10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਚੌਥੀ ਨੈਸ਼ਨਲ ਐਕਿਊਪੰਕਚਰ ਸਾਇੰਸ ਕਾਂਗਰਸ 2026 'ਚ ਲੁਧਿਆਣਾ ਦੇ ਡਾ. ਇੰਦਰਜੀਤ ਸਿੰਘ 'ਮੈਸੂਰ ਪੇਟਾ' ਐਵਾਰਡ ਨਾਲ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 27-05-2026
ਲੁਧਿਆਣਾ, 26 ਮਈ (ਡਾ. ਤਰਲੋਚਨ ਸਿੰਘ)-ਬੈਂਗਲੁਰੂ ਦੇ ਡਾ. ਬੀ.ਆਰ. ਅੰਬੇਡਕਰ ਭਵਨ 'ਚ ਚੌਥੀ ਨੈਸ਼ਨਲ ਐਕਿਊਪੰਕਚਰ ਸਾਇੰਸ ਕਾਂਗਰਸ 2026 ਸਫਲਤਾਪੂਰਵਕ ਸਮਾਪਤ ਹੋਈ | ਫਾਸਟ ਬੋਰਡ ਅਤੇ ਕੇ.ਯੂ.ਜੀ. ਓਰੀਐਂਟਲ ਅਕੈਡਮੀ ਵਲੋਂ ਕਰਵਾਈ ਕਾਂਗਰਸ 'ਚ ਭਾਰਤ, ਚੀਨ, ਰੂਸ ਅਤੇ ਸ੍ਰੀਲੰਕਾ ਤੋਂ 400 ਤੋਂ ਵੱਧ ਡੈਲੀਗੇਟ ਸ਼ਾਮਿਲ ਹੋਏ | ਕਾਂਗਰਸ ਦੌਰਾਨ ਐਕਿਊਪੰਕਚਰ-ਮੌਕਸੀਬਸਟਨ 'ਚ 50 ਸਾਲ ਪੂਰੇ ਕਰਨ ਵਾਲੇ ਡਾ. ਇੰਦਰਜੀਤ ਸਿੰਘ ਲੁਧਿਆਣਾ ਨੂੰ ਡਾ. ਕੋਟਨਿਸ ਦੀ ਯਾਦ 'ਚ ਲੁਧਿਆਣਾ ਵਿਖੇ ਪਹਿਲਾ ਇਨਡੋਰ ਹਸਪਤਾਲ ਸਥਾਪਿਤ ਕਰਨ 'ਤੇ ਮੈਸੂਰ ਪੇਟਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਕਾਂਗਰਸ ਦੌਰਾਨ ਡਾ. ਇੰਦਰਜੀਤ ਸਿੰਘ ਦਾ ਮੁੱਖ ਜ਼ੋਰ ਐਕਿਊਪੰਕਚਰ ਨੂੰ ਆਯੂਸ਼ ਅਧੀਨ ਸੁਤੰਤਰ ਚਿਕਿਤਸਾ ਪ੍ਰਣਾਲੀ ਵਜੋਂ ਮਾਨਤਾ ਦਿਵਾਉਣ 'ਤੇ ਰਿਹਾ | ਉਨ੍ਹਾਂ ਐਲਰਜਿਕ ਰਾਈਨਾਈਟਿਸ ਅਤੇ ਪੋਸਟ ਕੋਵਿਡ ਸਮੱਸਿਆਵਾਂ 'ਤੇ ਤਜਰਬੇ ਸਾਂਝੇ ਕੀਤੇ | ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਕਾਂਗਰਸ ਦੌਰਾਨ ਕਰਨਾਟਕ ਆਯੁਰਵੇਦ ਬੋਰਡ ਦੇ ਰਜਿਸਟਰਾਰ ਡਾ. ਸੀ. ਹਰੀਸ਼ ਬਾਬੂ ਅਤੇ ਸਾਬਕਾ ਸੰਸਦ ਮੈਂਬਰ ਆਈ.ਜੀ. ਸਨਾਦੀ ਨੇ ਵੀ ਸੰਬੋਧਨ ਕੀਤਾ | ਉਨ੍ਹਾਂ ਦੱਸਿਆ ਕਿ ਕਾਂਗਰਸ ਵਿਗਿਆਨਕ ਖੋਜ, ਮਿਆਰੀ ਸਿੱਖਿਆ ਅਤੇ ਨੀਤੀਗਤ ਸੁਧਾਰ ਦੇ ਸਮੂਹਿਕ ਸੰਕਲਪ ਨਾਲ ਸਮਾਪਤ ਹੋਈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਤੇਲ ਦੀਆਂ ਕੀਮਤਾਂ 'ਚ ਕੀਤਾ ਜਾ ਰਿਹਾ ਵਾਧਾ ਨਿੰਦਣਯੋਗ-ਪਵਨ ਦੀਵਾਨ <br/> ਅਗਲੀ ਖ਼ਬਰ ਪਿੰਡ ਚੂਹੜਪੁਰ ਦੀ ਮਹਿਲਾ ਸਰਪੰਚ ਵਿਕਾਸ ਕਾਰਜਾਂ ਦੀ ਗਰਾਂਟ 'ਚ ਘਪਲਾ ਕਰਨ 'ਤੇ ਕੀਤੀ ਸਸਪੈਂਡ <br/>
Ad Position 24