14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਗੁਰਦਾਸਪੁਰ ਅਤੇ ਦੀਨਾਨਗਰ ’ਚ ਕਾਂਗਰਸ ਦੀ ਜਿੱਤ ’ਤੇ ਬਾਵਾ ਦੀ ਅਗਵਾਈ ਹੇਠ ਲੱਡੂ ਵੰਡੇ

Ad Position 21
No active advertisement
ਅਜੀਤ ਡੈਸਕ 16-06-2026
ਲੁਧਿਆਣਾ, 15 ਜੂਨ ( ਭੁਪਿੰਦਰ ਸਿੰਘ ਬੈਂਸ)-ਦੱਖਣੀ ਵਿਧਾਨ ਸਭਾ ਹਲਕੇ ਵਿਚ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ �.ਬੀ.ਸੀ. ਇੰਚਾਰਜ ਹਿਮਾਚਲ ਪ੍ਰਦੇਸ਼ ਵਲੋਂ ਕਾਂਗਰਸ ਪਾਰਟੀ ਦੀ ਗੁਰਦਾਸਪੁਰ ਅਤੇ ਦੀਨਾਨਗਰ ‘ਚ ਜਿੱਤ ‘ਤੇ ਲੱਡੂ ਵੰਡੇ ਗਏ। ਇਸ ਮੌਕੇ ਬਾਵਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਮਰੀਕਾ ਅੱਗੇ ਗੋਡੇ ਟੇਕਣਾ ਭਾਰਤ ਦੇ ਗੌਰਵਮਈ ਇਤਿਹਾਸ ਨੂੰ ਕਲੰਕਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਮਹਿੰਗਾ ਤੇਲ ਲੈਣ ਲਈ ਮਜਬੂਰ ਕਰਨਾ, ਸਾਡੇ ਸਮੁੰਦਰੀ ਜਹਾਜ਼ ‘ਤੇ ਬੰਬਾਰੀ ਕਰਕੇ ਜਾਨੀ ਮਾਲੀ ਨੁਕਸਾਨ ਕਰਨਾ, ਪਰ ਭਾਰਤ ਵਲੋਂ ਚੁੱਪੀ ਸਾਧਨਾ, ਭਾਰਤ ਦੇ ਵੱਕਾਰ ਨੂੰ ਸੱਟ ਮਾਰਨਾ ਹੈ। ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਾਰਜਕਾਲ ਨਾਲੋਂ ਮੋਦੀ ਦਾ ਕਾਰਜਕਾਲ ਵਧਣ ‘ਤੇ ਭਾਰਤ ਸਰਕਾਰ ਵਲੋਂ ਜਸ਼ਨ ਮਨਾਉਣੇ ਆਪਣੀ ਪਿੱਠ ਆਪ ਥਾਪੜਨਾ ਹੈ। ਉਨ੍ਹਾਂ ਕਿਹਾ ਕਿ ਪੰਡਿਤ ਨਹਿਰੂ ਦੇ ਕੀਤੇ ਕੰਮ ਭਾਰਤ ਦੇ ਵਿਕਾਸ ਦੇ ਮੀਲ ਪੱਥਰ ਹਨ। ਉਨ੍ਹਾਂ ਵਲੋਂ ਬਣਾਏ ਵੱਡੇ ਅਦਾਰੇ, ਰੇਲਵੇ, ਬੰਦਰਗਾਹਾਂ, ਹਸਪਤਾਲ, ਵੱਡੇ ਕਾਰਖਾਨੇ ਮੋਦੀ ਵਲੋਂ ਅੰਡਾਨੀ ਨੂੰ ਵੇਚਣਾ ਕੀ ਇਹ ਭਾਰਤ ਸਰਕਾਰ ਦੀ ਪ੍ਰਾਪਤੀ ਹੈ ਜਾਂ ਨਾਲਾਇਕੀ..? ਇਸ ਦਾ ਫ਼ੈਸਲਾ ਭਾਰਤ ਦੇ ਲੋਕ ਰਾਹੁਲ ਗਾਂਧੀ ਦੀ ਉਸਾਰੂ ਸੋਚ ‘ਤੇ ਪਹਿਰਾ ਦੇ ਕੇ 2029 ਵਿਚ ਕਰਨਗੇ। ਇਸ ਮੌਕੇ ਸੂਬੇਦਾਰ ਮੋਹਨ ਸਿੰਘ, ਮਹੇਸ਼, ਅਮਿਤ ਕੁਮਾਰ, ਸੰਜੀਵ ਕੁਮਾਰ, ਰੁਲਦੂ ਸਿੰਘ, ਗੁਰਵਿੰਦਰ ਸਿੰਘ, ਵਿਧੀ ਚੰਦ ਰਾਣਾ, ਸੂਰਜ ਭਾਨ ਜੈਸਵਾਲ, ਜਤਿੰਦਰ ਯਾਦਵ, ਜਗਦੀਸ਼ ਸਿੰਘ, ਅੰਕੁਸ਼ ਪਰਜਾਪਤ, ਹੰਸਰਾਜ, ਪ੍ਰਮੋਦ ਪਾਂਡੇ, ਹਰੀ �ਮ ਪਾਂਡੇ, ਚੰਦ੍ਰਿਕਾ ਸਿੰਘ, ਜੈ ਰਾਮ, ਧਰਮਿੰਦਰ, ਸੁਰੇਸ਼ ਕੁਮਾਰ, ਤੇਜੀ ਸਿੰਘ, ਅਮਿਤ ਸ਼ੁਕਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਹਾਜ਼ਰੀ ’ਚ ਡਾ. ਚਰਨਜੀਤ ਸਿੰਘ ਤੇ ਦੇਵਿੰਦਰ ਸਿੰਘ ਬਾਗੜੀਆ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਲੁਧਿਆਣਾ ਦਿਹਾਤੀ ’ਚ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਭਰਵਾਂ ਸਵਾਗਤ
Ad Position 24