ਲੁਧਿਆਣਾ, 28 ਮਈ (ਜਸਵਿੰਦਰ ਸਿੰਘ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਪੈਟਰੋਲ ਡੀਜ਼ਲ ਤੇ ਗੈਸ ਦੀਆਂ ਕੀਮਤਾਂ ਬਾਰੇ 11 ਦਿਨਾਂ ਵਿਚ (ਚਾਰ ਵਾਰੀਆਂ ਵਿਚ) ਕਰੀਬ 8 ਰੁਪਏ ਪ੍ਰਤੀ ਲੀਟਰ ਦੇ ਵੱਡੇ ਵਾਧੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਸ ਨੂੰ ਫ਼ੌਰੀ ਵਾਪਸ ਲੈਣ ਦੀ ਪੁਰਜ਼ੋਰ ਮੰਗ ਕੀਤੀ | ਕੁੱਲ ਜ਼ਰੂਰੀ ਵਸਤਾਂ ਦੀ ਢੋਆ ਢੁਆਈ ਸਮੇਤ ਸਮੁੱਚੇ ਵਪਾਰ ਦੀ ਬੁਨਿਆਦ ਤੇਲ ਊਰਜਾ ਹੋਣ ਕਰਕੇ ਸਮੁੱਚੀ ਮਹਿੰਗਾਈ ਆਏ ਦਿਨ ਆਕਾਸ਼ ਵੱਲ ਨੂੰ ਜਾ ਰਹੀ ਹੈ, ਜਿਸ ਨੂੰ ਆਮ ਕਿਰਤੀ ਆਦਮੀ ਲਈ ਸਹਿਣਾ ਭਾਰੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ¢ ਖੇਤੀ ਖਾਦਾਂ ਤੇ ਸਪੇਰਿਆਂ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਸਿਰ 'ਤੇ ਖੜ੍ਹਾ ਹੈ | ਕਿਸਾਨ ਮਜ਼ਦੂਰ ਮੋਰਚਾ ਪੰਜਾਬ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਉਹ ਸਮੂਹ ਕਿਸਾਨ ਮੋਰਚਿਆਂ ਤੇ ਕੁੱਲ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਨÏਜਵਾਨ ਜਥੇਬੰਦੀਆਂ ਦਾ ਵਿਸ਼ਾਲ ਸਾਂਝਾ ਪਲੇਟਫ਼ਾਰਮ ਉਸਾਰ ਕੇ ਤੇਲ ਦੇ ਇਸ ਲੋਕ ਮਾਰੂ ਆਰਥਿਕ ਹਮਲੇ ਵਿਰੁੱਧ ਵਿਸ਼ਾਲ ਤੇ ਤਿੱਖੀ ਲੋਕ ਲਹਿਰ ਦੀ ਉਸਾਰੀ ਯਕੀਨੀ ਬਣਾਵੇ | ਮੀਟਿੰਗ 'ਚ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ,ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ੍ਹ, ਨਿਰਭੈ ਸਿੰਘ ਤਲਵੰਡੀ, ਸੋਹਣ ਸਿੰਘ ਸਵੱਦੀ, ਲਛਮਣ ਸਿੰਘ ਸਿਧਵਾਂ, ਗੁਰਦੇਵ ਸਿੰਘ ਢੱਟ ਤੇਜਿੰਦਰ ਸਿੰਘ ਵਿਰਕ, ਪਿ੍ਤਪਾਲ ਸਿੰਘ ਪੰਡੋਰੀ, ਅਮਰਜੀਤ ਸਿੰਘ ਖੰਜਰਵਾਲ ਉਚੇਚੇ ਤÏਰ 'ਤੇ ਸ਼ਾਮਿਲ ਹੋਏ¢