10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਰੇਸ਼ ਧੀਂਗਾਨ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਬਣੇ <br/>

Ad Position 21
No active advertisement
ਅਜੀਤ ਡੈਸਕ 27-05-2026
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ)-ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵਲੋਂ 62ਵਾਂ ਆਦਿ ਧਰਮ ਮਹਾਂਪਰਵ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਪਾਵਨ ਵਾਲਮੀਕਿ ਤੀਰਥ ਵਿਖੇ ਸਫਲਤਾਪੂਰਵਕ ਸੰਪੰਨ ਹੋਇਆ¢ ਇਸ ਸਫਲ ਆਦਿ ਧਰਮ ਮਹਾਂਪਰਵ ਅਤੇ ਰਾਸ਼ਟਰੀ ਪ੍ਰਤੀਨਿਧੀ ਅਧਿਵੇਸ਼ਨ ਵਿਚ ਪਦ-ਅਧਿਕਾਰੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਤੇ 62ਵੇਂ ਆਦਿ ਧਰਮ ਮਹਾਂਪਰਵ ਅਤੇ ਰਾਸ਼ਟਰੀ ਪ੍ਰਤੀਨਿਧੀ ਅਧਿਵੇਸ਼ਨ ਵਿਚ ਵੀਰੇਸ਼ ਨਰੇਸ਼ ਧੀਂਗਾਨ (ਸਰਵਉਚ ਨਿਰਦੇਸ਼ਕ, ਭਾਵਾਧਸ) ਵਲੋਂ ਆਦਿ ਧਰਮ ਗੁਰੂ, ਸਵਾਮੀ ਚੰਦਰਪਾਲ ਅਨਾਰਿਆ ਦੇ ਬ੍ਰਹਮਲੀਨ ਹੋਣ ਤੋਂ ਬਾਅਦ, ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਸ਼ਿਵ ਅਨਾਰਿਆ ਨੂੰ 'ਧਰਮ ਗੁਰੂ' ਘੋਸ਼ਿਤ ਕਰਦਿਆਂ 'ਸਵਾਮੀ' ਦੀ ਉਪਾਧੀ ਦਿੱਤੀ ਗਈ ਅਤੇ ਹੁਣ ਤੋਂ ਸਵਾਮੀ ਸ਼ਿਵ ਅਨਾਰਿਆ ਨੂੰ ਭਾਵਾਧਸ ਭਾਰਤ ਦੇ ਧਰਮ ਗੁਰੂ ਵਜੋਂ ਸੰਬੋਧਿਤ ਕੀਤਾ ਜਾਵੇਗਾ | ਇਸ ਦੇ ਨਾਲ-ਨਾਲ ਵੀਰੋਤਮ ਰਾਮਲਾਲ ਕਲਿਆਣ ਨੂੰ ਸਰਵਉਚ ਨਿਰਦੇਸ਼ਕ ਤੇ ਵੀਰੇਸ਼ ਨਰੇਸ਼ ਧੀਂਗਾਨ ਰਾਸ਼ਟਰੀ ਮੁੱਖ ਸੰਚਾਲਕ, ਵੀਰੋਤਮ ਦਿਨੇਸ਼ ਗਹਿਲੋਤ ਜੀ ਰਾਸ਼ਟਰੀ ਮਹਾ ਮੰਤਰੀ ਨਿਯੁਕਤ ਕੀਤੇ ਗਏ¢ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਆਏ ਸਰਦਾਰ ਚਰਨਜੀਤ ਸਿੰਘ ਅਟਵਾਲ (ਸਾਬਕਾ ਡਿਪਟੀ ਸਪੀਕਰ), ਰਾਜਵੀਰ ਬੋਧ (ਰਾਜ ਸਭਾ ਮੈਂਬਰ), ਡਾਕਟਰ ਰਾਜਕੁਮਾਰ ਵੇਰਕਾ (ਸਾਬਕਾ ਕੈਬਿਨੇਟ ਮੰਤਰੀ, ਪੰਜਾਬ), ਚਿਰਾਗ਼ ਪਾਸਵਾਨ (ਕੈਬਿਨੇਟ ਮੰਤਰੀ) ਵਲੋਂ ਕੇ.ਪੀ. ਚÏਧਰੀ (ਪੰਜਾਬ ਪ੍ਰਭਾਰੀ) ਰਾਹੀਂ ਵਧਾਈ ਸੰਦੇਸ਼ ਭੇਜਿਆ ਗਿਆ, ਲਤਿਕਾ ਸ਼ਰਮਾ (ਪੂਰਵ ਵਿਧਾਇਕ) ਸਮੇਤ ਸਾਰੇ ਨੇ ਆਦਿ ਧਰਮ ਮਹਾਂਪਰਵ ਅਤੇ ਰਾਸ਼ਟਰੀ ਪ੍ਰਤੀਨਿਧੀ ਅਧਿਵੇਸ਼ਨ ਵਿਚ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ | ਪ੍ਰੋਗਰਾਮ ਵਿਚ ਪੰਜਾਬ, ਉਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਉਤਰਾਖੰਡ, ਗੁਜਰਾਤ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ ਸਮੇਤ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿਚ ਆਗੂਆਂ ਅਤੇ ਸੰਗਤ ਨੇ ਭਾਗ ਲਿਆ¢

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਦੁਗਰੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਲੁਧਿਆਣਾ ਦੇ ਸਾਈਕਲਿਸਟਾਂ ਵਲੋਂ ਵਾਤਾਵਰਨ ਸੰਭਾਲ ਰੈਲੀ ਕੱਢੀ <br/>
Ad Position 24