10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਹਥਿਆਰਬੰਦ ਲੁਟੇਰੇ ਕਾਰੋਬਾਰੀ ਤੋਂ ਸਕੂਟਰ ਲੁੱਟ ਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 27-05-2026
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦਰੇਸੀ ਇਲਾਕੇ 'ਚ ਹਥਿਆਰਬੰਦ ਲੁਟੇਰੇ ਇਕ ਕਾਰੋਬਾਰੀ ਤੋਂ ਉਸ ਦਾ ਸਕੂਟਰ ਲੁੱਟ ਕੇ ਫ਼ਰਾਰ ਹੋ ਗਏ | ਕੁੰਦਨ ਲਾਲ ਨੇ ਪੁਲਿਸ ਪਾਸ ਲਿਖਵਾਈ ਸ਼ਿਕਾਇਤ ਵਿਚ ਦੱਸਿਆ ਹੈ ਕਿ ਅੱਜ ਸਵੇਰੇ ਲਗਭਗ 6.00 ਵਜੇ, ਉਹ ਆਪਣੀ ਐਕਟਿਵਾ 'ਤੇ ਫਿਲÏਰ ਵੱਲ ਜਾ ਰਿਹਾ ਸੀ¢ ਉਹ ਬਸਤੀ ਜੋਧੇਵਾਲ ਪੁਲ 'ਤੇ ਪਹੁੰਚਿਆ ਹੀ ਸੀ ਕਿ ਅਚਾਨਕ, ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ¢ ਇਹਨਾਂ ਲੁਟੇਰਿਆਂ ਵਲੋਂ ਉਸ ਪਾਸੋਂ ਐਕਟਿਵਾ ਦੀ ਚਾਬੀ ਦੀ ਮੰਗ ਕੀਤੀ ਗਈ | ਜਦੋਂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਇਹਨਾਂ ਦੋਸ਼ੀਆਂ ਨੇ ਉਸਦੇ ਹਮਲਾ ਕਰ ਦਿੱਤਾ ਤੇ ਉਸਦਾ ਐਕਟਿਵਾ ਖੋਹ ਕੇ ਫ਼ਰਾਰ ਹੋ ਗਏ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਨੇ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਕਬਜ਼ੇ ਵਿਚ ਲਈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ, ਪਰ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦੇ ਸਾਈਕਲਿਸਟਾਂ ਵਲੋਂ ਵਾਤਾਵਰਨ ਸੰਭਾਲ ਰੈਲੀ ਕੱਢੀ <br/> ਅਗਲੀ ਖ਼ਬਰ ਅੱਤ ਦੀ ਗਰਮੀ 'ਚ ਅਣ-ਐਲਾਨੇ ਬਿਜਲੀ ਕੱਟਾਂ ਕਾਰਨ ਲੋਕਾਂ 'ਚ ਮਚੀ ਹਾਹਾਕਾਰ <br/>
Ad Position 24