08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਰਸਾਇਣਿਕ ਤੌਰ 'ਤੇ ਪਕਾਏ ਜਾਣ ਵਾਲੇ ਫਲਾਂ ਨੂੰ ਲੈ ਕੇ ਕਾਂਗਰਸੀ ਆਗੂ ਗੁਲਾਬ ਨੇ ਦਿੱਤਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 30-05-2026
ਲੁਧਿਆਣਾ, 29 ਮਈ (ਜਤਿੰਦਰ ਭੰਬੀ)-ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਕਥਿਤ ਤੌਰ 'ਤੇ ਰਸਾਇਣਿਕ ਤੌਰ 'ਤੇ ਦੂਸ਼ਿਤ, ਕਿ੍ਤਿ੍ਮ ਢੰਗ ਨਾਲ ਪਕਾਏ ਜਾਣ ਵਾਲੇ ਫਲਾਂ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਮੁਹੰਮਦ ਗੁਲਾਬ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਸੜੇ-ਗਲੇ ਫਲਾਂ ਦੀ ਵਿੱਕਰੀ ਨੂੰ ਲੈ ਕੇ ਚਿੰਤਾ ਲਗਾਤਾਰ ਵੱਧ ਰਹੀ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕਰਦਿਆਂ ਕਥਿਤ ਤੌਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੁੱਝ ਵਪਾਰੀ, ਸਪਲਾਇਰ ਅਤੇ ਪ੍ਰੋਸੈਸਿੰਗ ਕਰਨ ਵਾਲੇ ਲੋਕ ਫਲਾਂ ਨੂੰ ਕਿ੍ਤਿ੍ਮ ਤਰੀਕੇ ਨਾਲ ਪਕਾਉਣ, ਚਮਕਦਾਰ ਦਿਖਾਉਣ ਅਤੇ ਖਰਾਬ ਸਟਾਕ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਣ ਲਈ ਖ਼ਤਰਨਾਕ ਰਸਾਇਣਾਂ ਦੀ ਵਰਤੋਂ ਕਰ ਰਹੇ ਹਨ | ਇਨ੍ਹਾਂ ਰਸਾਇਣਾਂ ਨਾਲ ਤਿਆਰ ਕੀਤੇ ਫਲ ਖੁੱਲ੍ਹੇਆਮ ਬਾਜ਼ਾਰਾਂ ਵਿਚ ਵੇਚੇ ਜਾ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦੀ ਸਿਹਤ 'ਤੇ ਗੰਭੀਰ ਖ਼ਤਰਾ ਮੰਡਰਾ ਰਿਹਾ ਹੈ | ਮੁਹੰਮਦ ਗੁਲਾਬ ਨੇ ਚਿੰਤਾ ਜਤਾਈ ਕਿ ਅਜਿਹੇ ਦੂਸ਼ਿਤ ਫਲਾਂ ਦੇ ਸੇਵਨ ਨਾਲ ਜਿਗਰ ਅਤੇ ਗੁਰਦਿਆਂ ਨੂੰ ਨੁਕਸਾਨ, ਪੇਟ ਅਤੇ ਪਚਣ ਸੰਬੰਧੀ ਬਿਮਾਰੀਆਂ, ਚਮੜੀ ਐਲਰਜੀ, ਸਾਹ ਨਾਲ ਜੁੜੀਆਂ ਸਮੱਸਿਆਵਾਂ, ਹਾਰਮੋਨਲ ਅਸੰਤੁਲਨ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ | ਉਨ੍ਹਾਂ ਖ਼ਾਸ ਤੌਰ 'ਤੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਾਦ ਸੁਰੱਖਿਆ ਵਿਭਾਗ, ਸਿਹਤ ਵਿਭਾਗ, ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਵਿਸ਼ੇਸ਼ ਟੀਮ ਬਣਾ ਕੇ ਫਲ ਮੰਡੀਆਂ, ਗੋਦਾਮਾਂ, ਕੋਲਡ ਸਟੋਰੇਜ ਕੇਂਦਰਾਂ ਅਤੇ ਖੁਦਰਾ ਬਾਜ਼ਾਰਾਂ ਵਿਚ ਤੁਰੰਤ ਛਾਪੇਮਾਰੀ ਅਤੇ ਜਾਂਚ ਕੀਤੀ ਜਾਵੇ | ਇਸ ਦੇ ਨਾਲ ਹੀ ਫਲਾਂ ਦੇ ਨਮੂਨੇ ਵਿਗਿਆਨਕ ਜਾਂਚ ਲਈ ਪ੍ਰਯੋਗਸ਼ਾਲਾਵਾਂ ਵਿਚ ਭੇਜੇ ਜਾਣ ਤਾਂ ਜੋ ਹਾਨੀਕਾਰਕ ਰਸਾਇਣਾਂ ਦੀ ਮੌਜੂਦਗੀ ਦੀ ਪੁਸ਼ਟੀ ਹੋ ਸਕੇ | ਮੰਗ ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਕਿ ਦੋਸ਼ੀ ਪਾਏ ਜਾਣ ਵਾਲੇ ਵਪਾਰੀਆਂ, ਸਪਲਾਇਰਾਂ ਅਤੇ ਸੰਬੰਧਿਤ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾਣ ਤਾਂ ਕਿ ਭਵਿੱਖ ਵਿਚ ਕੋਈ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਜੁੱਰਤ ਨਾ ਕਰੇ |

Ad Position 22
No active advertisement
ਪਿਛਲੀ ਖ਼ਬਰ ਡਿਜ਼ੀਟਲ ਜਨਗਣਨਾ 2027 ਨੰੂ ਲੈ ਕੇ ਸੰਯੁਕਤ ਨਿਰਦੇਸ਼ਕ (ਜਨਗਣਨਾ) ਨੇ ਕੀਤਾ ਫੀਲਡ ਨਿਰੀਖਣ <br/> ਅਗਲੀ ਖ਼ਬਰ ਸੀਵਰੇਜ ਸੰਕਟ 'ਤੇ ਭੜਕੇ ਡੇਅਰੀ ਮਾਲਕ <br/>
Ad Position 24