13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨਗਰ ਨਿਗਮ ਦੀ ਬਰੋਟਾ ਰੋਡ 'ਤੇ ਵੱਡੀ ਕਾਰਵਾਈ <br/>

Ad Position 21
No active advertisement
ਅਜੀਤ ਡੈਸਕ 07-06-2026
ਲੁਧਿਆਣਾ, 6 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਗੈਰ ਕਾਨੂੰਨੀ ਉਸਾਰੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਨਿਚਰਵਾਰ ਨੰੂ ਜ਼ੋਨ ਸੀ. ਦੀ ਬਿਲਡਿੰਗ ਸ਼ਾਖਾ ਨੇ ਬਰੋਟਾ ਰੋਡ ਇਲਾਕੇ ਵਿਚ ਵੱਡੀ ਕਾਰਵਾਈ ਕਰਦਿਆਂ 3 ਗੈਰ ਕਾਨੰੂਨੀ ਤੌਰ 'ਤੇ ਬਣ ਰਹੀਆਂ ਦੁਕਾਨਾਂ ਨੰੂ ਢਾਹ ਦਿੱਤਾ | ਇਸਦੇ ਨਾਲ ਹੀ ਹਾਈ ਟੈਨਸ਼ਨ ਬਿਜਲੀ ਤਾਰਾਂ ਹੇਠ ਕੀਤੀ ਜਾ ਰਹੀ ਇਕ ਗੈਰ ਕਾਨੂੰਨੀ ਉਸਾਰੀ ਵੀ ਢਾਹ ਦਿੱਤੀ ਗਈ | ਅਧਿਕਾਰੀਆਂ ਨੇ ਦੱਸਿਆ ਕਿ ਸਬੰਧਿਤ ਮਾਲਕਾਂ ਨੰੂ ਪਹਿਲਾਂ ਹੀ ਨੋਟਿਸ ਜਾਰੀ ਕਰਕੇ ਗੈਰ ਕਾਨੰੂਨੀ ਉਸਾਰੀ ਰੋਕਣ ਲਈ ਕਿਹਾ ਗਿਆ ਸੀ, ਪਰ ਇਸਦੇ ਬਾਵਜੂਦ ਉਸਾਰੀ ਦਾ ਕੰਮ ਜਾਰੀ ਰੱਖਿਆ ਗਿਆ | ਨਿਯਮਾਂ ਦੀ ਅਣਦੇਖੀ ਕਰਨ ਕਾਰਨ ਨਿਗਮ ਨੰੂ ਸਖ਼ਤ ਕਾਰਵਾਈ ਕਰਨੀ ਪਈ | ਨਗਰ ਨਿਗਮ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੰੂ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਦੀ ਮਨਜ਼ੂਰੀ ਜ਼ਰੂਰ ਲੈਣ | ਬਿਨਾਂ ਮਨਜ਼ੂਰੀ ਕੀਤੀਆਂ ਗਈਆਂ ਉਸਾਰੀਆਂ ਵਿਰੁੱਧ ਭਵਿੱਖ ਵਿਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤਾਂ 'ਚ ਲਾਪਤਾ ਹੋਈ ਲੜਕੀ ਦੇ ਮਾਮਲੇ 'ਚ ਪੁਲਿਸ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਲੋਕਾਂ ਨੇ ਮੁੱਖ ਸੜਕ 'ਤੇ... ਅਗਲੀ ਖ਼ਬਰ ਬਚਿੱਤਰ ਨਗਰ ਗੈਸ ਧਮਾਕੇ 'ਚ ਝੁਲਸੇ ਨੌਜਵਾਨ ਕਰਨ ਨੇ ਤੋੜਿਆ ਦਮ <br/>
Ad Position 24