06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਨੇ ਸਬ ਤਹਿਸੀਲ ਬਣਨ 'ਤੇ ਵਿਧਾਇਕ ਬੱਗਾ ਨੂੰ ਦਿੱਤੀਆਂ ਵਧਾਈਆਂ <br/>

Ad Position 21
No active advertisement
ਅਜੀਤ ਡੈਸਕ 03-06-2026
ਲੁਧਿਆਣਾ, 2 ਜੂਨ (ਜਸਵਿੰਦਰ ਸਿੰਘ)-ਮਹਾਂਨਗਰ ਲੁਧਿਆਣਾ ਦੇ ਹਲਕਾ ਉਤਰੀ ਵਿਖੇ ਨਵੀਂ ਬਣੀ ਸਬ ਤਹਿਸੀਲ ਕੰਪਲੈਕਸ ਦੇ ਉਦਘਾਟਨ ਮੌਕੇ ਹਲਕਾ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੂੰ ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਤੋਂ ਵਿੱਕੀ ਗੋਇਲ ਚੇਅਰਮੈਨ, ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਗੁਰਵਿੰਦਰ ਸਿੰਘ ਸਰਪ੍ਰਸਤ, ਸ਼ੈਂਕੀ ਚਾਵਲਾ ਸੀਨੀਅਰ ਵਾਈਸ ਪ੍ਰਧਾਨ ਨੇ ਉਚੇਚੇ ਤੌਰ 'ਤੇ ਸ਼ਾਮਿਲ ਹੋ ਕੇ ਵਧਾਈਆਂ ਦਿੱਤੀਆਂ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਨੇ ਪੰਜਾਬ ਸਰਕਾਰ, ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਵਿਧਾਇਕ ਚੌਧਰੀ ਬੱਗਾ ਵਲੋਂ ਸਰਕਾਰ ਕੋਲੋਂ ਹਲਕਾ ਉਤਰੀ ਦੇ ਵਿਚ ਸਬ ਤਹਿਸੀਲ ਬਣਾਉਣਾ ਇਕ ਇਤਿਹਾਸਿਕ ਕਦਮ ਹੈ | ਇਹ ਸਬ ਤਹਿਸੀਲ ਬਣਨ ਦੇ ਨਾਲ ਜਿੱਥੇ ਹਲਕੇ ਦੇ ਲੋਕਾਂ ਨੂੰ ਸਹੂਲਤ ਮਿਲੇਗੀ, ਉੱਥੇ ਹੀ ਹੋਰ ਆਸ ਪਾਸ ਦੇ ਲੋਕਾਂ ਦੇ ਕੰਮ ਵੀ ਆਸਾਨੀ ਨਾਲ ਹੋ ਸਕਣਗੇ | ਇਸ ਮੌਕੇ ਪਿੰਕਾ ਕੋਚਰ, ਜਸਪਾਲ ਸਿੰਘ, ਅਮਨ ਚਾਵਲਾ, ਪਿ੍ੰਸ ਸਿੰਘ ਐਗਜ਼ੈਕਟਿਵ ਮੈਂਬਰ, ਭੁਪਿੰਦਰ ਸਿੰਘ ਚਾਵਲਾ ਸਲਾਹਕਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹਲਕਾ ਪੂਰਬੀ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ <br/> ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਪੁਨਰ ਸੁਰਜੀਤ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱ...
Ad Position 24