ਲੁਧਿਆਣਾ, 26 ਮਈ (ਭੁਪਿੰਦਰ ਸਿੰਘ ਬੈਂਸ)-ਡਿਜੀਟਲ ਜਨਗਣਨਾ 2027 ਦੇ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਨ ਲਈ ਭਾਰਤ ਸਰਕਾਰ ਦੇ ਅਧਿਕਾਰੀਆਂ ਦੀ ਇਕ ਉਚ ਪੱਧਰੀ ਟੀਮ ਨੇ ਦੋ ਦਿਨਾਂ ਦੌਰੇ ਦੌਰਾਨ ਸ਼ਹਿਰ ਵਿਚ ਸਰਵੇ ਕਾਰਜਾਂ ਦਾ ਜਾਇਜ਼ਾ ਲਿਆ | ਟੀਮ ਦੀ ਅਗਵਾਈ ਜੁਆਇੰਟ ਡਾਇਰੈਕਟਰ (ਜਨਗਣਨਾ) ਡਾ. ਰਮੇਸ਼ ਕੁਮਾਰ ਅਤੇ ਡਿਪਟੀ ਡਾਇਰੈਕਟਰ (ਜਨਗਣਨਾ) ਪੰਜਾਬ ਰੁਚੀ ਗੁਪਤਾ ਵਲੋਂ ਕੀਤੀ ਗਈ | ਦੌਰੇ ਦੌਰਾਨ ਅਧਿਕਾਰੀਆਂ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਫੀਲਡ ਇੰਸਪੈਕਸ਼ਨ ਕੀਤੇ, ਸੁਪਰਵਾਈਜ਼ਰਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਘਰ-ਘਰ ਜਾ ਕੇ ਸਰਵੇ ਕਰ ਰਹੇ ਗਿਣਤੀ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ | (ਬਾਕੀ ਸਫਾ 6 'ਤੇ)