28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਖਿਡਾਰੀ ਬੱਚਿਆਂ ਦੇ ਪਿਤਾ ਵਲੋਂ ਕੋਚ ਅਤੇ ਜ਼ਿਲ੍ਹਾ ਖੇਡ ਅਫ਼ਸਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼! <br/>

Ad Position 21
No active advertisement
ਅਜੀਤ ਡੈਸਕ 28-05-2026
ਲੁਧਿਆਣਾ, 27 ਮਈ (ਜਸਵਿੰਦਰ ਸਿੰਘ)-ਗੁਰੂ ਨਾਨਕ ਸਟੇਡੀਅਮ ਵਿਖੇ ਜੂਡੋ ਅਤੇ ਕੁਸ਼ਤੀਆਂ ਦਾ ਅਭਿਆਸ ਕਰਦੀ ਖਿਡਾਰਨ ਡਿੰਪੀ ਅਤੇ ਦੌੜਨ ਦਾ ਅਭਿਆਸ ਕਰਦੇ ਮੋਹਿਤ ਰੁਦਰਾ ਦੇ ਪਿਤਾ ਕਿਰਪਾ ਸ਼ੰਕਰ ਨੇ ਕਥਿਤ ਤÏਰ 'ਤੇ ਕੋਚ ਸਮੇਤ ਜ਼ਿਲ੍ਹਾ ਖੇਡ ਅਫ਼ਸਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਤੋਂ ਜ਼ਿਲ੍ਹਾ ਪੱਧਰੀ ਦੋੜਾਂ ਦੇ ਟੂਰਨਾਮੈਂਟ 'ਚ ਖੇਡਣ ਲਈ ਪੈਸਿਆਂ ਦੀ ਮੰਗ ਕੀਤੀ ਗਈ ਸੀ¢ ਪੈਸੇ ਦੇਣ ਤੋਂ ਮਨ੍ਹਾ ਕਰਨ ਦੇ ਬਾਅਦ ਬੱਚਿਆਂ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ¢ ਡੀ.ਐਸ.ਓ. ਕੁਲਦੀਪ ਚੁੱਗ ਅਤੇ ਕੋਚ ਵਲੋਂ ਬੱਚਿਆਂ ਨੂੰ ਅਭਿਆਸ ਕਰਨ ਤੋਂ ਵੀ ਰੋਕਿਆ ਗਿਆ¢ ਖਿਡਾਰੀਆਂ ਦੇ ਪਿਤਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਇਕ ਛੋਟਾ ਲੜਕਾ, ਜਿਸ ਦਾ ਨਾਮ ਦਗੜੂ ਸੇਠ ਹੈ, ਨੂੰ ਜਿਮਨਾਸਟਿਕ ਦੇ ਕੋਚ ਪ੍ਰੇਮ ਦੁਆਰਾ, ਸਿਖਾ (ਜੋ ਕਿ ਹਿੰਦੂ ਧਰਮ ਵਿਚ ਸਿਰ ਤੇ ਬੋਦੀ ਰੱਖੀ ਜਾਂਦੀ ਹੈ), ਨੂੰ ਕੱਟਣ ਲਈ ਕਿਹਾ ਗਿਆ¢ ਅਜਿਹਾ ਨਾ ਕਰਨ 'ਤੇ ਕੋਚ ਪ੍ਰੇਮ ਨੇ ਬੱਚੇ ਨੂੰ ਅਭਿਆਸ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ, (ਬਾਕੀ ਸਫਾ 6 'ਤੇ)

Ad Position 22
No active advertisement
ਪਿਛਲੀ ਖ਼ਬਰ ਸਹਾਇਕ ਸਬ ਇੰਸਪੈਕਟਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ <br/> ਅਗਲੀ ਖ਼ਬਰ ਫੂਡ ਸੇਫ਼ਟੀ ਵਿਭਾਗ ਵਲੋਂ ਸਬਜ਼ੀ ਮੰਡੀ ਵਿਖੇ ਵੱਡੀ ਕਾਰਵਾਈ <br/>
Ad Position 24