03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਪੀ.ਏ.ਯੂ. ਦੇ ਸੱਭਿਆਚਾਰਕ ਅਜਾਇਬ ਘਰ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 21-05-2026
ਲੁਧਿਆਣਾ, 20 ਮਈ (ਜਸਵਿੰਦਰ ਸਿੰਘ)-ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੀ.ਏ.ਯੂ. ਵਿਖੇ ਸਥਾਪਿਤ ਪੇਂਡੂ ਜੀਵਨ ਅਤੇ ਸੱਭਿਆਚਾਰ ਦੇ ਅਜਾਇਬ ਘਰ ਦਾ ਵਿਸ਼ੇਸ਼ ਦੌਰਾ ਕੀਤਾ | ਦੌਰੇ ਦੌਰਾਨ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਕਿਸਾਨੀ ਸੱਭਿਆਚਾਰ ਦੇ ਇਤਿਹਾਸਕ ਰਖ-ਰਖਾਵ ਲਈ ਯੂਨੀਵਰਸਿਟੀ ਵਲੋਂ ਸਥਾਪਿਤ ਕੀਤੇ ਇਸ ਸ਼ਾਨਦਾਰ ਸਮਾਰਕ ਦੀ ਸ਼ਲਾਘਾ ਕੀਤੀ | ਖੁੱਡੀਆਂ ਨੇ ਕਿਹਾ ਕਿ ਪੀ.ਏ.ਯੂ. ਨੇ ਖੇਤੀ ਖੋਜ ਦੇ ਨਾਲ ਪੰਜਾਬ ਦੇ ਕਿਸਾਨੀ ਇਤਿਹਾਸ ਨੂੰ ਸੱਭਿਆਚਾਰ ਦੇ ਰੂਪ ਵਿਚ ਸੰਭਾਲਣ ਦਾ ਵੱਡਮੁੱਲਾ ਕਾਰਜ ਵੀ ਕੀਤਾ ਹੈ | ਉਨ੍ਹਾਂ ਪੁਰਾਤਨ ਪੰਜਾਬ ਦੇ ਕਿੱਤਿਆਂ, ਬਰਤਨਾਂ, ਵਸਤਰਾਂ ਅਤੇ ਖੇਤੀ ਔਜ਼ਾਰਾਂ ਨੂੰ ਗਹੁ ਨਾਲ ਵਾਚਿਆ ਅਤੇ ਇਸ ਗੱਲ ਉੱਪਰ ਖੁਸ਼ੀ ਪ੍ਰਗਟਾਈ ਕਿ ਇਸ ਇਮਾਰਤ ਵਿਚ ਪੰਜਾਬ ਦਾ ਬੀਤੀਆਂ ਕਈ ਸਦੀਆਂ ਦਾ ਇਤਿਹਾਸ ਸਮੋਇਆ ਹੋਇਆ ਹੈ | ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਡਾ. ਰੰਧਾਵਾ ਦੇ ਕਾਰਜਕਾਲ ਦੌਰਾਨ ਇਸ ਅਜਾਇਬ ਘਰ ਦੀ ਨੀਂਹ ਰੱਖੀ ਗਈ ਸੀ ਪਰ ਬੀਤੇ ਛੇ ਦਹਾਕਿਆਂ ਦੌਰਾਨ ਇਸ ਨੂੰ ਅਜੋਕਾ ਰੂਪ ਦੇਣ ਲਈ ਨਿਰੰਤਰ ਯਤਨ ਚਲਦੇ ਰਹੇ | ਡਾ. ਗੋਸਲ ਨੇ ਕਿਹਾ ਕਿ ਇਹ ਅਜਾਇਬ ਘਰ ਸਾਡੇ ਇਤਿਹਾਸ ਵੱਲ ਖੁੱਲਦੀ ਖਿੜਕੀ ਹੈ ਜਿਸ ਵਿਚੋਂ ਸਾਡੇ ਬਜ਼ੁਰਗਾਂ ਦੀ ਘਾਲੀ ਘਾਲਣਾ ਦੇ ਝਲਕਾਰੇ ਮਿਲਦੇ ਹਨ | ਖੇਤੀਬਾੜੀ ਮੰਤਰੀ ਦੇ ਇਸ ਦੌਰੇ ਦੌਰਾਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਬੀਤੇ ਕੁਝ ਸਮੇਂ ਵਿਚ ਹੀ ਲੱਖਾਂ ਦੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਨੇ ਇਸ ਅਜਾਇਬ ਘਰ ਨੂੰ ਆਪਣੇ ਅਧਿਆਪਕਾਂ ਨਾਲ ਆ ਕੇ ਦੇਖਿਆ ਹੈ | ਇਸ ਮੌਕੇ ਪੀ.ਏ.ਯੂ.ਵਿਚ ਸਥਾਪਿਤ ਕਲਾਕਿ੍ਤਾਂ ਨਾਂ ਦੀ ਸੰਚਾਰ ਕੇਂਦਰ ਵਲੋਂ ਪ੍ਰਕਾਸ਼ਿਤ ਅਤੇ ਡਾ. ਜਗਵਿੰਦਰ ਸਿੰਘ ਅਤੇ ਡਾ. ਤੇਜਿੰਦਰ ਸਿੰਘ ਰਿਆੜ ਵਲੋਂ ਲਿਖੀ ਕਿਤਾਬ ਦੇ ਲੋਕ ਅਰਪਣ ਦੀ ਰਸਮ ਵੀ ਮਾਣਯੋਗ ਖੇਤੀਬਾੜੀ ਮੰਤਰੀ ਅਤੇ ਵਾਈਸ ਚਾਂਸਲਰ ਨੇ ਨਿਭਾਈ | ਇਸ ਕਿਤਾਬ ਵਿਚ ਪੀ.ਏ.ਯੂ. ਦੇ ਸਮਾਰਕਾਂ ਦੇ ਨਾਲ-ਨਾਲ ਇਤਿਹਾਸ ਕਲਾਕਿ੍ਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਲ ਹੈਲਥ ਅੱਖਾਂ ਦਾ ਹਸਪਤਾਲ ਨੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਸਾਹਿਤਕ ਪ੍ਰੋਗਰਾਮ 'ਲਫ਼ਜ਼ਾਂ ਦੀ ਦਰਗਾਹ' ਵਿਚ ਕਵੀਆਂ ਨੇ ਖ਼ੂਬਸੂਰਤ ਰੰਗ ਬਿਖੇਰੇ <br/>
Ad Position 24