25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਰਣਜੀਤ ਸਿੰਘ ਅਕਾਲਗੜ੍ਹ ਵਲੋਂ ਰਾਸ਼ਟਰੀ ਐਥਲੈਟਿਕ ਮੀਟ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 11-06-2026
ਗੁਰੂਸਰ ਸੁਧਾਰ, 10 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਸੇਵਾਵਾਂ ਨਿਭਾਉਣ ਵਾਲੇ ਤੇ ਮਾਸਟਰ ਐਥਲੀਟ ਰਣਜੀਤ ਸਿੰਘ ਅਕਾਲਗੜ੍ਹ ਨੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਹੋਈ ਰਾਸ਼ਟਰੀ ਅਥਲੈਟਿਕ ਮੀਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ 200 ਮੀਟਰ 'ਚ ਸੋਨ ਤਗ਼ਮਾ ਜਦਕਿ ਤਿੰਨ ਹਜ਼ਾਰ ਮੀਟਰ ਤੇ ਪੰਜ ਹਜ਼ਾਰ ਮੀਟਰ ਦੌੜ 'ਚ ਚਾਂਦੀ ਦੇ ਤਗ਼ਮੇ ਜਿੱਤ ਕੇ ਆਪਣੀਆਂ ਪ੍ਰਾਪਤੀਆਂ ਵਿਚ ਵਾਧਾ ਕੀਤਾ ਹੈ | ਇਥੇ ਦੱਸਣਾ ਬਣਦਾ ਹੈ ਕਿ ਰਣਜੀਤ ਸਿੰਘ ਅਕਾਲਗੜ੍ਹ ਇਸ ਤੋਂ ਪਹਿਲਾਂ ਵੀ ਰਾਸ਼ਟਰੀ ਖੇਡਾਂ 'ਚ 5 ਸੋਨ, 3 ਚਾਂਦੀ ਤੇ 2 ਕਾਂਸੀ ਦੇ ਤਗ਼ਮਿਆਂ ਸਮੇਤ ਸੂਬਾ ਪੱਧਰ ਦੀਆਂ ਖੇਡਾਂ 'ਚ ਵੀ ਅਨੇਕਾਂ ਤਗ਼ਮੇ ਜਿੱਤ ਚੁੱਕੇ ਹਨ | ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਕਾਲਜ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ.ਐੱਸ.ਐੱਸ. ਥਿੰਦ, ਪਿ੍ੰ. ਪ੍ਰੋ. ਇੰਦਰਜੀਤ ਸਿੰਘ, ਪਿ੍ੰਸੀਪਲ ਡਾ: ਪਰਗਟ ਸਿੰਘ ਗਰਚਾ, ਪਿ੍ੰ. ਡਾ. ਸਤਵਿੰਦਰ ਕੌਰ ਆਦਿ ਸਮੇਤ ਸਮੂਹ ਕਾਲਜ ਸਟਾਫ਼ ਮੈਂਬਰਾਂ ਤੇ ਹੋਰਨਾਂ ਸ਼ਖ਼ਸੀਅਤਾਂ ਨੇ ਮਾਸਟਰ ਅਥਲੀਟ ਰਣਜੀਤ ਸਿੰਘ ਅਕਾਲਗੜ੍ਹ ਨੂੰ ਮੁਬਾਰਕਬਾਦ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਮੁਹੱਬਤਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਲੜੀਵਾਰ ਕਥਾ ਦੀ ਭਰੀ ਹਾਜ਼ਰੀ ਅਗਲੀ ਖ਼ਬਰ ਨਰਸਿੰਗ ਹੋਮ ਦੇ ਡਾਕਟਰਾਂ 'ਤੇ ਲਾਪਰਵਾਹੀ ਦੇ ਲੱਗੇ ਦੋਸ਼
Ad Position 24