10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪਿੰਡ ਚੂਹੜਪੁਰ ਦੀ ਮਹਿਲਾ ਸਰਪੰਚ ਵਿਕਾਸ ਕਾਰਜਾਂ ਦੀ ਗਰਾਂਟ 'ਚ ਘਪਲਾ ਕਰਨ 'ਤੇ ਕੀਤੀ ਸਸਪੈਂਡ <br/>

Ad Position 21
No active advertisement
ਅਜੀਤ ਡੈਸਕ 27-05-2026
ਲਾਡੋਵਾਲ, 26 ਮਈ (ਬਲਬੀਰ ਸਿੰਘ ਰਾਣਾ)-ਹਲਕਾ ਗਿੱਲ ਅਧੀਨ ਆਉਂਦੇ ਪਿੰਡ ਚੂਹੜਪੁਰ, ਜਿਹੜਾ ਕਿ ਬੀ.ਡੀ.ਪੀ.ਓ. ਬਲਾਕ-1 ਦੇ ਅਧੀਨ ਆਉਂਦਾ ਹੈ, ਦੀ ਮੌਜੂਦਾ ਮਹਿਲਾ ਸਰਪੰਚ ਕੁਲਬੀਰ ਕੌਰ ਨੂੰ ਪਿੰਡ ਦੇ ਵਿਕਾਸ ਕਾਰਜਾਂ ਦੇ ਨਾਂਅ 'ਤੇ ਗਰਾਂਟ ਵਿਚ ਕੀਤੇ ਘਪਲੇ ਦੇ ਦੋਸ਼ ਤਹਿਤ ਵਿਭਾਗ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ | ਮਹਿਲਾ ਸਰਪੰਚ ਨੂੰ ਸਸਪੈਂਡ ਕਰਨ ਤੋਂ ਪਹਿਲਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਲੋਂ ਸਰਪੰਚ 'ਤੇ ਲਗਾਏ ਗਏ ਦੋਸ਼ਾਂ ਪ੍ਰਤੀ ਜਾਂਚ ਕਰਨ ਅਤੇ ਘੋਖਣ ਉਪਰੰਤ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ | ਪਿੰਡ ਚੂਹੜਪੁਰ ਦੇ ਪੰਚਾਇਤ ਮੈਂਬਰਾਂ ਵਰਿੰਦਰ ਸਿੰਘ ਰਿੰਕੂ ਚੂਹੜਪੁਰ, ਬੂਟਾ ਸਿੰਘ, ਅਮਨਦੀਪ ਸਿੰਘ ਅਤੇ ਮਹਿਲਾ ਪੰਚ ਕਮਲਜੀਤ ਕੌਰ ਦੇ ਪਤੀ ਅਮਰਜੀਤ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਵਿਭਾਗ ਵਲੋਂ ਜਾਰੀ ਕੀਤੇ ਨਿਰਦੇਸ਼ ਦੀਆਂ ਕਾਪੀਆਂ ਹੱਥਾਂ ਵਿਚ ਲੈ ਕੇ ਦਿਖਾਉਂਦਿਆਂ ਹੋਇਆਂ ਦੱਸਿਆ ਕਿ ਅਸੀਂ ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਮੁਹਾਲੀ ਕੋਲ ਮਹਿਲਾ ਸਰਪੰਚ ਖ਼ਿਲਾਫ਼ ਪੁਖ਼ਤਾ ਸਬੂਤਾਂ ਸਮੇਤ ਇਸ ਮਾਮਲੇ ਅੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ | ਪੰਚਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਮਹਿਲਾ ਸਰਪੰਚ ਕੋਲ ਪੰਚਾਇਤ ਦਾ ਬਹੁਮਤ ਨਾ ਹੋਣ ਦੇ ਬਾਵਜੂਦ ਉਸ ਨੇ ਸੰਬੰਧਿਤ ਪੰਚਾਇਤ ਸੈਕਟਰੀ ਨਾਲ ਮਿਲ ਕੇ ਬਿਨਾਂ ਕਿਸੇ ਮਤੇ ਜਾਂ ਪੰਚਾਂ ਦੇ ਦਸਤਖ਼ਤ ਦੇ ਬਗੈਰ ਇਕੋ ਦਿਨ ਵਿਚ ਪੰਚਾਇਤ ਦੇ ਬੈਂਕ ਖਾਤੇ 'ਚੋਂ ਲੱਖਾਂ ਰੁਪਏ ਦੀ ਸਰਕਾਰੀ ਰਕਮ ਕਢਵਾਈ ਗਈ, ਜਿਸ ਨਾਲ ਪਿੰਡ ਦੇ ਵਿਕਾਸ ਕਾਰਜ ਵੀ ਪੂਰੇ ਨਹੀਂ ਕੀਤੇ ਗਏ, ਸਗੋਂ ਸਰਕਾਰੀ ਰਕਮ 'ਚ ਘਪਲੇਬਾਜ਼ੀ ਕੀਤੀ ਗਈ | ਉਕਤ ਪੰਚਾਂ ਮੁਤਾਬਿਕ ਸਰਕਾਰੀ ਨਿਯਮਾਂ ਅਨੁਸਾਰ ਜੇਕਰ ਪੰਚਾਇਤ ਦੇ ਬੈਂਕ ਖਾਤੇ 'ਚੋਂ ਪਿੰਡ ਦੇ ਕੰਮਾਂ ਵਾਸਤੇ ਪੈਸੇ ਕਢਵਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਸਰਪੰਚ ਅਤੇ ਪੰਚਾਇਤ ਸੈਕਟਰੀ ਦੋਵਾਂ ਦੇ ਹੀ ਦਸਤਖ਼ਤ ਹੋਣੇ ਜ਼ਰੂਰੀ ਹੁੰਦੇ ਹਨ | ਉਕਤ ਪੰਚਾਂ ਨੇ ਦੱਸਿਆ ਕਿ ਮਹਿਲਾ ਸਰਪੰਚ ਅਤੇ ਉਸ ਦੇ ਪਤੀ ਖ਼ਿਲਾਫ਼ ਅਸੀਂ ਪਹਿਲਾਂ ਵੀ ਇਕ ਦਰਖਾਸਤ ਸਬੰਧਿਤ ਬੀ.ਡੀ.ਪੀ.ਓ. ਨੂੰ ਦੇ ਚੁੱਕੇ ਹਾਂ, ਬੀ.ਡੀ.ਪੀ.ਓ. ਵਲੋਂ ਕੱਢੇ ਗਏ ਨੋਟਿਸ ਮੁਤਾਬਿਕ ਅਸੀਂ ਚਾਰੇ ਪੰਚ ਸਾਰਾ ਦਿਨ ਦਫ਼ਤਰ ਵਿਚ ਬੈਠ ਕੇ ਵਾਪਸ ਮੁੜੇ, ਲੇਕਿਨ ਮਹਿਲਾ ਸਰਪੰਚ ਅਤੇ ਉਸ ਦਾ ਪਤੀ ਬੀ.ਡੀ.ਪੀ.ਓ. ਦਫ਼ਤਰ ਹਾਜ਼ਰ ਤੱਕ ਨਹੀਂ ਹੋਏ | ਇਸ ਮੌਕੇ ਚਾਰੇ ਪੰਚਾਂ ਨੇ ਕਿਹਾ ਕਿ ਸਾਡੀ ਦਰਖਾਸਤ 'ਤੇ ਵਿਭਾਗ ਵਲੋਂ ਮਹਿਲਾ ਸਰਪੰਚ ਤਾਂ ਸਸਪੈਂਡ ਹੋ ਗਈ ਹੈ, ਹੁਣ ਦੇਖਣਾ ਇਹ ਹੈ ਕਿ ਕੀ ਵਿਭਾਗ ਵਲੋਂ ਸਹਿਮਤੀ ਦੇਣ ਵਾਲੇ ਸੰਬੰਧਿਤ ਪੰਚਾਇਤ ਸੈਕਟਰੀ 'ਤੇ ਵੀ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ | ਇਸ ਸਬੰਧੀ ਜਦ ਬੀ.ਡੀ.ਪੀ.ਓ. ਰਾਜਵਿੰਦਰ ਸਿੰਘ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਅੱਗੋਂ ਫ਼ੋਨ ਹੀ ਨਹੀਂ ਚੁੱਕਿਆ ਅਤੇ ਨਾ ਹੀ ਕੋਈ ਬੈਕ ਕਾਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਚੌਥੀ ਨੈਸ਼ਨਲ ਐਕਿਊਪੰਕਚਰ ਸਾਇੰਸ ਕਾਂਗਰਸ 2026 'ਚ ਲੁਧਿਆਣਾ ਦੇ ਡਾ. ਇੰਦਰਜੀਤ ਸਿੰਘ 'ਮੈਸੂਰ ਪੇਟਾ' ਐਵਾਰਡ ਨਾਲ ਸਨਮਾਨ... ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਸਾਹਿਤਕ ਮੁਕਾਬਲਿਆਂ 'ਚ ਜਿੱਤੇ ਕਈ ਖ਼ਿਤਾਬ <br/>
Ad Position 24