14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੀ.ਏ.ਯੂ. ਦੇ ਕਿਸਾਨ ਕਲੱਬ ਦੀ ਮਾਸਿਕ ਮੀਟਿੰਗ

Ad Position 21
No active advertisement
ਅਜੀਤ ਡੈਸਕ 07-06-2026
ਲੁਧਿਆਣਾ, 6 ਜੂਨ (ਡਾ. ਤਰਲੋਚਨ ਸਿੰਘ)-ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਅਗਵਾਈ ਵਿਚ ਹਰ ਮਹੀਨੇ ਕਰਵਾਈ ਜਾਂਦੀ ਕਿਸਾਨ ਕਲੱਬ ਦੀ ਮੀਟਿੰਗ ਵਿਚ ਇਸ ਵਾਰ 115 ਕਿਸਾਨ ਮੈਂਬਰਾਂ ਨੇ ਹਿੱਸਾ ਲੈ ਕੇ ਵੱਖ-ਵੱਖ ਮਾਹਿਰਾਂ ਦੇ ਵਿਚਾਰ ਸੁਣੇ ਅਤੇ ਉਨ੍ਹਾਂ ਨਾਲ ਆਪਣੀ ਕਾਸ਼ਤਕਾਰੀ ਬਾਰੇ ਮਸ਼ਵਰੇ ਕੀਤੇ | ਇਸ ਮੀਟਿੰਗ ਦੇ ਪ੍ਰੋਗਰਾਮ ਨਿਰਦੇਸ਼ਕ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਸਨ | ਇਸ ਮੌਕੇ ਖੇਤੀ ਮਾਹਿਰਾਂ ਡਾ. ਵਜਿੰਦਰਪਾਲ ਕਾਲੜਾ ਨੇ ਦਾਲਾਂ ਦੀ ਸਫਲ ਕਾਸ਼ਤ, ਡਾ. ਨਵਜੋਤ ਬਰਾੜ ਨੇ ਸਬਜ਼ੀਆਂ ਦੀ ਖੇਤੀ, ਡਾ. ਜਸਵੀਰ ਗਿੱਲ ਨੇ ਝੋਨੇ ਦੀ ਸਿੱਧੀ ਬਿਜਾਈ ਅਤੇ ਡਾ. ਸੁਰਿੰਦਰ ਕੌਰ ਸੰਧੂ ਨੇ ਮੱਕੀ ਦੀ ਫ਼ਸਲ ਦੇ ਪ੍ਰਬੰਧਨ ਬਾਰੇ ਭਾਸ਼ਣ ਦਿੱਤੇ | ਇਸ ਮੌਕੇ ਅਗਾਂਹਵਧੂ ਕਿਸਾਨ ਕੁਲਜੀਤ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ | ਸਵਾਗਤ ਦੇ ਸ਼ਬਦ ਕੈਂਪ ਦੇ ਸੰਚਾਲਕ ਵਰਿੰਦਰ ਸਿੰਘ ਨੇ ਕਹੇ | ਅੰਤ ਵਿਚ ਧੰਨਵਾਦ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਰੇਵਾਲ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਰੀਡੇਥਾਨ ਦੀ ਵੈੱਬਸਾਈਟ ਰਿਲੀਜ਼ ਅਗਲੀ ਖ਼ਬਰ ਗਹਿਣਿਆਂ ਦੇ ਕਾਰੋਬਾਰੀ ਨੂੰ ਲੁੱਟਣ ਦੇ ਦੋਸ਼ 'ਚ ਪਿਓ ਅਤੇ 2 ਪੁੱਤਰ ਗਿ੍ਫ਼ਤਾਰ
Ad Position 24