14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰੋਬੋਟਿਕ ਤਕਨੀਕ ਨਾਲ ਗੋਡਿਆਂ ਦਾ ਆਪ੍ਰੇਸ਼ਨ ਲੰਬੇ ਸਮੇਂ ਤੱਕ ਦਿੰਦਾ ਹੈ ਰਾਹਤ-ਡਾ. ਪਾਸੀ

Ad Position 21
No active advertisement
ਅਜੀਤ ਡੈਸਕ 14-06-2026
ਆਲਮਗੀਰ, 13 ਜੂਨ (ਜਰਨੈਲ ਸਿੰਘ ਪੱਟੀ)-ਅੱਜ ਦੇ ਆਧੁਨਿਕ ਯੁੱਗ 'ਚ ਮੈਡੀਕਲ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ | ਗੋਡਿਆਂ ਦੀ ਬਿਮਾਰੀ ਅਤੇ ਜੋੜਾਂ ਦੇ ਘਸ ਜਾਣ ਕਾਰਨ ਬਹੁਤ ਸਾਰੇ ਲੋਕ ਤੁਰਨ ਫਿਰਨ 'ਚ ਮੁਸ਼ਕਿਲ ਮਹਿਸੂਸ ਕਰਦੇ ਹਨ | ਅਜਿਹੇ ਮਰੀਜ਼ਾਂ ਲਈ ਰੋਬੋਟਿਕ ਤਕਨੀਕ ਨਾਲ ਕੀਤਾ ਜਾਣ ਵਾਲਾ ਗੋਡਿਆਂ ਦਾ ਆਪ੍ਰੇਸ਼ਨ ਇਕ ਨਵੀਂ ਅਤੇ ਪ੍ਰਭਾਵਸ਼ਾਲੀ ਵਿਧੀ ਵਜੋਂ ਸਾਹਮਣੇ ਆਇਆ ਹੈ | ਇਹ ਜਾਣਕਾਰੀ ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਰੋਬੋਟਿਕ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਤੇ ਜੋੜ ਬਦਲੀ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਨੇ ਦਿੰਦਿਆਂ ਦੱਸਿਆ ਕਿ ਰੋਬੋਟਿਕ ਨੀ-ਰਿਪਲੇਸਮੈਂਟ ਵਿਚ ਸਰਜਨ ਇਕ ਵਿਸ਼ੇਸ਼ ਕੰਪਿਊਟਰ ਅਤੇ ਰੋਬੋਟਿਕ ਸਿਸਟਮ ਦੀ ਮਦਦ ਨਾਲ ਗੋਡੇ ਦਾ ਆਪ੍ਰੇਸ਼ਨ ਕਰਦਾ ਹੈ | ਇਹ ਤਕਨੀਕ ਗੋਡੇ ਦੀ ਸਹੀ ਮਾਪਤੋਲ ਕਰਕੇ ਇੰਪਲਾਂਟ ਨੂੰ ਬਿਲਕੁਲ ਸਹੀ ਥਾਂ 'ਤੇ ਲਗਾਉਣ ਵਿਚ ਮਦਦ ਕਰਦੀ ਹੈ | ਰੋਬੋਟ ਆਪਣੇ ਆਪ ਆਪੇ੍ਰਸ਼ਨ ਨਹੀਂ ਕਰਦਾ, ਸਗੋਂ ਸਰਜਨ ਦੇ ਨਿਯੰਤਰਨ ਹੇਠ ਕੰਮ ਕਰਦਾ ਹੈ | ਰੋਬੋਟਿਕ ਆਪ੍ਰੇਸ਼ਨ ਨਾਲ ਘੱਟ ਕੱਟ ਲੱਗਦਾ ਹੈ, ਖ਼ੂਨ ਦੀ ਕਮੀ ਘੱਟ ਹੁੰਦੀ ਹੈ ਅਤੇ ਦਰਦ ਵੀ ਰਵਾਇਤੀ ਆਪ੍ਰੇਸ਼ਨ ਦੇ ਮੁਕਾਬਲੇ ਜਲਦੀ ਹੁੰਦਾ ਹੈ | ਸਰਜਨ ਡਾ. ਪਾਸੀ ਨੇ ਦੱਸਿਆ ਕਿ ਮਰੀਜ਼ ਜਲਦੀ ਤੁਰਨਾ-ਫਿਰਨਾ ਸ਼ੁਰੂ ਕਰ ਸਕਦਾ ਹੈ ਅਤੇ ਹਸਪਤਾਲ ਵਿਚ ਰਹਿਣ ਦਾ ਸਮਾਂ ਵੀ ਘੱਟ ਹੋ ਸਕਦਾ ਹੈ | ਅੰਤ ਵਿਚ ਉਨ੍ਹਾਂ ਕਿਹਾ ਕਿ ਰੋਬੋਟਿਕ ਤਕਨੀਕ ਨਾਲ ਕੀਤਾ ਜਾਣ ਵਾਲਾ ਗੋਡਿਆਂ ਦਾ ਆਪ੍ਰੇਸ਼ਨ ਆਧੁਨਿਕ ਮੈਡੀਕਲ ਵਿਗਿਆਨ ਦੀ ਇਕ ਮਹੱਤਵਪੂਰਨ ਉਪਲਬਧੀ ਹੈ |
Ad Position 22
No active advertisement
ਪਿਛਲੀ ਖ਼ਬਰ ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਦੀ ਰਜਿਸਟਰੇਸ਼ਨ 15 ਅਗਸਤ ਤੱਕ ਵਧਾਈ ਜਾਵੇ-ਆਜ਼ਾਦ ਅਗਲੀ ਖ਼ਬਰ ਵਿਸ਼ਵ ਖ਼ੂਨਦਾਨ ਦਿਵਸ ਮੌਕੇ ਫੋਰਟਿਸ ਹਸਪਤਾਲ ਵਲੋਂ ਖ਼ੂਨਦਾਨ ਕੈਂਪ ਲਗਾਇਆ
Ad Position 24