22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸ਼ਹੀਦ ਕਰਤਾਰ ਸਿੰਘ ਸਰਾਭਾ ਵਿਰਸਾ ਸੰਭਾਲ ਮੰਚ ਵਲੋਂ ਲਗਾਏ ਖ਼ੂਨਦਾਨ ਕੈਂਪ 'ਚ 70 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ <br/>

Ad Position 21
No active advertisement
ਅਜੀਤ ਡੈਸਕ 24-05-2026
ਲੁਧਿਆਣਾ, 23 ਮਈ (ਡਾ. ਤਰਲੋਚਨ ਸਿੰਘ)-ਸ਼ਹੀਦ ਕਰਤਾਰ ਸਿੰਘ ਸਰਾਭਾ ਵਿਰਸਾ ਸੰਭਾਲ ਮੰਚ ਪੰਜਾਬ ਵਲੋਂ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਹਿਲਾ ਖ਼ੂਨਦਾਨ ਕੈਂਪ ਕਿਡਜ਼ ਪੋਪਿੰਨ ਪਲੇਅ ਵੇਅ ਸਕੂਲ ਬਸੰਤ ਐਵਨਿਊ ਵਿਖੇ ਲਗਾਇਆ ਗਿਆ¢ ਕੈਪ ਦੀ ਸ਼ੁਰੂਆਤ ਭਾਈ ਜਗਤਾਰ ਸਿੰਘ ਹੈਂਡ ਗ੍ਰੰਥੀ ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਪਾਤਸ਼ਾਹੀ ਛੇਵੀਂ ਇਆਲੀ ਕਲਾਂ ਵਲੋਂ ਅਰਦਾਸ ਕਰਨ ਉਪਰੰਤ ਕਿਡਜ਼ ਪੋਪਿੰਨ ਪਲੇਅ ਵੇਅ ਸਕੂਲ ਦੇ ਸਮੂਹ ਕਰਮਚਾਰੀਆਂ ਵਲੋਂ ਪਹਿਲੇ ਖ਼ੂਨਦਾਨੀ ਹਰਦੇਵ ਸਿੰਘ ਬੋਪਾਰਾਏ ਨੂੰ ਸ਼ੁੱਭਕਾਮਨਾਵਾਂ ਦੇਣ ਨਾਲ ਕੀਤੀ ਗਈ¢ ਕੈਂਪ ਦÏਰਾਨ ਰੈੱਡਕਰਾਸ ਤੋਂ ਗੁਰਪ੍ਰੀਤ ਕÏਰ, ਸੁਰੇਸ਼ ਕੁਮਾਰ, ਕੋਮਲ, ਗੁਰਬਚਨ ਸਿੰਘ, ਸੁਰਜੀਤ ਸਿੰਘ, ਗੁਰੂ ਨਾਨਕ ਚੈਰੀਟੇਬਲ ਬਲੱਡ ਬੈਂਕ ਤੋਂ ਕ੍ਰਿਸ਼ਨ ਕੁਮਾਰ, ਸਿਮਰਨ, ਰੀਤਿਕ ਸ਼ਰਮਾ, ਜਸਪਿੰਦਰ ਸਿੰਘ ਅਤੇ ਸੰਵੇਦਨਾ ਟਰੱਸਟ ਸਿਵਲ ਹਸਪਤਾਲ ਤੋਂ ਅਜੇ ਜੈਨ ਦੇ ਸਹਿਯੋਗ ਨਾਲ 70 ਦੇ ਕਰੀਬ ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ¢ ਇਸ ਮÏਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਵੰਸ਼ਜ 'ਚੋਂ ਉਨ੍ਹਾਂ ਦੇ ਪੋਤਰੇ ਹਰਜੀਤ ਸਿੰਘ ਨੇ ਇੰਦÏਰ ਤੋਂ ਕੈਂਪ ਦੇ ਪ੍ਰਬੰਧਕਾਂ ਨਾਲ ਆਨਲਾਈਨ ਗੱਲ ਕਰਦੇ ਹੋਏ ਸਰਾਭਾ ਜੀ ਦੀ ਯਾਦ ਵਿਚ ਉਨ੍ਹਾਂ ਵਲੋਂ ਕੀਤੇ ਜਾ ਰਹੇ ਇਸ ਮਹਾਨ ਕਾਰਜ ਲਈ ਸ਼ੁੱਭਕਾਮਨਾਵਾਂ ਦਿੱਤੀਆਂ¢ ਇਸ ਮÏਕੇ ਸਰਪ੍ਰਸਤ ਪੰਕਜ ਅਰੋੜਾ, ਚੇਅਰਮੈਨ ਗੁਰਮੀਤ ਸਿੰਘ ਗਰੇਵਾਲ, ਮੁੱਖ ਸੇਵਾਦਾਰ ਮਨਜੀਤ ਸਿੰਘ, ਮੀਤ ਪ੍ਰਧਾਨ ਰਜੀਵ ਸ਼ਰਮਾ, ਜਰਨਲ ਸੈਕਟਰੀ ਰਤਨ ਸਿੰਘ ਕਮਾਲਪੁਰੀ, ਸੈਕਟਰੀ ਸੁਖਦਰਸ਼ਨ ਸਿੰਘ ਹੈਪੀ, ਖ਼ਜ਼ਾਨਚੀ ਸੁਖਦੇਵ ਸਿੰਘ ਸੁੱਖਾ, ਐਗਜ਼ੈਕਟਿਵ ਮੈਂਬਰ ਸੰਜੀਵ ਸ਼ਰਮਾ ਤੋਂ ਇਲਾਵਾ ਸੀ.ਐਚ.ਓ. ਰੇਚਲ, ਗੁਰਬਖ਼ਸ਼ ਸਿੰਘ, ਪਿ੍ੰਸ ਦੋਵੇਂ ਮਲਟੀਪਰਪਜ਼ ਹੈਲਥ ਕਾਮੇ, ਡਾ. ਦੀਪਕ ਗੁਪਤਾ, ਯੁਵਕ ਸੇਵਾਵਾਂ ਕੱਲਬ ਸਮਰਾਲਾ ਤੋਂ ਪ੍ਰਧਾਨ ਮਨਜੀਤ ਸਮਰਾਲਾ, ਜਨਰਲ ਸੈਕ੍ਰੇਟਰੀ ਸਤਿੰਦਰ ਸਿੰਘ, ਮਨਜੀਤ ਸਿੰਘ, ਮੈਨੇਜਰ ਗੁਰਚਰਨ ਸਿੰਘ ਪੁਰਬਾ, ਗੁਰਦੀਪ ਸਿੰਘ ਲੀਲ, ਜਸਵੰਤ ਸਿੰਘ ਛਾਪਾ, ਨਿਹੰਗ ਬਾਬਾ ਪਰਗਟ ਸਿੰਘ ਜਥੇ ਸਮੇਤ, ਅਮਨ ਬੋਹਤ, ਮੋਹਨ ਕੁਮਾਰ ਆਦਿ ਨੇ ਕੈਂਪ ਵਿਚ ਵੱਧ ਚੜ੍ਹ ਕੇ ਸਹਿਯੋਗ ਪਾਇਆ¢

Ad Position 22
No active advertisement
ਪਿਛਲੀ ਖ਼ਬਰ ਰੇਲਵੇ ਸਟੇਸ਼ਨ 'ਤੇ ਬਿਜਲੀ ਦੀ ਤਾਰ ਕੱਟਣ ਕਾਰਨ ਬਿਜਲੀ ਸਪਲਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਅਗਲੀ ਖ਼ਬਰ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਮਾਮਲੇ 'ਚ ਕੇਸ ਦਰਜ <br/>
Ad Position 24