29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਅਕਾਲੀ ਜਥਾ ਸ਼ਹਿਰੀ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ <br/>

Ad Position 21
No active advertisement
ਅਜੀਤ ਡੈਸਕ 28-05-2026
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਵਲੋਂ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ | ਇਹ ਸੂਚੀ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵਲੋਂ ਜਾਰੀ ਕੀਤੀ ਗਈ ਹੈ | ਇਸ ਤੋਂ ਪਹਿਲਾਂ ਭਿੰਦਾ ਅਤੇ ਰਣਜੀਤ ਸਿੰਘ ਢਿੱਲੋਂ ਵਲੋਂ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਉਨ੍ਹਾਂ ਪਾਸੋਂ ਸੂਚੀ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਅੱਜ ਇਹ ਸੂਚੀ ਜਾਰੀ ਕੀਤੀ ਗਈ | ਸੂਚੀ ਅਨੁਸਾਰ ਅਕਾਲੀ ਜਥਾ ਦੇ ਸਲਾਹਕਾਰ ਬੋਰਡ ਵਿਚ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਹਰੀਸ਼ ਰਾਏ ਢਾਂਡਾ, ਰਣਜੀਤ ਸਿੰਘ ਢਿੱਲੋਂ, ਹਰਚਰਨ ਸਿੰਘ ਗੋਹਲਵੜੀਆ, ਪਿ੍ਤਪਾਲ ਸਿੰਘ ਪ੍ਰਧਾਨ, ਸ੍ਰੀ ਜੀਵਨ ਧਵਨ, ਬਾਬਾ ਅਜੀਤ ਸਿੰਘ, ਕਮਲ ਚੇਤਲੀ, ਜਗਦੇਵ ਸਿੰਘ ਗੋਹਲਵੜੀਆ, ਪ੍ਰਹਲਾਦ ਸਿੰਘ ਢੱਲ ਨਿਯੁਕਤ ਕੀਤੇ ਗਏ ਹਨ | ਜਦਕਿ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਕਮੇਟੀ ਵਿਚ ਐਡਵੋਕੇਟ ਹਰੀਸ਼ ਰਾਏ ਢਾਂਡਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਐਡਵੋਕੇਟ ਸਚਿਨ ਅਰੋੜਾ, ਐਡਵੋਕੇਟ ਚੰਦਨ ਰਾਏ ਢਾਂਡਾ, ਐਡਵੋਕੇਟ ਗਗਨਦੀਪ ਸਿੰਘ, ਐਡਵੋਕੇਟ ਅਮਨਦੀਪ ਭਨੋਟ, ਐਡਵੋਕੇਟ ਗੁਰਬਖਸ਼ੀਸ਼ ਸਿੰਘ ਬੇਦੀ ਆਦਿ ਨਿਯੁਕਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸਰਕਲ ਇੰਚਾਰਜ ਸਾਹਿਬਾਨਾਂ ਦੀ ਲਿਸਟ ਅਨੁਸਾਰ ਵਿਧਾਨ ਸਭਾ ਹਲਕਾ ਪੂਰਬੀ ਅਧੀਨ ਆਉਂਦੇ ਸਰਕਲ ਨੂਰਵਾਲਾ ਰੋਡ ਤੋਂ ਇੰਚਾਰਜ ਬਲਵਿੰਦਰ ਸਿੰਘ ਐਮਡੀ, ਰਾਹੋਂ ਰੋਡ ਤੋ ਸਰਬਜੀਤ ਸਿੰਘ ਲਾਡੀ, ਟਿੱਬਾ ਰੋਡ ਤੋਂ ਡਾ ਅਸ਼ਵਨੀ ਪਾਸੀ, ਟਿੱਬਾ ਰੋਡ ਗਊਸ਼ਾਲਾ ਤੋਂ ਕਮਲਜੀਤ ਸਿੰਘ ਨਿੱਕੂ ਗਰੇਵਾਲ, ਤਾਜਪੁਰ ਰੋਡ ਤੋਂ ਸਿਮਰਨਜੀਤ ਸਿੰਘ ਹਨੀ, ਮੋਤੀ ਨਗਰ ਤੋਂ ਸਵਿੰਦਰ ਪਾਲ ਸਿੰਘ ਰੀਤੂ ਨੂੰ , ਜਦਕਿ ਵਿਧਾਨ ਸਭਾ ਹਲਕਾ ਪੱਛਮੀ ਅਧੀਨ ਆਉਂਦੇ ਸਰਕਲ ਬੱਸ ਸਟੈਂਡ ਤੋਂ ਡਾਕਟਰ ਅਰੁਣ ਸਿੱਧੂ, ਮਾਡਲ ਗ੍ਰਾਮ ਤੋਂ ਰਾਜ ਸਿੰਘ, ਪੰਜਾਬ ਮਾਤਾ ਨਗਰ ਤੋਂ ਭੁਪਿੰਦਰ ਸਿੰਘ ਚੀਮਾ, ਬੀ. ਆਰ. ਐਸ. ਨਗਰ ਤੋਂ ਅਰਵਿੰਦਰ ਸਿੰਘ ਦੂਆ, ਰਵਿਦਾਸ ਇਨਕਲੇਵ ਤੋਂ ਖੁਸ਼ਜੀਤ ਸਿੰਘ, ਸਿਵਲ ਲਾਇਨ ਤੋਂ ਅਮਨਦੀਪ ਭਨੋਟ, ਡੇਅਰੀ ਕੰਪਲੈਕਸ ਤੋਂ ਜੁਗਰਾਜ ਸਿੰਘ ਸਿੱਧੂ, ਹੈਬੋਵਾਲ ਤੋਂ ਪ੍ਰਤਾਪ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸੈਂਟਰਲ ਅਧੀਨ ਆਉਂਦੇ ਸਰਕਲ ਡਿਵੀਜ਼ਨ ਨੰਬਰ 3 ਤੋਂ ਸ੍ਰੀ ਅਮਿਤ ਭਗਤ ਮੁੰਨਾ, ਸੁੰਦਰ ਨਗਰ ਤੋਂ ਹਰਜੀਤ ਸਿੰਘ ਰਾਜਾ ਜੰਗ, ਕਿਦਵਈ ਨਗਰ ਤੋਂ ਡਾਕਟਰ ਹਰਪਾਲ ਸਿੰਘ ਕੋਹਲੀ, ਬਾਬਾ ਥਾਨ ਸਿੰਘ ਚੌਂਕ ਤੋਂ ਇੰਦਰਪਾਲ ਸਿੰਘ ਮਰਵਾਹਾ ਨੂੰ ਇਹ ਮਾਣ ਦਿੱਤਾ ਗਿਆ | ਜਦਕਿ ਵਿਧਾਨ ਸਭਾ ਹਲਕਾ ਉੱਤਰੀ ਅਧੀਨ ਆਉਂਦੇ ਸਰਕਲ ਸੇਖੇਵਾਲ ਤੋਂ ਨੇਕ ਸਿੰਘ ਸੇਖੇਵਾਲ, ਸਲੇਮ ਟਾਬਰੀ ਤੋਂ ਵਿਕਰਮ ਠਾਕੁਰ, ਦੀਪ ਨਗਰ ਤੋਂ ਸੁਖਜਿੰਦਰ ਸਿੰਘ, ਹੈਬੋਵਾਲ ਤੋਂ ਕੈਂਡੀ ਭੱਲਾ ਨੂੰ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਅਧੀਨ ਆਉਂਦੇ ਸਰਕਲ ਮਾਡਲ ਟਾਊਨ ਤੋਂ ਬਲਕਾਰ ਸਿੰਘ, ਜਨਤਾ ਨਗਰ ਤੋਂ ਸੰਤੋਖ ਸਿੰਘ, ਦਸਮੇਸ਼ ਨਗਰ ਤੋਂ ਪ੍ਰਵੀਨ ਕੁਮਾਰ ਭਾਰਤੀ, ਦੁਗਰੀ ਤੋਂ ਅਰਵਿੰਦਰ ਪਾਲ ਸਿੰਘ ਰਿੰਕੂ, ਪ੍ਰਤਾਪ ਨਗਰ ਤੋਂ ਅਮਨਜੋਤ ਸਿੰਘ ਗੋਹਲਵੜੀਆ ਨੂੰ , ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ 33 ਫੁੱਟ ਰੋਡ ਮੁੰਡੀਆਂ ਤੋਂ ਬਲਜੀਤ ਸਿੰਘ ਬੱਲੀ, ਸਰਕਲ ਜਮਾਲਪੁਰ ਤੋਂ ਪਰਮਜੀਤ ਸਿੰਘ ਟੋਨਾ ਗਰਚਾ ਨੂੰ , ਜਦਕਿ ਵਿਧਾਨ ਸਭਾ ਹਲਕਾ ਦੱਖਣੀ ਦੇ ਢੰਡਾਰੀ ਤੋਂ ਰਾਧੇ ਸ਼ਿਆਮ, ਸਰਕਲ ਗਿਆਸਪੁਰਾ ਤੋਂ ਸ਼ਮਸ਼ੇਰ ਸਿੰਘ, ਲੁਹਾਰਾਂ ਤੋਂ ਹਰਜਿੰਦਰ ਸਿੰਘ ਸੰਧੂ, ਡਾਬਾ ਤੋਂ ਹਰਵਿੰਦਰ ਸਿੰਘ ਸਿੱਧੂ ਨੂੰ ਸਰਕਲ ਪ੍ਰਧਾਨ ਦੀ ਜ਼ਿੰਮੇਵਾਰੀ ਨਾਲ ਨਿਵਾਜਿਆ ਗਿਆ ਹੈ | ਇਸ ਮੌਕੇ ਗੱਲਬਾਤ ਦੌਰਾਨ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਰਹਿੰਦੀਆਂ ਨਿਯੁਕਤੀਆਂ ਸਮੇਤ ਕੌਰ ਕਮੇਟੀ ਦੀ ਲਿਸਟ ਜਲਦ ਜਾਰੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਆਪਣੇ ਵਰਕਰਾਂ ਨੂੰ ਹਮੇਸ਼ਾ ਹੀ ਮਾਣ ਦਿੱਤਾ ਹੈ ਅਤੇ ਇਹ ਨਿਯੁਕਤ ਕੀਤੇ ਜਾਣ ਸਮੇਂ ਵੀ ਸੀਨੀਅਰ, ਤਜਰਬੇਕਾਰ, ਪਾਰਟੀ ਪ੍ਰਤੀ ਵਫ਼ਾਦਾਰ ਅਤੇ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਤਰਜੀਹ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਫੂਡ ਸੇਫ਼ਟੀ ਵਿਭਾਗ ਵਲੋਂ ਸਬਜ਼ੀ ਮੰਡੀ ਵਿਖੇ ਵੱਡੀ ਕਾਰਵਾਈ <br/> ਅਗਲੀ ਖ਼ਬਰ ਗਿੱਲ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਵਾਹਨ ਬੁਰੀ ਤਰਾਂ ਨੁਕਸਾਨੇ <br/>
Ad Position 24