14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

20 ਕਰੋੜ ਰੁਪਏ ਮੁੱਲ ਦੀ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਮੇਤ ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 14-06-2026
ਡੀ.ਆਰ.ਆਈ. ਵਲੋਂ ਕੀਤੀ ਗਈ ਕਾਰਵਾਈ
ਲੁਧਿਆਣਾ, 13 ਜੂਨ (ਪਰਮਿੰਦਰ ਸਿੰਘ ਆਹੂਜਾ)-ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਵਲੋਂ ਅੱਜ ਕੀਤੀ ਗਈ ਵੱਡੀ ਕਾਰਵਾਈ ਤਹਿਤ 20 ਕਰੋੜ ਰੁਪਏ ਮੂਲ ਦੀ ਹੈਰੋਇਨ ਅਤੇ ਲੱਖਾਂ ਰੁਪਏ ਦੀ ਨਕਦੀ ਸਮੇਤ ਇਕ ਨÏਜਵਾਨ ਨੂੰ ਕਾਬੂ ਕੀਤਾ ਹੈ¢ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਇਕ ਨÏਜਵਾਨ ਕਾਰ ਵਿਚ ਲੁਧਿਆਣਾ ਦੀ ਮੁੱਖ ਸੜਕ 'ਤੇ ਜਾ ਰਿਹਾ ਹੈ, ਜਿਸ ਦੇ ਡੀ.ਆਰ.ਆਈ. ਵਲੋਂ ਉੱਥੇ ਨਾਕਾਬੰਦੀ ਕੀਤੀ ਗਈ ਅਤੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਕਾਰ ਚਾਲਕ ਨੇ ਕਾਰ ਭਜਾ ਲਈ | ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਪਿੱਛਾ ਕਰਨ 'ਤੇ ਉਸ ਨੂੰ ਕਾਬੂ ਕਰ ਲਿਆ | ਤਲਾਸ਼ੀ ਲੈਣ ਉਪਰੰਤ ਕਾਰ ਵਿਚ ਪਏ ਇਕ ਟਰੰਕ 'ਚੋਂ 18 ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ, ਜਿਸ ਵਿਚ ਸਾਢੇ 9 ਕਿੱਲੋ ਦੇ ਕਰੀਬ ਹੈਰੋਇਨ ਸੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 20 ਕਰੋੜ ਰੁਪਏ ਦੱਸੀ ਜਾਂਦੀ ਹੈ | ਅਧਿਕਾਰੀਆਂ ਵਲੋਂ ਕਾਰ 'ਚੋਂ 1 ਲੱਖ, 64 ਹਜ਼ਾਰ, 500 ਦੀ ਨਕਦੀ ਵੀ ਬਰਾਮਦ ਕੀਤੀ ਗਈ | ਕਾਬੂ ਕੀਤਾ ਗਏ ਕਥਿਤ ਦੋਸ਼ੀ ਖ਼ਿਲਾਫ਼ ਡੀ.ਆਰ.ਆਈ. ਵਲੋਂ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮੰਤਰੀ ਹਰਜੋਤ ਬੈਂਸ ਦੇ ਅਚਾਨਕ ਦੌਰੇ ਮਗਰੋਂ ਨਿਗਮ 'ਚ ਵੱਡਾ ਫੇਰਬਦਲ ਅਗਲੀ ਖ਼ਬਰ ਗਿੱਲ ਨਹਿਰ ਪੁਲ ਚੌਕ 'ਤੇ ਕੱਟ ਨੂੰ ਬੰਦ ਕਰਨ ਨਾਲ ਲੱਗਦਾ ਹੈ ਟ੍ਰੈਫ਼ਿਕ ਜਾਮ
Ad Position 24