10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਲੁਧਿਆਣਾ ਦੇ ਸਾਈਕਲਿਸਟਾਂ ਵਲੋਂ ਵਾਤਾਵਰਨ ਸੰਭਾਲ ਰੈਲੀ ਕੱਢੀ <br/>

Ad Position 21
No active advertisement
ਅਜੀਤ ਡੈਸਕ 27-05-2026
ਲੁਧਿਆਣਾ, 26 ਮਈ (ਜਸਵਿੰਦਰ ਸਿੰਘ)-ਬੀਤੇ ਦਿਨੀਂ ਸ੍ਰੀ ਕਲਗ਼ੀਧਰ ਟਰੱਸਟ ਦੇ ਸੰਸਥਾਪਕ ਬਾਬਾ ਇਕਬਾਲ ਸਿੰਘ ਜੀ ਦੇ 100 ਸਾਲਾਂ ਜਨਮ ਦਿਹਾੜੇ ਨੂੰ ਸਮਰਪਿਤ ਲੁਧਿਆਣਾ ਦੇ ਉਘੇ ਸਾਈਕਲਿਸਟਾਂ ਵਲੋਂ ਇਕ ਸਾਈਕਲ ਰੈਲੀ ਕੱਢੀ ਗਈ | ਇਹ ਸਾਈਕਲ ਰੈਲੀ ਤੜਕੇ ਸੋਲਨ ਤੋਂ ਸ਼ੁਰੂ ਹੋਈ ਅਤੇ ਤਕਰੀਬਨ 63 ਕਿੱਲੋਮੀਟਰ ਦਾ ਪਹਾੜੀ ਸਫ਼ਰ ਤੈਅ ਕਰਦੇ ਹੋਏ ਸ਼ਾਮ ਵੇਲੇ ਬੜੂ ਸਾਹਿਬ ਪਹੁੰਚੀ¢ ਰੈਲੀ ਦਾ ਮੁੱਖ ਮੰਤਵ ਜਿੱਥੇ ਕੁਦਰਤ ਅਤੇ ਵਾਤਾਵਰਣ ਨਾਲ ਜੁੜਨ ਦਾ ਸੰਦੇਸ਼ ਦੇਣਾ ਸੀ, ਉਥੇ ਹੀ ਅਕਾਲ ਅਕੈਡਮੀਆਂ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਾਲੇ ਸੱਚਖੰਡ ਵਾਸੀ ਬਾਬਾ ਇਕਬਾਲ ਸਿੰਘ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨਾ ਵੀ ਸੀ¢ ਸਾਈਕਲ ਰੈਲੀ ਦੀ ਅਗਵਾਈ ਕੰਵਰਪ੍ਰੀਤ ਸਿੰਘ, ਬੰਬੇ ਸਾਈਕਲ ਅਤੇ ਰਣਜੋਧ ਸਿੰਘ ਨੇ ਕੀਤੀ¢ ਇਸ ਵਿਚ ਸੁਰਜੀਤ ਮਠਾੜੂ, ਹਰਜੀਤ ਗਿੱਲ, ਵਿਨੇ ਢੰਡ, ਅਮਿਤ ਕੁਮਾਰ, ਜਗਮੋਹਨ ਬੋਪਾਰਾਏ, ਹਰਜਿੰਦਰ ਸਿੰਘ, ਅਸ਼ਵਿੰਦਰ ਸੇਠੀ, ਅਮਰਜੀਤ ਸਿੰਘ ਤਾਰਾ, ਬੀਬੀ ਰਜਿੰਦਰ ਕÏਰ ਅਤੇ ਬੀਬੀ ਅਮਰਜੀਤ ਕÏਰ ਨੇ ਭਾਗ ਲਿਆ¢ ਇਸ ਅÏਖੇ ਪਹਾੜੀ ਸਫ਼ਰ ਨੂੰ ਅੱਠ ਘੰਟਿਆਂ ਵਿਚ ਪੂਰਾ ਕਰਦੇ ਹੋਏ ਸਾਈਕਲਿਸਟ ਸ਼ਾਮ ਵੇਲੇ ਗੁਰਦੁਆਰਾ ਬੜੂ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ | ਇਸ ਮÏਕੇ ਮÏਜੂਦਾ ਮੁੱਖ ਪ੍ਰਬੰਧਕ ਡਾਕਟਰ ਦਵਿੰਦਰ ਸਿੰਘ ਅਤੇ ਡਾਕਟਰ ਨੀਲਮ ਕÏਰ ਨੇ ਸਾਈਕਲਿਸਟਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ¢ ਬੜੂ ਸਾਹਿਬ ਦੀ ਮੈਨੇਜਮੈਂਟ ਅਤੇ ਸਟਾਫ਼ ਨੂੰ ਸੰਬੋਧਨ ਕਰਦਿਆਂ ਰਣਜੋਧ ਸਿੰਘ ਨੇ ਕਿਹਾ ਕਿ ਸਾਈਕਲ ਰੈਲੀ ਦਾ ਮੁੱਖ ਮਕਸਦ ਵਾਤਾਵਰਣ ਦੀ ਸੰਭਾਲ, ਸਿਹਤ ਪ੍ਰਤੀ ਜਾਗਰੂਕਤਾ ਅਤੇ ਬਾਬਾ ਇਕਬਾਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਸੀ¢ ਉਨ੍ਹਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦਿਆਂ ਸੇਵਾ ਅਤੇ ਸਿਮਰਨ ਵਿਚ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ¢

Ad Position 22
No active advertisement
ਪਿਛਲੀ ਖ਼ਬਰ ਨਰੇਸ਼ ਧੀਂਗਾਨ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਬਣੇ <br/> ਅਗਲੀ ਖ਼ਬਰ ਹਥਿਆਰਬੰਦ ਲੁਟੇਰੇ ਕਾਰੋਬਾਰੀ ਤੋਂ ਸਕੂਟਰ ਲੁੱਟ ਕੇ ਫ਼ਰਾਰ
Ad Position 24