14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਗਹਿਣਿਆਂ ਦੇ ਕਾਰੋਬਾਰੀ ਨੂੰ ਲੁੱਟਣ ਦੇ ਦੋਸ਼ 'ਚ ਪਿਓ ਅਤੇ 2 ਪੁੱਤਰ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 07-06-2026
ਲੁਧਿਆਣਾ, 6 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਏ.ਟੀ.ਆਈ. ਰੋਡ 'ਤੇ ਇਕ ਗਹਿਣਿਆਂ ਦੀ ਦੁਕਾਨ 'ਤੇ ਹੋਈ ਡਕੈਤੀ ਦੇ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ¢ ਤਿੰਨੋਂ ਮੁਲਜ਼ਮ ਪਿਤਾ ਅਤੇ ਪੁੱਤਰ ਦੱਸੇ ਜਾਂਦੇ ਹਨ¢ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਅਪਰਾਧ ਦÏਰਾਨ ਕਾਰੋਬਾਰੀ ਦਾ ਪਿਸਤÏਲ ਵੀ ਖੋਹ ਲਿਆ ਸੀ¢ ਪੁਲਿਸ ਨੇ ਹੁਣ ਪਿਸਤÏਲ, ਇਕ ਕਾਰ ਅਤੇ ਇਕ ਸਕੂਟਰ ਬਰਾਮਦ ਕਰ ਲਿਆ ਹੈ¢ ਮੁਲਜ਼ਮਾਂ ਦੀ ਪਛਾਣ ਪਿਤਾ ਸੁਖਵਿੰਦਰ ਸਿੰਘ, ਪੁੱਤਰ ਸਰਦੂਲ ਸਿੰਘ ਅਤੇ ਪੁੱਤਰ ਗੁਰਜੀਤ ਸਿੰਘ ਵਜੋਂ ਹੋਈ ਹੈ¢ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਤਿੰਨਾਂ ਮੁਲਜ਼ਮਾਂ ਨੇ ਦਿਨ-ਦਿਹਾੜੇ ਏ.ਟੀ.ਆਈ. ਰੋਡ 'ਤੇ ਇਕ ਗਹਿਣਿਆਂ ਦੇ ਸ਼ੋਅਰੂਮ 'ਤੇ ਧਾਵਾ ਬੋਲਿਆ | ਉਨ੍ਹਾਂ ਬੰਦੂਕ ਦੇ ਜ਼ੋਰ 'ਤੇ ਕਾਰੋਬਾਰੀ ਨੂੰ ਲੁੱਟਿਆ ਅਤੇ ਭੱਜ ਗਏ¢ ਜਾਂਚ ਦÏਰਾਨ ਪੁਲਿਸ ਨੇ ਘਟਨਾ ਸਥਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਸੀ.ਸੀ. ਟੀਵੀ ਫੁਟੇਜ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਹਿਮ ਸੁਰਾਗ ਮਿਲਣ 'ਤੇ ਪੁਲਿਸ ਟੀਮ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਤੇ ਤਿੰਨਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ¢ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ¢ ਪੁਲਿਸ ਵਲੋਂ ਇਸ ਸੰਬੰਧੀ ਵਧੇਰੇ ਜਾਣਕਾਰੀ ਪੈੱ੍ਰਸ ਕਾਨਫ਼ਰੰਸ ਵਿਚ ਦਿੱਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ. ਦੇ ਕਿਸਾਨ ਕਲੱਬ ਦੀ ਮਾਸਿਕ ਮੀਟਿੰਗ ਅਗਲੀ ਖ਼ਬਰ -ਡੇਂਗੂ ਖ਼ਿਲਾਫ਼ ਲੁਧਿਆਣਾ ਪ੍ਰਸ਼ਾਸਨ ਦੀ ਵੱਡੀ ਮੁਹਿੰਮ- 321 ਲਾਰਵਾ ਵਿਰੋਧੀ ਟੀਮਾਂ ਘਰ-ਘਰ ਨਿਰੀਖਣ ਕਰਨ ਪਹੁੰਚੀਆਂ, ਉ...
Ad Position 24