10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਲਾਵਾਰਸ ਕੁੱਤਿਆਂ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਇਕ ਸ਼ਲਾਘਾਯੋਗ ਕਦਮ-ਦਿਓਲ

Ad Position 21
No active advertisement
ਅਜੀਤ ਡੈਸਕ 27-05-2026
ਡਾਬਾ/ਲੁਹਾਰਾ, 26 ਮਈ (ਕੁਲਵੰਤ ਸਿੰਘ ਸੱਪਲ)-ਸਮਾਜ ਸੇਵਕ ਅਤੇ ਗੀਤਕਾਰ ਮਲਕੀਤ ਸਿੰਘ ਦਿਓਲ ਨੇ ਕਿਹਾ ਕਿ ਜਿਵੇਂ ਕਿ ਰੋਜ਼ਾਨਾ ਸਾਨੂੰ ਲਾਵਾਰਸ ਕੁੱਤਿਆਂ ਬਾਰੇ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ, ਕਿਵੇਂ ਇਹ ਸਕੂਲ ਜਾਂਦੇ ਬੱਚਿਆ ਨੂੰ , ਸੈਰ ਕਰਦੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ, ਗਲੀ ਮੁਹੱਲੇ ਪੂਰੀ ਰਾਤ ਭੌਂਕ ਕੇ ਮਰੀਜ਼ਾਂ ਨੂੰ ਬੇ-ਆਰਾਮ ਕਰਦੇ ਹਨ, ਗਲੀਆਂ 'ਚ ਗੰਦ ਪਾਉਂਦੇ ਹਨ, ਇਨ੍ਹਾਂ ਕਰਕੇ ਕਤਲ ਹੁੰਦੇ ਹਨ, ਦੁਸ਼ਮਣੀਆਂ ਪੈਂਦੀਆਂ ਹਨ, ਬਿਮਾਰੀਆਂ ਫੈਲਦੀਆਂ ਹਨ | ਦਿਓਲ ਨੇ ਕੁੱਤਾ ਪ੍ਰੇਮੀਆਂ ਨੂੰ ਵੀ ਬੇਨਤੀ ਕੀਤੀ ਕਿ ਜੇਕਰ ਕੁੱਤਾ ਰੱਖਣਾ ਹੀ ਹੈ ਤਾਂ ਆਪਣੇ ਘਰ ਅੰਦਰ ਰੱਖੋ | ਉਸ ਦੀ ਜ਼ਿੰਮੇਵਾਰੀ ਨਾਲ ਸੰਭਾਲ ਕਰੋ ਅਤੇ ਸਭ ਤੋਂ ਪਹਿਲਾਂ ਇਨਸਾਨੀਅਤ ਨਾਲ ਪਿਆਰ ਕਰੋ | ਦੁੱਖ ਦਾ ਉਦੋਂ ਪਤਾ ਲੱਗਦਾ, ਜਦੋਂ ਆਪਣੇ 'ਤੇ ਪੈਂਦਾ ਹੈ | ਉਨ੍ਹਾਂ ਨੇ ਕੁੱਤਿਆਂ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਰਿਪੁਦਮਨ ਸਿੰਘ ਰੂਪ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਕਾਰੋਬਾਰੀ ਦੇ ਘਰੋਂ 10 ਲੱਖ ਦੀ ਨਕਦੀ ਚੋਰੀ <br/>
Ad Position 24