29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਫੂਡ ਸੇਫ਼ਟੀ ਵਿਭਾਗ ਵਲੋਂ ਸਬਜ਼ੀ ਮੰਡੀ ਵਿਖੇ ਵੱਡੀ ਕਾਰਵਾਈ <br/>

Ad Position 21
No active advertisement
ਅਜੀਤ ਡੈਸਕ 28-05-2026
ਲੁਧਿਆਣਾ, 27 ਮਈ (ਡਾ. ਤਰਲੋਚਨ ਸਿੰਘ)-ਫੂਡ ਸੇਫ਼ਟੀ ਟੀਮ ਵਲੋਂ ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ, ਜਿਸ ਤਹਿਤ ਸਬਜ਼ੀ ਮੰਡੀ ਵਿਚ ਵਿੱਕ ਰਹੇ ਖਾਣ-ਪੀਣ ਦੇ ਸਾਮਾਨ, ਖ਼ਾਸ ਕਰਕੇ ਪਨੀਰ ਅਤੇ ਫਲਾਂ ਦੀ ਗੁਣਵੱਤਾ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ¢ ਜਾਂਚ ਦÏਰਾਨ ਫੂਡ ਸੇਫ਼ਟੀ ਟੀਮ ਵਲੋਂ ਮੰਡੀ ਵਿਚ ਸਟਾਲਾਂ ਅਤੇ ਰੇਹੜੀਆਂ 'ਤੇ ਵਿਕ ਰਹੇ ਪਨੀਰ ਦੀ ਜਾਂਚ ਕੀਤੀ ਅਤੇ ਮÏਕੇ 'ਤੇ ਕੁੱਝ ਪਨੀਰ ਸ਼ੱਕੀ ਅਤੇ ਮਿਆਰਾਂ ਅਨੁਸਾਰ ਨਾ ਲੱਗਣ ਕਾਰਨ ਇਕ ਫੂਡ ਨਮੂਨਾ ਇਕੱਠਾ ਕਰਕੇ ਸਰਕਾਰੀ ਲੈਬਾਰਟਰੀ ਵਿਚ ਜਾਂਚ ਲਈ ਭੇਜਿਆ ਗਿਆ¢ ਇਸ ਦੇ ਨਾਲ ਹੀ ਮÏਕੇ 'ਤੇ ਮÏਜੂਦ ਲਗਭਗ 18 ਕਿੱਲੋ ਪਨੀਰ ਨਸ਼ਟ ਕਰਵਾ ਦਿੱਤਾ ਤਾਂ ਜੋ ਲੋਕਾਂ ਦੀ ਸਿਹਤ ਨਾਲ ਕੋਈ ਖ਼ਤਰਾ ਨਾ ਬਣੇ¢ ਫੂਡ ਸੇਫ਼ਟੀ ਅਧਿਕਾਰੀਆਂ ਵਲੋਂ ਪਨੀਰ ਵਿਕੇ੍ਰਤਾਵਾਂ ਨੂੰ ਸਖ਼ਤ ਚਿਤਾਵਨੀ ਅਤੇ ਜਾਗਰੂਕਤਾ ਸੰਦੇਸ਼ ਦਿੱਤਾ ਕਿ ਉਹ ਗੈਰ-ਮਿਆਰੀ ਜਾਂ ਸ਼ੱਕੀ ਖਾਦ ਪਦਾਰਥਾਂ ਦੀ ਵਿੱਕਰੀ ਤੁਰੰਤ ਬੰਦ ਕਰਨ¢ ਚੇਤਾਵਨੀ ਦਿੱਤੀ ਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਉਲੰਘਣਾ ਪਾਏ ਜਾਣ 'ਤੇ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ¢ ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਫੂਡ ਸੇਫ਼ਟੀ ਅਫ਼ਸਰਾਂ ਅਤੇ ਹਾਰਟੀਕਲਚਰ ਵਿਭਾਗ ਦੀ ਟੀਮ ਵਲੋਂ ਪਪੀਤਾ, ਅੰਬ ਅਤੇ ਕੇਲਿਆਂ ਦੇ ਰਾਈਪਨਿੰਗ ਕੇਂਦਰਾਂ ਅਤੇ ਸਟੋਰਾਂ ਦੀ ਜਾਂਚ ਕੀਤੀ ਗਈ ¢ ਜਾਂਚ ਦÏਰਾਨ ਇਥਾਈਲੀਨ ਗੈਸ ਰਾਹੀਂ ਪਕਾਏ ਜਾ ਰਹੇ ਕੇਲਿਆਂ ਅਤੇ ਹੋਰ ਫਲਾਂ ਦੀ ਮÏਕੇ 'ਤੇ ਜਾਂਚ ਕੀਤੀ ਗਈ¢ ਟੀਮ ਵਲੋਂ ਫਲ ਵਿਕੇ੍ਰਤਾਵਾਂ ਅਤੇ ਸਟੋਰ ਮਾਲਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਗੈਰ-ਮਨਜ਼ੂਰਸ਼ੁਦਾ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕਰਕੇ ਫਲ ਪਕਾਉਣ ਦੀ ਕਾਨੂੰਨੀ ਤÏਰ 'ਤੇ ਮਨਾਹੀ ਹੈ ਅਤੇ ਇਹ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ¢ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਵਿਅਕਤੀ ਵਲੋਂ ਇਸ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਕੀਤੀ ਗਈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ¢ ਪ੍ਰਾਪਤ ਕੀਤੇ ਗਏ ਫੂਡ ਸੈਂਪਲ ਸਰਕਾਰੀ ਲੈਬਾਰਟਰੀ ਵਿਚ ਵਿਸਥਾਰਪੂਰਵਕ ਜਾਂਚ ਲਈ ਭੇਜੇ ਗਏ ਹਨ ਅਤੇ ਰਿਪੋਰਟ ਆਉਣ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ¢

Ad Position 22
No active advertisement
ਪਿਛਲੀ ਖ਼ਬਰ ਖਿਡਾਰੀ ਬੱਚਿਆਂ ਦੇ ਪਿਤਾ ਵਲੋਂ ਕੋਚ ਅਤੇ ਜ਼ਿਲ੍ਹਾ ਖੇਡ ਅਫ਼ਸਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼! <br/> ਅਗਲੀ ਖ਼ਬਰ ਅਕਾਲੀ ਜਥਾ ਸ਼ਹਿਰੀ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ <br/>
Ad Position 24