ਲੁਧਿਆਣਾ, 13 ਜੂਨ (ਪਰਮਿੰਦਰ ਸਿੰਘ ਆਹੂਜਾ)-ਟਕਸਾਲੀ ਅਕਾਲੀ ਆਗੂ ਧਰਮ ਸਿੰਘ ਬਾਜਵਾ, ਜਿਨ੍ਹਾਂ ਦਾ ਕਿ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਘੜਾ ਭੰਨ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ¢ ਇਸ ਮÏਕੇ ਅਕਾਲੀ ਆਗੂਆਂ ਸਮੇਤ ਭਾਰੀ ਗਿਣਤੀ 'ਚ ਲੋਕਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ | ਇਸ ਮÏਕੇ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਰਣਜੀਤ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਜਸਦੀਪ ਸਿੰਘ ਕਾਉਂਕੇ, ਅਮਿਤ ਗੋਸਾਈਾ, ਰਵਿੰਦਰ ਪਾਲ ਸਿੰਘ ਖਾਲਸਾ, ਰਸ਼ਪਾਲ ਸਿੰਘ ਫ਼ੌਜੀ, ਰਣਧੀਰ ਸਿੰਘ ਲਾਡੀ, ਇੰਦਰਜੀਤ ਸਿੰਘ ਗੁੰਭਰ ਹਰਨੇਕ ਸਿੰਘ, ਡਾ: ਅਸ਼ਵਨੀ ਪਾਸੀਂ, ਨੇਕ ਸਿੰਘ ਖਾਲਸਾ, ਪਾਲ ਸਿੰਘ ਬਾਂਗਾਂ, ਧਿਆਨ ਸਿੰਘ ਮਹਿਤਾ, ਡਾ: ਹਰਪਾਲ ਸਿੰਘ ਕੋਹਲੀ, ਸੁਖਵਿੰਦਰ ਸਿੰਘ ਸੁੱਖੀ, ਭੂਸ਼ਨ ਸਿੰਘ ਗੋਲਡਨ, ਤਲਵਿੰਦਰ ਸਿੰਘ ਭੱਟੀ, ਡਾ: ਬਲਵੀਰ ਸਿੰਘ, ਗੁਰਜੀਤ ਸਿੰਘ ਵਿਰਕ, ਜਗਜੀਤ ਸਿੰਘ ਅਰੋੜਾ, ਤੇਜ਼ੀ ਖਾਲਸਾ, ਪਰਮਜੀਤ ਸਿੰਘ, ਅਮਰ ਦਰਬਾਰ ਸਿੰਘ, ਕਰਮਜੀਤ ਸਿੰਘ ਠੇਕੇਦਾਰ, ਜਸਕਰਨ ਸਿੰਘ, ਪਰਮਜੀਤ ਸਿੰਘ ਖਾਲਸਾ, ਸ਼ਰਨਜੀਤ ਸਿੰਘ ਸਿੱਬਲ, ਰਾਮ ਨਰਾਇਣ ਪ੍ਰਧਾਨ ਅਰੋੜਾ ਵੰਸ਼ ਮਹਾਂਸਭਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ | ਪਾਲ ਸਿੰਘ ਬਾਂਗਾਂ ਨੇ ਦੱਸਿਆ ਕਿ ਧਰਮ ਸਿੰਘ ਬਾਜਵਾ ਦਾ ਅੱਜ ਐਤਵਾਰ ਘੜਾ ਭੰਨ ਸ਼ਮਸ਼ਾਨਘਾਟ ਵਿਖੇ ਅੰਗੀਠਾ 8.00 ਵਜੇ ਸੰਭਾਲਿਆ ਜਾਵੇਗਾ ਅਤੇ ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਗਊ ਘਾਟ 17 ਜੂਨ ਦੁਪਹਿਰ 12.00 ਤੋਂ 1.00 ਵਜੇ ਤੱਕ ਹੋਵੇਗੀ |