09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਯੂ.ਪੀ.ਐਸ.ਸੀ. ਪ੍ਰੀਲਿਮ ਪ੍ਰੀਖਿਆ ਭਲਕੇ, 14 ਕੇਂਦਰਾਂ 'ਤੇ 4,353 ਉਮੀਦਵਾਰ ਹੋਣਗੇ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 23-05-2026
ਲੁਧਿਆਣਾ, 22 ਮਈ (ਜਸਵਿੰਦਰ ਸਿੰਘ)-24 ਮਈ ਨੂੰ ਜ਼ਿਲੇ੍ਹ ਭਰ ਦੇ 14 ਕੇਂਦਰਾਂ 'ਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਸਿਵਲ ਸੇਵਾਵਾਂ ਦੀ ਪ੍ਰੀਲਿਮ ਪ੍ਰੀਖਿਆ ਲਈ 4,353 ਉਮੀਦਵਾਰ ਬੈਠਣਗੇ | ਪ੍ਰੀਖਿਆ ਦੋ ਸੈਸ਼ਨਾਂ ਵਿਚ ਲਈ ਜਾਵੇਗੀ, ਜਿਨ੍ਹਾਂ ਵਿਚ ਪੇਪਰ-1 ਸਵੇਰੇ 9:30 ਵਜੇ ਤੋਂ 11:30 ਵਜੇ ਤੱਕ ਅਤੇ ਪੇਪਰ-2 ਦੁਪਹਿਰ 2:30 ਵਜੇ ਤੋਂ 4:30 ਵਜੇ ਤੱਕ ਹੋਵੇਗਾ | ਗਲਤ ਸਾਧਨਾਂ ਦੀ ਵਰਤੋਂ ਨੂੰ ਰੋਕਣ ਲਈ ਸਾਰੇ ਪ੍ਰੀਖਿਆ ਕੇਂਦਰਾਂ 'ਤੇ ਜੈਮਰ ਲਗਾਏ ਗਏ ਹਨ | ਜ਼ਿਲ੍ਹਾ ਪ੍ਰਸ਼ਾਸਨ ਨੇ ਵਿਆਪਕ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ | ਨਿਰਧਾਰਿਤ ਪ੍ਰੀਖਿਆ ਕੇਂਦਰਾਂ ਵਿਚ ਡੀ.ਸੀ.ਐਮ. ਪ੍ਰੈਜ਼ੀਡੈਂਸੀ ਸਕੂਲ, ਅਰਬਨ ਅਸਟੇਟ-3, ਜਮਾਲਪੁਰ ਕਾਲੋਨੀ, ਚੰਡੀਗੜ੍ਹ ਰੋਡ, ਲੁਧਿਆਣਾ, ਐਮ.ਜੀ.ਐਮ. ਪਬਲਿਕ ਸਕੂਲ, ਅਰਬਨ ਅਸਟੇਟ ਫੇਜ਼-1, ਐਲ.ਆਈ.ਸੀ. ਬਿਲਡਿੰਗ ਦੇ ਨੇੜੇ, ਦੁੱਗਰੀ, ਲੁਧਿਆਣਾ, ਭਾਰਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਕਿਚਲੂ ਨਗਰ, ਲੁਧਿਆਣਾ, ਆਰ.ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ, ਮਾਡਲ ਟਾਊਨ, ਲੁਧਿਆਣਾ ਅਤੇ ਸਰਕਾਰੀ ਕਾਲਜ ਫ਼ਾਰ ਗਰਲਜ਼, ਰੱਖ ਬਾਗ, ਭਾਰਤ ਨਗਰ ਚੌਕ, ਲੁਧਿਆਣਾ ਸ਼ਾਮਿਲ ਹਨ | ਪ੍ਰੀਖਿਆ ਲਈ ਸੂਚਿਤ ਕੀਤੇ ਗਏ ਵਾਧੂ ਸਥਾਨ ਐਸ.ਸੀ.ਡੀ. ਸਰਕਾਰੀ ਕਾਲਜ, ਸਿਵਲ ਲਾਈਨਜ਼, ਲੁਧਿਆਣਾ ਵਿਚ ਇਸ ਦੀ ਪੁਰਾਣੀ ਇਮਾਰਤ (ਬਲਾਕ-ਏ), ਪੀ.ਟੀ.ਏ. ਬਿਲਡਿੰਗ (ਬਲਾਕ-ਬੀ) ਅਤੇ ਪੀ.