ਲੁਧਿਆਣਾ, 31 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਅਜੈ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਹੌਂਡਾ ਐਕਟਿਵਾ ‘ਤੇ ਗੁਰੂ ਅਮਰਦਾਸ ਬੇਕਰੀ ਨੇੜੇ ਮਾਤਾ ਰਾਣੀ ਚੌਕ ਵਿਖੇ ਰੁਕ ਕੇ ਕਿਸੇ ਦੁਕਾਨ ਦਾ ਮੋਬਾਈਲ ਨੰਬਰ ਨੋਟ ਕਰਨ ਲੱਗ ਪਿਆ ਤਾਂ ਇਕ ਅਣਪਛਾਤਾ ਵਿਅਕਤੀ ਬਿਨਾਂ ਵਜ੍ਹਾ ਆ ਕੇ ਉਸ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ ਤੇ ਫਿਰ ਸਾਈਡ ‘ਤੇ ਚਲਾ ਗਿਆ। ਜਦ ਉਹ ਆਪਣੇ ਫ਼ੋਨ ‘ਤੇ ਵਿਅਸਤ ਹੋ ਗਿਆ ਤਾਂ ਪਿੱਛੋਂ ਉਕਤ ਅਣਪਛਾਤਾ ਵਿਅਕਤੀ ਉਸ ਦੀ ਐਕਟਿਵਾ ਲੈ ਕੇ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੋਮਨਾਥ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।