06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਪੁਨਰ ਸੁਰਜੀਤ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 03-06-2026
ਲੁਧਿਆਣਾ, 2 ਜੂਨ (ਪਰਮਿੰਦਰ ਸਿੰਘ ਆਹੂਜਾ)-ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ਇਸ ਮÏਕੇ ਭਾਰੀ ਗਿਣਤੀ 'ਚ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਤੇ ਵਰਕਰ ਹਾਜ਼ਰ ਸਨ | ਇਸ ਮÏਕੇ ਗੱਲਬਾਤ ਕਰਦਿਆਂ ਪੁਨਰ ਸੁਰਜੀਤ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੰਤਾ ਸਿੰਘ ਉਮੈਦਪੁਰੀ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਕੇਂਦਰ ਸਰਕਾਰ ਦੀ ਦੇਰੀ ਕਿਸਾਨਾਂ ਦੀਆਂ ਮੰਗਾਂ ਤੋਂ ਇਲਾਵਾ ਹੋਰ ਧਾਰਮਿਕ ਮੰਗਾਂ ਨੂੰ ਲੈ ਕੇ ਅੱਜ ਇਹ ਮੰਗ ਪੱਤਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤਾ ਗਿਆ | ਇਸ ਮÏਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ, ਭਰਪੂਰ ਸਿੰਘ ਧਾਂਦਰਾ ਮੈਂਬਰ ਧਰਮ ਪ੍ਰਚਾਰ ਕਮੇਟੀ, ਰਾਜਵਿੰਦਰ ਸਿੰਘ ਹਿੱਸੋਵਾਲ ਮੈਂਬਰ ਕੋਰ ਕਮੇਟੀ, ਬਲਵਿੰਦਰ ਸਿੰਘ ਤਾਜਪੁਰ ਸਾਬਕਾ ਚੇਅਰਮੈਨ ਅਤੇ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ | ਉਮੈਦਪੁਰੀ ਨੇ ਕਿਹਾ ਕਿ ਪੰਜਾਬ ਦੀਆਂ ਹੱਕੀ ਮੰਗਾਂ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਚੈਨ ਨਾਲ ਨਹੀਂ ਬੈਠੇਗਾ¢ ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਪੰਜਾਬ ਦੇ ਲਟਕਦੇ ਮਸਲਿਆਂ ਲਈ ਗੰਭੀਰ ਨਹੀਂ ਹਨ, ਪਰ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਇਸ ਲਈ ਹੁਣ ਸੰਘਰਸ਼ ਕੀਤਾ ਜਾਵੇਗਾ ਅਤੇ ਇਸ ਕਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਤਾਂ ਜੋ ਇਹਨਾਂ ਮਸਲਿਆਂ ਲਈ ਲੋਕ ਲਹਿਰ ਪੈਦਾ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੀ ਇਹਨਾਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ¢ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਹੱਕ ਖੋਹ ਰਿਹਾ ਹੈ, ਜਿਸ ਵਿਚ ਭਾਖੜਾ ਡੈਮ ਦਾ ਮਾਮਲਾ ਅਤੇ ਕੁੱਝ ਹੋਰ ਅਜਿਹੇ ਮਸਲੇ ਹਨ | ਇਸ ਮÏਕੇ ਬਲਵਿੰਦਰ ਸਿੰਘ ਭਮਕਲਾਂ, ਗੁਰਸਾਹਿਬ ਸਿੰਘ, ਬਲਵਿੰਦਰ ਸਿੰਘ ਮਾਂਗਟ, ਕੁਲਦੀਪ ਸਿੰਘ ਡਾਲਾ, ਦਲਜੀਤ ਸਿੰਘ ਮਰਵਾਹਾ, ਜਗਦੀਪ ਸਿੰਘ ਭਾਮੀਆਂ, ਪਵਨਜੀਤ ਸਿੰਘ ਪ੍ਰਧਾਨ, ਤਾਰਾ ਸਿੰਘ ਕੰਡਿਆਣੀ, ਜਗਤਾਰ ਸਿੰਘ ਸੁਖਦੇਵ ਸਿੰਘ ਦਲਜੀਤ ਸਿੰਘ, ਕਰਮਵੀਰ ਸਿੰਘ ਭੈਰੋਮੁੰਨਾ, ਗੁਰਨਾਮ ਸਿੰਘ ਖਾਲਸਾ ਗੁਰਤੇਜਪਾਲ ਸਿੰਘ ਮੁਖ਼ਤਿਆਰ ਸਿੰਘ, ਗੁਰਚਰਨ ਸਿੰਘ ਉਪਲ, ਭਾਰਤੀਵੀਰ ਸੁਧਾਰ, ਸਹਾਰਨਮਾਜਰਾ, ਸੁਰਜੀਤ ਸਿੰਘ ਮਾਂਗਟ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਨੇ ਸਬ ਤਹਿਸੀਲ ਬਣਨ 'ਤੇ ਵਿਧਾਇਕ ਬੱਗਾ ਨੂੰ ਦਿੱਤੀਆਂ ਵਧਾਈਆਂ <br/> ਅਗਲੀ ਖ਼ਬਰ ਹਥਿਆਰਬੰਦ ਲੁਟੇਰੇ ਟੈਂਪੂ ਚਾਲਕ ਨੂੰ ਲੁੱਟ ਕੇ ਫ਼ਰਾਰ <br/>
Ad Position 24