰਾ ਇਕ ਸੁਪਨਾ ਸੀ, ਜਿਸ ਦੀ ਸ਼ੁਰੂਆਤ ਅੱਜ ਸ਼ਾਇਰੀ ਦੇ ਵੱਖ ਵੱਖ ਰੰਗਾਂ ਨਾਲ ਕਰ ਰਹੇ ਹਾਂ ਤੇ ਸਾਡੀ ਜ਼ੁਬਾਨ ਦੇ ਬਹੁਤ ਵੱਡੇ ਸ਼ਾਇਰ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਹੀ ਇਸ ਪ੍ਰੋਗਰਾਮ ਦਾ ਨਾਮ 'ਲਫ਼ਜ਼ਾਂ ਦੀ ਦਰਗਾਹ' ਰੱਖਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਇਸ ਪ੍ਰੋਗਰਾਮ ਦੀ ਲਗਾਤਾਰਤਾ ਨੂੰ ਬਰਕਰਾਰ ਰੱਖਾਂਗੇ | ਇਸ ਤੋਂ ਇਲਾਵਾ ਵੱਡੇ ਲੇਖਕਾਂ ਨਾਲ ਮੁਲਾਕਾਤਾਂ ਦਾ ਇਕ ਫੀਚਰ ਵੀ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਮੌਕੇ ਕਵਿਤਾ ਰੰਗੀ ਮਹਿਫ਼ਿਲ ਵਿਚ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਕੋਮਲਦੀਪ ਕੌਰ, ਹਰਸਿਮਰਤ ਕੌਰ, ਅਮਰਜੀਤ ਸ਼ੇਰਪੁਰੀ, ਟੀਮ ਪਾਲੀ ਖਾਦਿਮ ਨੇ ਆਪੋ ਆਪਣੇ ਕਲਾਮ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ | ਇਸ ਮੌਕੇ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਜਦੋਂ ਅੱਜ ਦੇ ਇਸ ਗੰਧਲੇ ਦੌਰ ਵਿਚ ਬੇ-ਤੁਕੇ, ਬੇ-ਸੁਰੇ ਗੀਤ ਤੇ ਸ਼ੋਰੀਲਾ ਸੰਗੀਤ ਸਾਡੀ ਇਕਾਗਰਤਾ ਤੇ ਸਾਡੀਆਂ ਬਿਰਤੀਆਂ ਨੂੰ ਭੰਗ ਕਰਨ ਤੇ ਨੌਜਵਾਨੀ ਨੂੰ ਗੁੰਮਰਾਹ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਿਹਾ, ਉਸ ਠੀਕ ਸਮੇਂ 'ਤੇ ਅਜਿਹੇ ਸਾਹਿੱਤਿਕ ਪ੍ਰੋਗਰਾਮਾਂ ਦਾ ਸ਼ੁਰੂ ਹੋਣਾ ਸਾਡੇ ਸਭਨਾਂ ਵਾਸਤੇ ਹੀ ਇਕ ਸ਼ੁੱਭ ਸ਼ਗਨ ਵਾਂਗ ਹੈ | ਸਮਾਗਮ ਦਾ ਮੰਚ ਸੰਚਾਲਨ ਸ਼ਾਇਰ ਪਾਲੀ ਖਾਦਿਮ ਨੇ ਬਹੁਤ ਪਿਆਰੇ ਅੰਦਾਜ਼ ਵਿਚ ਕੀਤਾ |

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਪੀ.ਏ.ਯੂ. ਦੇ ਸੱਭਿਆਚਾਰਕ ਅਜਾਇਬ ਘਰ ਦਾ ਦੌਰਾ <br/> ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਦੇ 23 ਕੈਡਿਟਾਂ ਨੇ ਏ ਸਰਟੀਫਿਕੇਟ ਪ੍ਰਾਪਤ ਕੀਤੇ <br/>
Ad Position 24