27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਫ਼ੈਕਟਰੀ ਦਾ ਸੁਰੱਖਿਆ ਮੁਲਾਜ਼ਮ ਲੱਖਾਂ ਦੀ ਨਕਦੀ ਅਤੇ ਸੋਨਾ ਲੈ ਕੇ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 12-06-2026
ਲੁਧਿਆਣਾ, 11 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਹਾਵੀਰ ਜੈਨ ਕਾਲੋਨੀ 'ਚ ਫ਼ੈਕਟਰੀ ਦਾ ਸੁਰੱਖਿਆ ਮੁਲਾਜ਼ਮ ਮਾਲਕਾਂ ਦੀ ਲੱਖਾਂ ਦੀ ਨਕਦੀ ਅਤੇ ਸੋਨਾ ਲੈ ਕੇ ਫ਼ਰਾਰ ਹੋ ਗਿਆ | ਪੁਲਿਸ ਵਲੋਂ ਇਸ ਮਾਮਲੇ 'ਚ ਸੁਭਾਸ਼ ਅਰੋੜਾ ਵਾਸੀ ਸਾਊਥ ਸਿਟੀ ਦੀ ਸ਼ਿਕਾਇਤ 'ਤੇ ਦਲਜੀਤ ਸਿੰਘ ਵਾਸੀ ਨਿਊ ਸ਼ਿਮਲਾਪੁਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਉਸ ਦੀ ਫ਼ੈਕਟਰੀ ਵਿਚ ਸੁਰੱਖਿਆ ਮੁਲਾਜ਼ਮ ਹੈ | ਬੀਤੇ ਦਿਨ ਉਸ ਨੇ ਲੱਖਾਂ ਰੁਪਏ ਦੀ ਨਕਦੀ ਵਰਕਰਾਂ ਦੀ ਤਨਖ਼ਾਹ ਦੇਣ ਲਈ ਰੱਖੀ ਸੀ ਕਿ ਉਕਤ ਕਥਿਤ ਦੋਸ਼ੀ 2 ਲੱਖ ਦੀ ਨਕਦੀ ਅਤੇ ਦਰਾਜ਼ ਵਿਚ ਪਿਆ ਇਕ ਸੋਨੇ ਦਾ ਬਿਸਕੁਟ ਚੋਰੀ ਕਰਕੇ ਫ਼ਰਾਰ ਹੋ ਗਿਆ, ਜਦੋਂ ਸੀ.ਸੀ. ਟੀਵੀ ਕੈਮਰੇ ਚੈੱਕ ਕੀਤੇ ਤਾਂ ਮਾਲਕਾਂ ਨੂੰ ਇਸ ਬਾਰੇ ਪਤਾ ਲੱਗਿਆ, ਜਿਸ 'ਤੇ ਉਨ੍ਹਾਂ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ 'ਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਕਥਿਤ ਦੋਸ਼ੀ ਫ਼ਰਾਰ ਦੱਸਿਆ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੇ ਨਾਲ ਬਦਫੈਲੀ ਕਰਨ ਵਾਲਾ ਧਾਰਮਿਕ ਆਗੂ ਕਾਬੂ <br/> ਅਗਲੀ ਖ਼ਬਰ ਭਾਕਿਯੂ ਮਾਲਵਾ ਹੀਰ ਕੇ ਦੇ ਆਗੂਆਂ ਦੀ ਮੀਟਿੰਗ 'ਚ ਜ਼ਿਲ੍ਹੇ ਪੱਧਰੀ ਢਾਂਚੇ ਦਾ ਗਠਨ
Ad Position 24