ਲੁਧਿਆਣਾ, 28 ਮਈ (ਡਾ. ਤਰਲੋਚਨ ਸਿੰਘ)-ਕਿ੍ਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਪ੍ਰਸੂਤੀ ਅਤੇ ਗਾਇਨੀ ਵਿਭਾਗ ਨੇ ਵਿਭਾਗ ਦੇ ਮੁਖੀ ਡਾ. ਕਵਿਤਾ ਮੈਂਡਰੇਲ ਭੱਟੀ ਦੀ ਅਗਵਾਈ ਹੇਠ ਸੁਸਾਇਟੀ ਆਫ਼ ਵੈਜਾਈਨਲ ਸਰਜਨਜ਼ ਆਫ਼ ਇੰਡੀਆ ਪੰਜਾਬ ਚੈਪਟਰ, ਐਨ. ਆਈ. ਜੀ. ਐਫ. ਪੰਜਾਬ ਚੈਪਟਰ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਸਹਿਯੋਗ ਨਾਲ ''ਯੋਨੀ ਸਰਜਰੀ: ਬੇਸਿਕਸ ਐਂਡ ਬਿਓਾਡU ਵਿਸ਼ੇ 'ਤੇ ਸੈਮੀਨਾਰ ਕਰਵਾਇਆ, ਜਿਸ ਵਿਚ 130 ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾ. ਅਪਜਿੰਦਰ ਕੌਰ ਮੁੱਖ ਮਹਿਮਾਨ ਅਤੇ ਡਾ. ਸੁਸ਼ਮਾ ਚਾਵਲਾ, ਡਾ. ਅਰੁਣਾ ਧਰ, ਡਾ. ਰਮਾ ਸੋਫਤ, ਡਾ. ਇਕਬਾਲ ਐਸ. ਅਹੂਜਾ, ਡਾ. ਕੁਮਕੁਮ ਅਵਸਥੀ, ਡਾ. ਲਖਬੀਰ ਧਾਲੀਵਾਲ ਅਤੇ ਐਸ.ਓ.ਵੀ.ਐਸ.ਆਈ. ਦੇ ਪੰਜਾਬ ਚੈਪਟਰ ਦੇ ਡਾ. ਅਰਵਿੰਦ ਸ਼ਰਮਾ ਵਿਸ਼ੇਸ਼ ਮਹਿਮਾਨ ਸਨ | ਇਸ ਮੌਕੇ ਡਾ. ਕਵਿਤਾ ਮੈਂਡਰੇਲ ਭੱਟੀ ਵਲੋਂ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਡੈਲੀਗੇਟਾਂ ਨੂੰ ਸੰਬੋਧਨ ਕਰਦੇ ਹੋਏ ਸੀ.ਐਮ.ਸੀ.ਐਚ. ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ ਨੇ ਨੈਸ਼ਨਲ ਫੈਕਲਟੀ, ਜੱਜਾਂ, ਰਿਸੋਰਸ ਪਰਸਨਾਂ ਅਤੇ ਪੰਜਾਬ ਭਰ ਤੋਂ ਆਏ ਸਮੂਹ ਨੌਜਵਾਨਾਂ ਦਾ ਸਵਾਗਤ ਕੀਤਾ | ਪਿ੍ੰਸੀਪਲ ਡਾ. ਜੈਰਾਜ ਡੀ. ਪਾਂਡੀਅਨ ਨੇ ਸੀ.ਐਮ.ਈ. ਵਿਚ ਹਾਜ਼ਰ ਸਾਰੇ ਫੈਕਲਟੀ ਮੈਂਬਰਾਂ, ਡਾਕਟਰਾਂ, ਨਿਵਾਸੀਆਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਸਾਰਿਆਂ ਨੂੰ ਸੀ.ਐਮ.ਸੀ. ਦੇ ਸ਼ਾਨਦਾਰ ਅਤੀਤ ਬਾਰੇ ਯਾਦ ਦਿਵਾਇਆ ਕਿ ਕਿਵੇਂ 1894 ਵਿਚ ਸੰਸਥਾਪਕ ਡਾ. ਐਡਿਥ ਮੈਰੀ ਬ੍ਰਾਊਨ ਨੇ ਇਸ ਦੀ ਸ਼ੁਰੂਆਤ ਕੀਤੀ ਸੀ | ਮੈਡੀਕਲ ਸੁਪਰਡੈਂਟ ਡਾ. ਐਲਨ ਜੋਸਫ ਨੇ ਦੁਹਰਾਇਆ ਕਿ ਯੋਨੀ ਸਰਜਨ ਅੱਜ ਕੱਲ੍ਹ ਸਭ ਤੋਂ ਮਹੱਤਵਪੂਰਨ ਸਰਜਨ ਹਨ | ਉਨ੍ਹਾਂ ਸਾਰਿਆਂ ਲਈ ਨਿਰੰਤਰ ਅਕਾਦਮਿਕ ਅਤੇ ਉੱਚ ਸਿੱਖਿਆ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾ. ਕੌਰ ਨੇ ਸੀ.ਐਮ.ਈ. ਕਰਵਾਉਣ ਲਈ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਗਿਆਨ ਸਾਂਝਾ ਕਰਨ ਅਤੇ ਡਾਕਟਰਾਂ ਨੂੰ ਆਉਣ ਵਾਲੀਆਂ ਬਿਮਾਰੀਆਂ ਬਾਰੇ ਅੱਪਡੇਟ ਰੱਖਣ ਲਈ ਇਕ ਵਧੀਆ ਪਲੇਟਫਾਰਮ ਸੀ | ਉਨ੍ਹਾਂ ਨੇ ਸੀ.ਐਮ.ਈ. ਅਤੇ ਵਰਕਸ਼ਾਪ ਲਈ 4 ਪੀ.ਐਮ.ਸੀ. ਕ੍ਰੈਡਿਟ ਘੰਟਿਆਂ ਦਾ ਐਲਾਨ ਕੀਤਾ | ਸੈਮੀਨਾਰ ਦੌਰਾਨ ਸਰਜੀਕਲ ਵੀਡੀਓ ਪੇਸ਼ਕਾਰੀਆਂ ਨੇ ਨਾਨ-ਡੀਸੈਂਟ ਯੋਨੀ ਸਰਜਰੀ, ਸਟ੍ਰੈਸ ਯੂਰੀਨਰੀ ਇਨਕੰਟੀਨੈਂਸ ਲਈ ਟ੍ਰਾਂਸੋਬਚੂਰੇਟਰ ਟੇਪ ਸਰਜਰੀ ਵਰਗੀਆਂ ਸਰਜਰੀਆਂ ਬਾਰੇ ਚੰਗੀ ਸਿੱਖਿਆ ਦਿੱਤੀ |