ਜੀ. ਬਿਲਡਿੰਗ (ਬਲਾਕ-ਸੀ), ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ, ਦਰੇਸੀ ਰੋਡ, ਖ਼ਾਲਸਾ ਕਾਲਜ ਫ਼ਾਰ ਵੁਮੈਨ, ਸਿਵਲ ਲਾਈਨਜ਼, ਸਰਕਾਰੀ ਕਾਲਜ ਫ਼ਾਰ ਗਰਲਜ਼, ਰੱਖ ਬਾਗ (ਸਬ-ਸੈਂਟਰ ਏ), ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ, ਬਸੰਤ ਸਿਟੀ ਲਾਈਨਜ਼, ਸਕੂਲ ਆਫ਼ ਐਮੀਨੈਂਸ, ਮਾਡਲ ਟਾਊਨ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਐਮ.ਬੀ.ਏ. ਬਲਾਕ), ਗਿੱਲ ਪਾਰਕ, ਗਿੱਲ ਰੋਡ, ਲੁਧਿਆਣਾ ਹਨ | ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਲੁਧਿਆਣਾ ਪੂਰਬੀ ਜਸਲੀਨ ਕੌਰ ਭੁੱਲਰ ਨੇ ਅਧਿਕਾਰੀਆਂ ਨੂੰ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਪ੍ਰੀਖਿਆ ਸ਼ੁਰੂ ਹੋਣ ਤੋਂ ਡੇਢ ਘੰਟਾ ਪਹਿਲਾਂ ਉਮੀਦਵਾਰਾਂ ਨੂੰ ਕੇਂਦਰਾਂ ਵਿਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ | ਯੂ.ਪੀ.ਐਸ.ਸੀ. ਨੇ ਪਹਿਲਾਂ ਹੀ ਦਾਖਲਾ ਕਾਰਡਾਂ ਦੇ ਨਾਲ ਵਿਸਤਰਿਤ ਨਿਰਦੇਸ਼ ਜਾਰੀ ਕਰ ਦਿੱਤੇ ਹਨ | ਸਾਰੇ ਪ੍ਰੀਖਿਆ ਕੇਂਦਰਾਂ ਦੇ ਗੇਟ ਸਵੇਰੇ 9 ਵਜੇ ਬੰਦ ਹੋ ਜਾਣਗੇ, ਜਿਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ | ਹਰ ਕੇਂਦਰ 'ਤੇ ਪੁਰਸ਼ ਅਤੇ ਮਹਿਲਾ ਅਧਿਕਾਰੀਆਂ ਸਮੇਤ ਲੋੜੀਂਦੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਅਤੇ ਸਾਰੇ ਸਥਾਨਾਂ 'ਤੇ ਤਲਾਸ਼ੀ ਲਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸੀਸੂ ਵਲੋਂ ਦੂਜਾ ਉਦਯੋਗਿਕ ਸੁਰੱਖਿਆ ਐਕਸਪੋ ਤੇ ਕਾਨਫ਼ਰੰਸ ਅੱਜ <br/> ਅਗਲੀ ਖ਼ਬਰ ਅਕਾਲੀ ਹਲਕਾ ਇੰਚਾਰਜ ਵਲੋਂ ਨਾਬਾਲਗਾ ਦੇ ਸ਼ੋਸ਼ਣ ਖ਼ਿਲਾਫ਼ ਪਿੰਡ ਬੀਰਮੀ ਨੇ ਅਕਾਲੀ ਦਲ ਬਾਦਲ ਦਾ ਕੀਤਾ ਮੁਕੰਮਲ ਬਾਈਕਾਟ...
Ad Position 24