25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੀ.ਏ.ਯੂ. ਨੇ ਵਾਤਾਵਰਨ ਪੱਖੀ ਖੇਤੀ ਦੇ ਸੁਨੇਹੇ ਨਾਲ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 11-06-2026
ਲੁਧਿਆਣਾ, 10 ਜੂਨ (ਜਤਿੰਦਰ ਭੰਬੀ)-ਪੀ.ਏ.ਯੂ. ਨੇ ਵਿਸ਼ਵ ਵਾਤਾਵਰਨ ਦਿਵਸ ਨੂੰ ਵਾਤਾਵਰਨ ਪੱਖੀ ਖੇਤੀ ਅਤੇ ਵਾਤਾਵਰਨ ਸੰਭਾਲ ਦੇ ਮਜ਼ਬੂਤ ਸੁਨੇਹੇ ਨਾਲ ਮਨਾਇਆ | ਇਸ ਦੌਰਾਨ ਵਿਦਿਆਰਥੀਆਂ, ਫੈਕਲਟੀ ਮੈਂਬਰ ਅਤੇ ਕਰਮਚਾਰੀਆਂ ਨੇ ਕੈਂਪਸ ਵਿਚ ਬੂਟੇ ਲਗਾਏ | ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯਾਦਗਾਰ ਵਜੋਂ ਨੀਲੇ ਗੁਲਮੋਹਰ ਦਾ ਬੂਟਾ ਲਗਾਇਆ | ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਵਾਤਾਵਰਨ ਸੰਭਾਲ ਨੂੰ ਕਦੇ-ਕਦਾਈਾ ਮੁਹਿੰਮ ਦੀ ਬਜਾਏ ਜੀਣ ਦਾ ਆਮ ਤਰੀਕਾ ਬਣਾਉਣਾ ਚਾਹੀਦਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀਆਂ ਦੀ ਵਾਤਾਵਰਨ ਪ੍ਰਤੀ ਜਾਗਰੂਕ ਨਾਗਰਿਕਾਂ ਨੂੰ ਘੜਨ ਅਤੇ ਉਭਰ ਰਹੀਆਂ ਵਾਤਾਵਰਨ ਚੁਣੌਤੀਆਂ ਲਈ ਹੱਲ ਪੈਦਾ ਕਰਨ ਬਾਰੇ ਮਹੱਤਵਪੂਰਨ ਜ਼ਿੰਮੇਵਾਰੀ ਹੈ | ਯੂਨੀਵਰਸਿਟੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਪਿਛਲੇ ਸਾਲ ਕੈਂਪਸ ਵਿਚ ਲਗਭਗ 2,500 ਰੁੱਖ ਲਗਾਏ ਗਏ ਸਨ | ਇਸ ਦੇ ਆਧਾਰ 'ਤੇ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਬਿਹਤਰ ਸਥਾਪਨਾ ਅਤੇ ਬਚਾਅ ਨੂੰ ਯਕੀਨੀ ਬਣਾਉਣ ਲਈ 1 ਹਜ਼ਾਰ ਹੋਰ ਰੁੱਖ ਲਗਾਉਣ ਦੀ ਯੋਜਨਾ ਬਣਾਈ ਗਈ ਹੈ | ਇਹ ਸਮਾਰੋਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼, ਹਰਾ ਅਤੇ ਸਿਹਤਮੰਦ ਭਵਿੱਖ ਯਕੀਨੀ ਬਣਾਉਣ ਦੇ ਸਮੂਹਿਕ ਵਾਅਦੇ ਨਾਲ ਸਮਾਪਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਮਿਕਸ ਲੈਂਡ ਯੂਜ਼ ਖੇਤਰ ਨੂੰ ਸਨਅਤੀ ਖੇਤਰ ਘੋਸ਼ਿਤ ਕੀਤਾ ਜਾਵੇ: ਠੁਕਰਾਲ, ਕਪੂਰ <br/> ਅਗਲੀ ਖ਼ਬਰ ਸਮਾਜ ਸੇਵਕ ਬੋਪਾਰਾਏ ਦੇ ਯਤਨਾਂ ਨੂੰ ਪਿਆ ਬੂਰ <br/>
Ad Position 24