10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਸਾਹਿਤਕ ਮੁਕਾਬਲਿਆਂ 'ਚ ਜਿੱਤੇ ਕਈ ਖ਼ਿਤਾਬ <br/>

Ad Position 21
No active advertisement
ਅਜੀਤ ਡੈਸਕ 27-05-2026
ਲੁਧਿਆਣਾ, 26 ਮਈ (ਭੁਪਿੰਦਰ ਸਿੰਘ ਬੈਂਸ)-ਸੈਕਰਡ ਹਾਰਟ ਕਾਨਵੈਂਟ ਸਕੂਲ, ਸੈਕਟਰ 39 ਦੇ ਵਿਦਿਆਰਥੀਆਂ ਨੇ ਫਾਦਰ ਜਾਰਜ ਹੇਸ ਮੈਮੋਰੀਅਲ ਏ.ਐਸ.ਆਈ.ਐਸ.ਸੀ. ਜ਼ੋਨਲ ਲੈਵਲ ਲਿਟਰੇਰੀ ਈਵੈਂਟਸ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਲੁਧਿਆਣਾ ਜ਼ੋਨ ਦੇ ਕਰੀਬ 12 ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਸਾਹਿੱਤਿਕ ਅਤੇ ਸਭਿਆਚਾਰਕ ਮੁਕਾਬਲਿਆਂ 'ਚ ਹਿੱਸਾ ਲਿਆ | ਅੰਗਰੇਜ਼ੀ ਬਹਿਸ ਮੁਕਾਬਲੇ 'ਚ ਇਸ਼ਿਤਾ ਸੈਣੀ ਨੇ ਪਹਿਲਾ ਸਥਾਨ ਅਤੇ ਵਧੀਆ ਸਪੀਕਰ ਪੁਰਸਕਾਰ ਹਾਸਲ ਕੀਤਾ, ਜਦਕਿ ਅਸ਼ਮੀਨ ਕੌਰ ਨੇ ਭਾਸ਼ਣ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ | ਰਚਨਾਤਮਿਕ ਲੇਖਣ ਮੁਕਾਬਲੇ 'ਚ ਵਰਣਿਕਾ ਕੱਕੜ ਨੇ ਪਹਿਲਾ, ਸਾਨਿਆ ਠਾਕੁਰ ਅਤੇ ਰਚਿਤ ਯਾਦਵ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਡਰਾਇੰਗ ਅਤੇ ਪੇਂਟਿੰਗ ਮੁਕਾਬਲੇ ਵਿਚ ਅਯਾਨਾ ਬਾਂਸਲ ਅਤੇ ਜਾਨਵੀ ਗੁਪਤਾ ਨੇ ਸੋਨੇ ਦੇ ਤਗਮੇ ਜਿੱਤੇ | ਕੁਇਜ਼ ਮੁਕਾਬਲੇ ਵਿਚ ਵੀ ਸਕੂਲ ਦੀ ਟੀਮ ਨੇ ਤਿੰਨਾਂ ਸ਼ੇ੍ਰਣੀਆਂ ਵਿਚ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੇ ਡਾਇਰੈਕਟਰ ਰੈਵਰੈਂਡ ਫਾਦਰ ਸੇਬੇਸਟੀਅਨ ਪੈਲਾਸੇਰੀ, ਪਿ੍ੰਸੀਪਲ ਰੇਵ. ਸੀਨੀਅਰ ਕ੍ਰਿਸਪਿਨ ਮਾਰੀਆ ਨੇ ਜੇਤੂ ਵਿਦਿਆਰਥੀਆਂ ਅਤੇ ਮਾਪਿਆਂ ਨੰੂ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਪਿੰਡ ਚੂਹੜਪੁਰ ਦੀ ਮਹਿਲਾ ਸਰਪੰਚ ਵਿਕਾਸ ਕਾਰਜਾਂ ਦੀ ਗਰਾਂਟ 'ਚ ਘਪਲਾ ਕਰਨ 'ਤੇ ਕੀਤੀ ਸਸਪੈਂਡ <br/> ਅਗਲੀ ਖ਼ਬਰ ਸ਼ਾਲੀਮਾਰ ਸਕੂਲ ਵਿਖੇ ਪੂਲ ਪਾਰਟੀ ਕਰਵਾਈ <br/>
Ad Position 24